skip to content

Last Updated: September 15, 2026

Dainik Savera Times Logo

ਦੇਹਰਾਦੂਨ ਮਸੂਰੀ ਦੀਆਂ ਗਲੀਆਂ ਵਿੱਚ ਅਟਲ ਜੀ ਦੇ ਨੀਲੇ ਸਕੂਟਰ ਨਾਲ ਜੁੜੀਆਂ ਗੁੜੀਆਂ ਯਾਦਾਂ

9 months ਪਹਿਲਾ

ਦੇਹਰਾਦੂਨ ਮਸੂਰੀ ਦੀਆਂ ਗਲੀਆਂ ਵਿੱਚ ਅਟਲ ਜੀ ਦੇ ਨੀਲੇ ਸਕੂਟਰ ਨਾਲ ਜੁੜੀਆਂ ਗੁੜੀਆਂ ਯਾਦਾਂ

ਨਵੀਂ ਦਿਲੀ: ਅੱਜ ਭਾਰਤ ਰਤਨ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦਾ ਜਨਮ ਦਿਵਸ ਹੈ। ਉਹਨਾਂ ਦੀ ਸਾਦਗੀ ਅਤੇ ਮਿਲਾਪ ਭਰੀ ਸ਼ਖਸੀਅਤ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਅਟਲ ਜੀ ਅਜਿਹੇ ਨੇਤਾ ਸਨ ਜਿਨ੍ਹਾਂ ਦੇ ਦੋਸਤ ਹਰ ਰਾਜਨੀਤਿਕ ਪਾਰਟੀ ਵਿੱਚ ਮਿਲਦੇ ਸਨ। ਉਨ੍ਹਾਂ ਦੀ ਸ਼ਖਸੀਅਤ ਨੂੰ ਦਰਸਾਉਂਦੀ ਇੱਕ ਪੰਕਤੀ ਹੈ ਕਿ ਜ਼ਿੰਦਗੀ ਇੱਕ ਫੁੱਲ ਵਰਗੀ ਹੈ ਇਸ ਨੂੰ ਪੂਰੀ ਤਾਕਤ ਨਾਲ ਖਿਲਾਉ।

ਹਾਰਦਿਕ ਸਿੰਘ ਬਣੇ 2025 ਦੇ ਖੇਲ ਰਤਨ ਦੇ ਹੱਕਦਾਰ: 24 ਖਿਡਾਰੀ ਚੁਣੇ ਅਰਜੁਨ ਐਵਾਰਡ ਲਈ ਦੇਖੋ ਲਿਸਟ!

ਉੱਤਰਾਖੰਡ ਦੇ ਦੇਹਰਾਦੂਨ ਅਤੇ ਮਸੂਰੀ ਨਾਲ ਅਟਲ ਜੀ ਦੀਆਂ ਕਈ ਯਾਦਾਂ ਜੁੜੀਆਂ ਹਨ। ਉਹ ਜਦ ਵੀ ਇੱਥੇ ਆਉਂਦੇ ਸਨ ਤਾਂ ਇੱਕ ਖਾਸ ਨੀਲੇ ਰੰਗ ਦੇ ਵੈਸਪਾ ਸਕੂਟਰ ’ਤੇ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮਦੇ ਸਨ। ਕਈ ਵਾਰ ਉਹ ਸਕੂਟਰ ’ਤੇ ਮਸੂਰੀ ਤੱਕ ਵੀ ਪਹੁੰਚ ਜਾਂਦੇ ਸਨ। ਦੇਹਰਾਦੂਨ ਦੇ ਭਾਜਪਾ ਨੇਤਾ ਨਰਿੰਦਰ ਸਵਰੂਪ ਮਿੱਤਲ ਉਹਨਾਂ ਦੇ ਕਰੀਬੀ ਦੋਸਤ ਸਨ ਅਤੇ ਦੋਵੇਂ ਨੇ ਮਿਲ ਕੇ ਕਈ ਯਾਦਗਾਰ ਪਲ ਬਿਤਾਏ।


