Site icon Dainik Savera Punjab

ਹੋਟਲ ਦੇ ਕਮਰੇ ‘ਚ ਦਾਖਲ ਹੁੰਦੇ ਹੀ ਲਾਈਟ ਨਾ ਜਗਾਓ! ਮਾਹਰਾਂ ਨੇ ਦੱਸੇ ਹੈਰਾਨ ਕਰਨ ਵਾਲੇ ਕਾਰਨ

ਨਵੀਂ ਦਿੱਲੀ: ਜਦੋਂ ਵੀ ਅਸੀਂ ਸਫ਼ਰ ਦੌਰਾਨ ਕਿਸੇ ਹੋਟਲ ਦੇ ਕਮਰੇ ਵਿੱਚ ਜਾਂਦੇ ਹਾਂ, ਤਾਂ ਸਾਡੀ ਆਦਤ ਹੁੰਦੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਲਾਈਟਾਂ ਚਾਲੂ ਕਰਦੇ ਹਾਂ। ਪਰ ਯਾਤਰਾ ਮਾਹਰ (Travel Experts) ਅਜਿਹਾ ਕਰਨ ਤੋਂ ਮਨ੍ਹਾ ਕਰਦੇ ਹਨ। ਇਸ ਦੇ ਪਿੱਛੇ ਸੁਰੱਖਿਆ ਅਤੇ ਸਿਹਤ ਨਾਲ ਜੁੜੇ ਕੁਝ ਖ਼ਾਸ ਕਾਰਨ ਹਨ:

1. ਲੁਕੇ ਹੋਏ ਕੈਮਰੇ (Hidden Cameras) ਦੀ ਪਛਾਣ ਕਰਨ ਲਈ

ਜੇਕਰ ਤੁਸੀਂ ਕਮਰੇ ਵਿੱਚ ਜਾਂਦਿਆਂ ਹੀ ਸਾਰੀਆਂ ਲਾਈਟਾਂ ਜਗਾ ਦੇਵੋਗੇ, ਤਾਂ ਕਮਰੇ ਵਿੱਚ ਜੇਕਰ ਕੋਈ ਗੁਪਤ (Hidden) ਕੈਮਰਾ ਲੱਗਿਆ ਹੋਵੇਗਾ, ਤਾਂ ਉਸ ਦੀ ਬਲਿੰਕ ਕਰਨ ਵਾਲੀ ਛੋਟੀ ਲਾਈਟ ਤੁਹਾਨੂੰ ਨਜ਼ਰ ਨਹੀਂ ਆਵੇਗੀ। ਹਨੇਰੇ ਵਿੱਚ ਤੁਸੀਂ ਆਸਾਨੀ ਨਾਲ ਚੈੱਕ ਕਰ ਸਕਦੇ ਹੋ ਕਿ ਕਿਤੇ ਕੋਈ ਸ਼ੱਕੀ ਲਾਈਟ ਤਾਂ ਨਹੀਂ ਚੱਲ ਰਹੀ।

ਇਹ ਵੀ ਪੜ੍ਹੋ :

ਬ੍ਰਿਟਿਸ਼ PM ਸਟਾਰਮਰ ‘ਤੇ ਵਧਿਆ ਦਬਾਅ, ਅਸਤੀਫ਼ੇ ਦਾ ਐਲਾਨ ਕਦੇ ਵੀ ਸੰਭਵ

ਬ੍ਰਿਟਿਸ਼ PM ਸਟਾਰਮਰ ‘ਤੇ ਵਧਿਆ ਦਬਾਅ, ਅਸਤੀਫ਼ੇ ਦਾ ਐਲਾਨ ਕਦੇ ਵੀ ਸੰਭਵ

2. ਕੀੜੇ-ਮਕੌੜੇ ਜਾਂ ਕਾਕਰੋਚ ਦੇਖਣ ਲਈ

ਹੋਟਲ ਦੇ ਕਮਰੇ ਵਿੱਚ ਕਾਕਰੋਚ, ਬੈੱਡ ਬੱਗ (ਖਟਮਲ) ਜਾਂ ਹੋਰ ਕੀੜੇ ਹੋ ਸਕਦੇ ਹਨ। ਲਾਈਟ ਜਗਦੇ ਹੀ ਇਹ ਲੁਕ ਜਾਂਦੇ ਹਨ। ਇਸ ਲਈ ਪਹਿਲਾਂ ਕਮਰੇ ਵਿੱਚ ਦਾਖਲ ਹੋ ਕੇ ਕੁਝ ਸੈਕਿੰਡ ਰੁਕੋ ਅਤੇ ਆਪਣੇ ਮੋਬਾਈਲ ਦੀ ਫਲੈਸ਼ਲਾਈਟ ਨਾਲ ਬੈੱਡ ਦੇ ਆਲੇ-ਦੁਆਲੇ ਅਤੇ ਕੋਨਿਆਂ ਵਿੱਚ ਚੈੱਕ ਕਰੋ।

3. ਅੱਖਾਂ ਅਤੇ ਸਿਰ ਦਰਦ ਤੋਂ ਬਚਾਅ

ਲੰਬੇ ਸਫ਼ਰ ਤੋਂ ਬਾਅਦ ਜਦੋਂ ਤੁਸੀਂ ਥੱਕੇ ਹੋਏ ਕਮਰੇ ਵਿੱਚ ਆਉਂਦੇ ਹੋ, ਤਾਂ ਅਚਾਨਕ ਤੇਜ਼ ਰੌਸ਼ਨੀ ਜਗਾਉਣ ਨਾਲ ਅੱਖਾਂ ‘ਤੇ ਜ਼ੋਰ ਪੈਂਦਾ ਹੈ ਅਤੇ ਸਿਰ ਦਰਦ ਹੋ ਸਕਦਾ ਹੈ। ਕੁਝ ਸਕਿੰਟ ਹਨੇਰੇ ਜਾਂ ਹਲਕੀ ਰੌਸ਼ਨੀ ਵਿੱਚ ਰਹਿਣ ਨਾਲ ਅੱਖਾਂ ਮਾਹੌਲ ਮੁਤਾਬਕ ਸੈੱਟ (Adjust) ਹੋ ਜਾਂਦੀਆਂ ਹਨ।

ਹੋਟਲ ਦੇ ਕਮਰੇ ਵਿੱਚ ਵੜਦਿਆਂ ਹੀ ਸਭ ਤੋਂ ਪਹਿਲਾਂ ਕੀ ਕਰੀਏ?

British PM Keir Starmer Under Pressure

Exit mobile version