
ਬਿਹਾਰ ਸਕੂਲ ਪ੍ਰੀਖਿਆ ਬੋਰਡ (BSEB) ਨੇ 2026 ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਕੰਪਾਰਟਮੈਂਟਲ ਪ੍ਰੀਖਿਆਵਾਂ ਦੇ ਨਤੀਜੇ ਸ਼ਨੀਵਾਰ ਨੂੰ ਜਾਰੀ ਕਰ ਦਿੱਤੇ। ਨਤੀਜੇ ਮਿਥਿਲੇਸ਼ ਤਿਵਾੜੀ ਦੀ ਮੌਜੂਦਗੀ ਵਿੱਚ ਘੋਸ਼ਿਤ ਕੀਤੇ ਗਏ।
ਵਿਦਿਆਰਥੀ ਆਪਣੇ ਨਤੀਜੇ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਦੇਖ ਸਕਦੇ ਹਨ।
ਕਿੱਥੇ ਚੈੱਕ ਕਰੀਏ ਨਤੀਜੇ?
ਵਿਦਿਆਰਥੀ ਹੇਠਾਂ ਦਿੱਤੀਆਂ ਅਧਿਕਾਰਤ ਵੈੱਬਸਾਈਟਾਂ ‘ਤੇ ਜਾ ਕੇ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ:
interbiharboard.com
compartment.biharboardonline.org
12ਵੀਂ ਕੰਪਾਰਟਮੈਂਟ ਪ੍ਰੀਖਿਆ ਦਾ ਨਤੀਜਾ
ਪਾਸ ਪ੍ਰਤੀਸ਼ਤ 51.38 ਫੀਸਦੀ ਰਿਹਾ
ਬੋਰਡ ਵੱਲੋਂ ਜਾਰੀ ਅੰਕੜਿਆਂ ਮੁਤਾਬਕ:
ਕੁੱਲ 63,506 ਵਿਦਿਆਰਥੀਆਂ ਨੇ 12ਵੀਂ ਕੰਪਾਰਟਮੈਂਟਲ ਪ੍ਰੀਖਿਆ ਦਿੱਤੀ
ਇਨ੍ਹਾਂ ਵਿੱਚੋਂ 32,627 ਵਿਦਿਆਰਥੀ ਪਾਸ ਹੋਏ
ਕੁੱਲ ਪਾਸ ਪ੍ਰਤੀਸ਼ਤ: 51.38%
ਇਹ ਨਤੀਜੇ ਦਰਸਾਉਂਦੇ ਹਨ ਕਿ ਅੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਵਾਰ ਸਫਲਤਾ ਮਿਲੀ ਹੈ।
10ਵੀਂ ਕੰਪਾਰਟਮੈਂਟ ਨਤੀਜੇ ਵਿੱਚ ਘੱਟ ਪਾਸ ਪ੍ਰਤੀਸ਼ਤ
ਸਿਰਫ਼ 21.16% ਵਿਦਿਆਰਥੀ ਪਾਸ
10ਵੀਂ ਜਮਾਤ ਦੀ ਕੰਪਾਰਟਮੈਂਟਲ ਪ੍ਰੀਖਿਆ ਵਿੱਚ ਕੁੱਲ 62,506 ਵਿਦਿਆਰਥੀ ਸ਼ਾਮਲ ਹੋਏ
ਪਾਸ ਪ੍ਰਤੀਸ਼ਤ ਸਿਰਫ਼ 21.16% ਰਿਹਾ ਇਹ ਅੰਕੜਾ ਦਰਸਾਉਂਦਾ ਹੈ ਕਿ ਬਹੁਤ ਸਾਰੇ ਵਿਦਿਆਰਥੀਆਂ ਨੂੰ ਹਾਲੇ ਵੀ ਵਧੇਰੇ ਅਕਾਦਮਿਕ ਮਦਦ ਦੀ ਲੋੜ ਹੈ।
ਫੇਲ੍ਹ ਵਿਦਿਆਰਥੀਆਂ ਲਈ ਬਿਹਾਰ ਬੋਰਡ ਦਾ ਵੱਡਾ ਫੈਸਲਾ
ਅਗਲੇ ਸਾਲ ਤੋਂ ਸ਼ੁਰੂ ਹੋਵੇਗਾ ਬ੍ਰਿਜ ਕੋਰਸ