ਸਥਾਨਕ ਲੋਕਾਂ ਦੇ ਅਨੁਸਾਰ ਅਟਲ ਜੀ ਆਮ ਲੋਕਾਂ ਵਾਂਗ ਹੀ ਸਕੂਟਰ ’ਤੇ ਸਫ਼ਰ ਕਰਦੇ ਸਨ। ਉਹ 1964 ਮਾਡਲ ਦੇ ਸਕੂਟਰ ’ਤੇ ਨਰਿੰਦਰ ਮਿੱਤਲ ਨਾਲ ਸ਼ਹਿਰ ਦੀਆਂ ਗਲੀਆਂ ਵਿੱਚ ਨਿਕਲ ਪੈਂਦੇ ਅਤੇ ਲੰਮਾ ਸਮਾਂ ਇਕੱਠੇ ਬਿਤਾਉਂਦੇ। ਉਸ ਸਮੇਂ ਉਹ ਟ੍ਰੇਨ ਰਾਹੀਂ ਦੇਹਰਾਦੂਨ ਆਉਂਦੇ ਸਨ ਅਤੇ ਆਪਣੇ ਨਾਲ ਇੱਕ ਛੋਟਾ ਬ੍ਰੀਫਕੇਸ ਰੱਖਦੇ ਜਿਸ ਵਿੱਚ ਧੋਤੀ ਕੁੜਤਾ ਕੁਝ ਕੱਪੜੇ ਰੁਮਾਲ ਅਤੇ ਟੂਥਬਰਸ਼ ਹੁੰਦਾ ਸੀ। ਸਾਦਗੀ ਉਹਨਾਂ ਦੀ ਪਹਿਚਾਣ ਸੀ।

WATCH VIDEO: ਸੰਘਣੀ ਧੁੰਦ ਨਾਲ ਲੋਕ ਪ੍ਰੇਸ਼ਾਨ,IMD ਨੇ ਜਾਰੀ ਕੀਤਾ 7 ਦਿਨਾਂ ਦਾ ਅਲਰਟ

ਨਰਿੰਦਰ ਮਿੱਤਲ ਦੇ ਪੁੱਤਰ ਅਤੇ ਭਾਜਪਾ ਨੇਤਾ ਪੁਨੀਤ ਮਿੱਤਲ ਨੇ ਦੱਸਿਆ ਕਿ ਅਟਲ ਜੀ ਜਦ ਵੀ ਦੇਹਰਾਦੂਨ ਆਉਂਦੇ ਸਨ ਤਾਂ ਉਹਨਾਂ ਦੇ ਘਰ ਹੀ ਟਿਕਦੇ ਸਨ। ਅਟਲ ਜੀ ਨੂੰ ਆਮ ਖਾਣੇ ਪੀਣੇ ਦੀਆਂ ਚੀਜ਼ਾਂ ਬਹੁਤ ਪਸੰਦ ਸਨ ਜਿਵੇਂ ਕਿ ਮੈੰਗੋ ਸ਼ੇਕ ਅਤੇ ਮੂੰਗ ਦੀ ਦਾਲ। ਉਹ ਹਰ ਰੋਜ਼ 15 ਤੋਂ 16 ਅਖਬਾਰ ਮੰਗਵਾਉਂਦੇ ਅਤੇ ਧਿਆਨ ਨਾਲ ਪੜ੍ਹਦੇ ਸਨ। ਪੁਨੀਤ ਮਿੱਤਲ ਨੇ ਇਹ ਵੀ ਯਾਦ ਕੀਤਾ ਕਿ ਅਟਲ ਜੀ 1993 ਵਿੱਚ ਉਹਨਾਂ ਦੀ ਸ਼ਾਦੀ ਵਿੱਚ ਵੀ ਸ਼ਾਮਲ ਹੋਏ ਸਨ।

ਫਰਵਰੀ 2007 ਵਿੱਚ ਅਟਲ ਜੀ ਨੇ ਆਖਰੀ ਵਾਰ ਦੇਹਰਾਦੂਨ ਦਾ ਦੌਰਾ ਕੀਤਾ ਸੀ ਜਦੋਂ ਉਹ ਉੱਤਰਾਖੰਡ ਵਿਧਾਨ ਸਭਾ ਚੋਣਾਂ ਲਈ ਇੱਥੇ ਪਹੁੰਚੇ ਸਨ। ਪੁਨੀਤ ਮਿੱਤਲ ਨੇ ਇੱਕ ਹੋਰ ਯਾਦ ਸਾਂਝੀ ਕੀਤੀ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਕਾਰਕੁਨ ਬੀਮਾਰ ਹੈ ਤਾਂ ਉਹ ਤੁਰੰਤ ਨੀਲਾ ਸਕੂਟਰ ਲੈ ਕੇ ਉਸ ਨੂੰ ਮਿਲਣ ਪਹੁੰਚ ਗਏ।

ਅਟਲ ਬਿਹਾਰੀ ਵਾਜਪੇਈ 1998 ਤੋਂ 2004 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਅਤੇ 2018 ਵਿੱਚ 93 ਸਾਲ ਦੀ ਉਮਰ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਦੇਹਰਾਦੂਨ ਅਤੇ ਮਸੂਰੀ ਦੀਆਂ ਗਲੀਆਂ ਵਿੱਚ ਅੱਜ ਵੀ ਉਹਨਾਂ ਦੀ ਸਾਦਗੀ ਅਤੇ ਲੋਕਾਂ ਨਾਲ ਜੁੜਾਅ ਦੀਆਂ ਯਾਦਾਂ ਜੀਵੰਤ ਹਨ।

blue-scooter-in-dehradun-and-mussoorie

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.