Site icon Dainik Savera Punjab

ਬਿਕਰਮ ਸਿੰਘ ਮਜੀਠੀਆ ਮੁਹਾਲੀ ਅਦਾਲਤ ਪਹੁੰਚਿਆ — ਰਿਹਾਈ ਤੋਂ ਬਾਅਦ ਪਹਿਲਾ ਕਦਮ

ਪੰਜਾਬ ਡੈਸਕ: ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜੇਲ੍ਹ ਤੋਂ ਰਿਹਾਈ ਮਿਲਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਅੱਜ ਪਹਿਲੀ ਵਾਰ ਨਿੱਜੀ ਤੌਰ ‘ਤੇ ਮੁਹਾਲੀ ਅਦਾਲਤ ਵਿੱਚ ਹਾਜ਼ਰ ਹੋਏ। ਉਹ ਆਪਣੀ ਤਾਰੀਖ ਭੁਗਤਣ ਲਈ ਕਾਫਲੇ ਦੇ ਨਾਲ ਅਦਾਲਤ ਪਹੁੰਚੇ ਅਤੇ ਕਾਰਵਾਈ ਵਿੱਚ ਸ਼ਾਮਲ ਹੋਏ।

ਗੁਰਜੰਟ ਸਿੰਘ ਤਲਬ — ਅਕਾਲ ਤਖ਼ਤ ਨੇ ਕਿਹੜੇ ਗੰਭੀਰ ਮਾਮਲੇ ‘ਤੇ ਦਿੱਤਾ ਸੱਦਾ


ਪਿਛਲੀ ਸੁਣਵਾਈ ਦੌਰਾਨ ਬਚਾਅ ਪੱਖ ਨੇ ਮਜੀਠੀਆ ਦੀ ਸੁਰੱਖਿਆ ਨਾਲ ਜੁੜੇ ਮੁੱਦੇ ਅਤੇ ਜੇਲ੍ਹ ਪ੍ਰਬੰਧਨ ਵੱਲੋਂ ਕੀਤੀ ਜਾ ਰਹੀ ਕਥਿਤ ਅਣਗਹਿਲੀ ਬਾਰੇ ਗੰਭੀਰ ਚਿੰਤਾਵਾਂ ਰੱਖੀਆਂ ਸਨ। ਇਹ ਵੀ ਦੱਸਿਆ ਗਿਆ ਸੀ ਕਿ ਕੁਝ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਅਦਾਲਤ ਨੇ ਇਸ ਮਾਮਲੇ ਨੂੰ ਮਹੱਤਵ ਦੇਂਦਿਆਂ ਏ ਡੀ ਜੀ ਪੀ ਜੇਲ੍ਹਾਂ ਤੋਂ ਵਿਸਥਾਰ ਨਾਲ ਜਵਾਬ ਮੰਗਿਆ ਸੀ।

ਅੰਤਰਰਾਸ਼ਟਰੀ ਤੇਲ ਤਸਕਰੀ ਦਾ ਭੰਡਾਫੋੜ — ਤੱਟ ਰੱਖਿਅਕ ਨੇ ਸਮੁੰਦਰ ਵਿੱਚ ਰੋਕੀ ਵੱਡੀ ਸਾਜ਼ਿਸ਼


ਅਦਾਲਤ ਨੇ ਆਪਣੇ ਹੁਕਮਾਂ ਵਿੱਚ ਇਹ ਸਪੱਸ਼ਟ ਕੀਤਾ ਸੀ ਕਿ ਜਵਾਬ ਅੱਜ ਤੱਕ ਪੇਸ਼ ਕੀਤਾ ਜਾਵੇ ਅਤੇ ਇਸ ਨਿਰਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਦੀ ਕਾਰਵਾਈ ਅੱਗੇ ਵਧਾਈ ਗਈ।

bikram-singh-majithia-reaches-mohali

Exit mobile version