ਬਿਹਾਰ ਸਕੂਲ ਪ੍ਰੀਖਿਆ ਬੋਰਡ (BSEB) ਨੇ ਫੇਲ੍ਹ ਹੋਏ ਵਿਦਿਆਰਥੀਆਂ ਲਈ ਇੱਕ ਖ਼ਾਸ “ਬ੍ਰਿਜ ਕੋਰਸ” ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਬੋਰਡ ਮੁਤਾਬਕ ,10ਵੀਂ ਅਤੇ 12ਵੀਂ ਵਿੱਚ ਇੱਕ ਜਾਂ ਦੋ ਵਿਸ਼ਿਆਂ ਵਿੱਚ ਫੇਲ੍ਹ ਹੋਏ ਵਿਦਿਆਰਥੀਆਂ ਨੂੰ ਖ਼ਾਸ ਕੋਚਿੰਗ ਦਿੱਤੀ ਜਾਵੇਗੀ
ਅਪ੍ਰੈਲ ਮਹੀਨੇ ਵਿੱਚ ਇੱਕ ਮਹੀਨੇ ਦਾ ਕੋਚਿੰਗ-ਕਮ-ਬ੍ਰਿਜ ਕੋਰਸ ਚਲਾਇਆ ਜਾਵੇਗਾ ਇਸ ਯੋਜਨਾ ਨੂੰ ਅਗਲੇ ਸਾਲ ਤੋਂ ਲਾਗੂ ਕੀਤਾ ਜਾਵੇਗਾਇਸਦਾ ਮਕਸਦ ਵਿਦਿਆਰਥੀਆਂ ਦੀ ਕਮਜ਼ੋਰੀ ਦੂਰ ਕਰਕੇ ਉਨ੍ਹਾਂ ਨੂੰ ਦੁਬਾਰਾ ਪ੍ਰੀਖਿਆ ਲਈ ਤਿਆਰ ਕਰਨਾ ਹੈ।
ਇਸ ਸਾਲ ਦਾ ਮੁੱਖ ਨਤੀਜਾ ਕਿਵੇਂ ਰਿਹਾ?
10ਵੀਂ ਵਿੱਚ 81.79% ਵਿਦਿਆਰਥੀ ਪਾਸ
ਬਿਹਾਰ ਬੋਰਡ ਦੀ 10ਵੀਂ ਜਮਾਤ ਦੀ ਮੁੱਖ ਪ੍ਰੀਖਿਆ 2026 ਵਿੱਚ ਕੁੱਲ 15,10,928 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ
7,84,871 ਕੁੜੀਆਂ ਅਤੇ 7,26,057 ਮੁੰਡੇ ਸ਼ਾਮਲ ਹੋਏ ਕੁੱਲ 12,35,743 ਵਿਦਿਆਰਥੀ ਪਾਸ ਹੋਏ
ਪਾਸ ਪ੍ਰਤੀਸ਼ਤ: 81.79%
12ਵੀਂ ਦਾ ਨਤੀਜਾ ਵੀ ਰਿਹਾ ਸ਼ਾਨਦਾਰ
12ਵੀਂ ਜਮਾਤ ਦਾ ਕੁੱਲ ਪਾਸ ਪ੍ਰਤੀਸ਼ਤ ਇਸ ਸਾਲ 85.19% ਦਰਜ ਕੀਤਾ ਗਿਆ ਸੀ।ਫੇਲ੍ਹ ਹੋਏ ਵਿਦਿਆਰਥੀਆਂ ਲਈ ਬਾਅਦ ਵਿੱਚ ਵਿਸ਼ੇਸ਼ ਅਤੇ ਕੰਪਾਰਟਮੈਂਟਲ ਪ੍ਰੀਖਿਆਵਾਂ ਕਰਵਾਈਆਂ ਗਈਆਂ, ਜਿਨ੍ਹਾਂ ਦੇ ਨਤੀਜੇ ਹੁਣ ਜਾਰੀ ਕਰ ਦਿੱਤੇ ਗਏ ਹਨ।
ਵਿਦਿਆਰਥੀਆਂ ਲਈ ਕੀ ਹੈ ਅਗਲਾ ਕਦਮ?
ਜੋ ਵਿਦਿਆਰਥੀ ਕੰਪਾਰਟਮੈਂਟ ਪ੍ਰੀਖਿਆ ਵਿੱਚ ਵੀ ਸਫਲ ਨਹੀਂ ਹੋ ਸਕੇ, ਉਹਨਾਂ ਨੂੰ ਹੁਣ ਬੋਰਡ ਵੱਲੋਂ ਮਿਲਣ ਵਾਲੀ ਵਿਸ਼ੇਸ਼ ਕੋਚਿੰਗ ਦਾ ਫਾਇਦਾ ਮਿਲ ਸਕਦਾ ਹੈ। ਸਿੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਕਮਜ਼ੋਰ ਵਿਦਿਆਰਥੀਆਂ ਲਈ ਕਾਫ਼ੀ ਮਦਦਗਾਰ ਸਾਬਤ ਹੋਵੇਗਾ।