Last Updated: November 26, 2026

Dainik Savera Times Logo

ਭਾਜਪਾ ਨੂੰ ਜਲੰਧਰ ‘ਚ ਵੱਡਾ ਝਟਕਾ! ਸੈਂਕੜੇ ਵਰਕਰਾਂ ਸਮੇਤ ਕਈ ਸੀਨੀਅਰ ਆਗੂ ‘ਆਪ’ ‘ਚ ਸ਼ਾਮਲ

18 June 2026 ਅੱਪਡੇਟ ਕੀਤਾ ਗਿਆ

ਭਾਜਪਾ ਨੂੰ ਜਲੰਧਰ ‘ਚ ਵੱਡਾ ਝਟਕਾ! ਸੈਂਕੜੇ ਵਰਕਰਾਂ ਸਮੇਤ ਕਈ ਸੀਨੀਅਰ ਆਗੂ ‘ਆਪ’ ‘ਚ ਸ਼ਾਮਲ

ਪੰਜਾਬ ਡੈਸਕ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਪਿਛਲੇ ਚਾਰ ਸਾਲਾਂ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ, ਜਲੰਧਰ ਪੱਛਮੀ ਦੇ ਪ੍ਰਮੁੱਖ ਆਗੂ ਜੱਸਾ ਫਿਰੋਜ਼ਪੁਰੀਆ ਅਤੇ ਕੁਲਵੰਤ ਫਿਰੋਜ਼ਪੁਰੀਆ (ਫਿਰੋਜ਼ਪੁਰੀਆ ਭਰਾ) ਬੁੱਧਵਾਰ ਨੂੰ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਅਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਰਸਮੀ ਤੌਰ ‘ਤੇ ਦੋਵਾਂ ਭਰਾਵਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਉਨ੍ਹਾਂ ਦਾ ਸਵਾਗਤ ਕੀਤਾ।

ਪਾਰਟੀ ਵਿੱਚ ਸ਼ਾਮਲ ਹੋਣ ਮੌਕੇ ਫਿਰੋਜ਼ਪੁਰੀਆ ਭਰਾਵਾਂ ਨੇ ਕਿਹਾ ਕਿ ਮਾਨ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਵਿੱਚ ਅਜਿਹੇ ਇਤਿਹਾਸਕ ਫੈਸਲੇ ਅਤੇ ਕੰਮ ਕੀਤੇ ਹਨ, ਜੋ ਪਿਛਲੀਆਂ ਰਵਾਇਤੀ ਸਰਕਾਰਾਂ ਕਦੇ ਨਹੀਂ ਕਰ ਸਕੀਆਂ। ਉਨ੍ਹਾਂ ਜਲੰਧਰ ਪੱਛਮੀ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਬਿਨਾਂ ਕਿਸੇ ਪੱਖਪਾਤ ਦੇ ਹਲਕੇ ਦੇ ਹਰ ਵਰਗ ਦੀਆਂ ਮੁਸ਼ਕਲਾਂ ਹੱਲ ਕਰ ਰਹੇ ਹਨ ਅਤੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੇ ਹਨ।

ਇਸ ਦੌਰਾਨ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਫਿਰੋਜ਼ਪੁਰੀਆ ਭਰਾਵਾਂ ਦੇ ਆਉਣ ਨਾਲ ਜਲੰਧਰ ਪੱਛਮੀ ਵਿੱਚ ‘ਆਪ’ ਦਾ ਸੰਗਠਨ ਹੋਰ ਮਜ਼ਬੂਤ ਹੋਵੇਗਾ ਅਤੇ ਪਾਰਟੀ ਵਿੱਚ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸ ਸਿਆਸੀ ਪ੍ਰੋਗਰਾਮ ਦੌਰਾਨ ਕੌਂਸਲਰ ਹਰਜਿੰਦਰ ਲਾਡਾ, ਕੌਂਸਲਰ ਦੇ ਪਤੀ ਸੌਰਵ ਸੇਠ, ਕੌਂਸਲਰ ਦੇ ਪਤੀ ਅਮਨ ਸਿੰਘ, ਸਾਬਕਾ ਕੌਂਸਲਰ ਜਗਦੀਸ਼ ਸਮਰਾਏ ਅਤੇ ਸਵਰਨ ਸਿੰਘ ਮਜਬੂਤ ਸਣੇ ਕਈ ਹੋਰ ਆਗੂ ਵੀ ਮੌਜੂਦ ਸਨ।

BJP TO AAP

BJP TO AAP

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.