Last Updated: November 7, 2026

Dainik Savera Times Logo

BREAKING : ਜੇਲ੍ਹ ਤੋਂ ਬਾਹਰ ਆਉਂਦਿਆਂ ਹੀ CM ਮਾਨ ਨੂੰ ਬਿਕਰਮਜੀਤ ਮਜੀਠੀਆ ਦੀ ਸਿੱਧੀ ਚੁਣੌਤੀ

3 February 2026 ਅੱਪਡੇਟ ਕੀਤਾ ਗਿਆ

BREAKING : ਜੇਲ੍ਹ ਤੋਂ ਬਾਹਰ ਆਉਂਦਿਆਂ ਹੀ CM ਮਾਨ ਨੂੰ ਬਿਕਰਮਜੀਤ ਮਜੀਠੀਆ ਦੀ ਸਿੱਧੀ ਚੁਣੌਤੀ

ਨਾਭਾ ਜੇਲ੍ਹ ਤੋਂ ਰਿਹਾਈ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖਾ ਹਮਲਾ ਕੀਤਾ। ਜੇਲ੍ਹ ਤੋਂ ਬਾਹਰ ਆਉਂਦੇ ਹੀ ਮਜੀਠੀਆ ਨੇ ਕਿਹਾ ਕਿ ਜੇ ਭਗਵੰਤ ਮਾਨ ਵਿੱਚ ਹਿੰਮਤ ਹੈ ਤਾਂ ਉਹ ਮਜੀਠਾ ਹਲਕੇ ਤੋਂ ਚੋਣ ਲੜ ਕੇ ਵਿਖਾਏਂ।

ਮਜੀਠੀਆ ਨੇ ਦਾਅਵਾ ਕੀਤਾ ਕਿ ਮਜੀਠਾ ਦੀ ਜਨਤਾ ਉਨ੍ਹਾਂ ਨੂੰ “ਵੱਟੋ ਵੱਟ” ਭਜਾ ਦੇਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਅਤ ਸੀ ਕਿ ਉਹ ਜੇਲ੍ਹ ਤੋਂ ਬਾਹਰ ਨਾ ਆ ਸਕਣ, ਪਰ ਅਕਾਲੀ ਵਰਕਰਾਂ ਅਤੇ ਸਮਰਥਕਾਂ ਦੀਆਂ ਦੁਆਵਾਂ ਸਦਕਾ ਉਹ ਸਹੀ ਸਲਾਮਤ ਰਿਹਾਅ ਹੋ ਕੇ ਬਾਹਰ ਆਏ ਹਨ।

READ ALSO :‘ਸੰਤ-ਮਹਾਪੁਰਖਾਂ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ’: AAP on Gurinder Dhillon

ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਨਿਆਂ ਅਤੇ ਸੱਚ ਦੀ ਹੈ ਅਤੇ ਉਹ ਅੱਗੇ ਵੀ ਡਟ ਕੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਰਹਿਣਗੇ। ਜੇਲ੍ਹ ਦੇ ਬਾਹਰ ਮੌਜੂਦ ਵਰਕਰਾਂ ਨੇ ਇਸ ਮੌਕੇ ‘ਤੇ ਨਾਅਰੇਬਾਜ਼ੀ ਕਰਕੇ ਮਜੀਠੀਆ ਦਾ ਜੋਸ਼ੀਲਾ ਸਵਾਗਤ ਕੀਤਾ।

ਚੜਦੀ ਸਵੇਰ ਭਿਆਨਕ ਹਾਦਸਾ—ਟਿੱਪਰ ਨੇ ਟਰੱਕ ਨੂੰ ਮਾਰੀ ਟੱਕਰ, ਡਰਾਈਵਰ ਦੀ ਮੌਤ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.