Site icon Dainik Savera Punjab

ਰਿਸ਼ਵਤਖੋਰੀ ਦਾ ਪਰਦਾਫਾਸ਼: ਬਰਨਾਲਾ SSP ਦਫ਼ਤਰ ਦਾ ਸੀਨੀਅਰ ਕਲਰਕ ਗ੍ਰਿਫ਼ਤਾਰ

ਪੰਜਾਬ ਡੈਸਕ (ਦੈਨਿਕ ਸਵੇਰਾ): ਵਿਜੀਲੈਂਸ ਵਿਭਾਗ ਬਰਨਾਲਾ ਨੇ ਦਾਅਵਾ ਕੀਤਾ ਹੈ ਕਿ ਐੱਸ.ਐੱਸ.ਪੀ. ਦਫ਼ਤਰ ਵਿੱਚ ਤੈਨਾਤ ਸੀਨੀਅਰ ਕਲਰਕ ਨੂੰ ਰਿਸ਼ਵਤ ਲੈਂਦੇ ਸਮੇਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਭਗਵੰਤ ਮਾਨ ਨੇ ਦਿੱਤੀ ਹਰੀ ਝੰਡੀ, 30 ਸਕੂਲ ਪ੍ਰਿੰਸੀਪਲ ਸਿੰਗਾਪੁਰ ਸਿਖਲਾਈ ਲਈ ਪਹੁੰਚੇ

ਵਿਜੀਲੈਂਸ ਅਧਿਕਾਰੀਆਂ ਦੇ ਮੁਤਾਬਕ, ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਮੱਖਣ ਸ਼ਾਹ ਨੇ ਸ਼ਿਕਾਇਤ ਦਿੱਤੀ ਸੀ ਕਿ ਉਸਨੇ ਆਪਣੀ ਸੇਵਾ ਮਿਆਦ ਵਧਾਉਣ ਲਈ ਅਰਜ਼ੀ ਦਿੱਤੀ ਹੋਈ ਸੀ। ਇਸ ਫਾਈਲ ਨੂੰ ਅੱਗੇ ਭੇਜਣ ਲਈ ਜਦੋਂ ਉਹ ਬਰਨਾਲਾ ਐੱਸ.ਐੱਸ.ਪੀ. ਦਫ਼ਤਰ ਦੇ ਸੀਨੀਅਰ ਕਲਰਕ ਦਵਿੰਦਰ ਸਿੰਘ ਨੂੰ ਮਿਲਿਆ, ਤਾਂ ਕਲਰਕ ਨੇ ਫਾਈਲ ਪ੍ਰੋਸੈਸ ਕਰਨ ਦੇ ਬਦਲੇ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ।

ਜੋਗੋਵਾਲ ਵਿੱਚ ਨਸ਼ੇ ਦੀ ਵੱਧ ਮਾਤਰਾ ਨਾਲ ਨੌਜਵਾਨ ਦੀ ਮੌਤ, ਬੰਦ ਘਰ ਤੋਂ ਮਿਲੀ ਲਾਸ਼

ਸ਼ਿਕਾਇਤ ਦੀ ਜਾਂਚ ਕਰਦੇ ਹੋਏ ਵਿਜੀਲੈਂਸ ਬਿਊਰੋ ਨੇ ਦਵਿੰਦਰ ਸਿੰਘ ਨੂੰ ਰੰਗੇ ਹੱਥ ਫੜਨ ਲਈ ਯੋਜਨਾ ਬਣਾਈ। ਇਸ ਤਹਿਤ ਮੱਖਣ ਸ਼ਾਹ ਨੂੰ ਕੈਮੀਕਲ ਲਗਾਈ ਨਕਦੀ ਦੇ ਕੇ ਕਲਰਕ ਨੂੰ ਦੇਣ ਲਈ ਭੇਜਿਆ ਗਿਆ। ਜਿਵੇਂ ਹੀ ਦਵਿੰਦਰ ਸਿੰਘ ਨੇ ਇਹ ਪੈਸੇ ਲਈ, ਵਿਜੀਲੈਂਸ ਟੀਮ ਨੇ ਉਸਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ।

 

bribery-exposed-senior-clerk

Exit mobile version