
SPORTS NEWS: ਭਾਰਤੀ ਫੁੱਟਬਾਲ ਪ੍ਰੇਮੀਆਂ ਲਈ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। Zee Entertainment Enterprises ਨੇ 2026 ਤੋਂ 2034 ਤੱਕ ਹੋਣ ਵਾਲੇ ਕਈ ਮਹੱਤਵਪੂਰਨ FIFA World Cup ਟੂਰਨਾਮੈਂਟਾਂ ਦੇ ਭਾਰਤ ਵਿੱਚ ਪ੍ਰਸਾਰਣ ਅਤੇ ਸਟ੍ਰੀਮਿੰਗ ਅਧਿਕਾਰ ਹਾਸਲ ਕਰ ਲਏ ਹਨ।
ਇਸ ਸਮਝੌਤੇ ਤਹਿਤ ਕੁੱਲ 39 ਫੀਫਾ ਟੂਰਨਾਮੈਂਟ ZEE ਦੇ ਟੀਵੀ ਚੈਨਲਾਂ ਅਤੇ ਡਿਜੀਟਲ ਪਲੇਟਫਾਰਮ ‘ਤੇ ਲਾਈਵ ਦਿਖਾਏ ਜਾਣਗੇ। ਇਸ ਵਿੱਚ 2026 ਅਤੇ 2030 ਦੇ FIFA World Cup, 2027 ਦਾ Women’s World Cup ਅਤੇ ਕਈ ਅੰਡਰ-17, ਅੰਡਰ-20 ਅਤੇ ਫੁੱਟਸਾਲ ਟੂਰਨਾਮੈਂਟ ਸ਼ਾਮਲ ਹਨ।
ਕਿੱਥੇ ਦੇਖ ਸਕੋਗੇ ਮੈਚ?
ਮੈਚਾਂ ਦਾ ਪ੍ਰਸਾਰਣ ZEE ਦੇ ਨਵੇਂ ਸਪੋਰਟਸ ਚੈਨਲਾਂ ‘ਤੇ ਹੋਵੇਗਾ, ਜਿਵੇਂ
ਇਸ ਤੋਂ ਇਲਾਵਾ ਸਾਰੇ ਮੈਚ ZEE ਦੇ ਡਿਜੀਟਲ ਪਲੇਟਫਾਰਮ ZEE5 ‘ਤੇ ਵੀ ਲਾਈਵ ਸਟ੍ਰੀਮ ਕੀਤੇ ਜਾਣਗੇ।
ਵੱਡਾ ਗਲੋਬਲ ਸੌਦਾ
ਇਹ FIFA ਅਤੇ ZEE ਵਿਚਕਾਰ ਪਹਿਲੀ ਅਧਿਕਾਰਤ ਭਾਈਵਾਲੀ ਮੰਨੀ ਜਾ ਰਹੀ ਹੈ। ਕੰਪਨੀ ਦੇ ਅਧਿਕਾਰੀਆਂ ਮੁਤਾਬਕ ਇਹ ਕਦਮ ਭਾਰਤੀ ਦਰਸ਼ਕਾਂ ਨੂੰ ਦੁਨੀਆ ਦੇ ਸਭ ਤੋਂ ਵੱਡੇ ਖੇਡ ਟੂਰਨਾਮੈਂਟ ਨਾਲ ਜੋੜੇਗਾ।
FIFA ਦੇ ਅਧਿਕਾਰੀਆਂ ਨੇ ਵੀ ਕਿਹਾ ਹੈ ਕਿ ਭਾਰਤ ਇੱਕ ਤੇਜ਼ੀ ਨਾਲ ਵਧਦਾ ਫੁੱਟਬਾਲ ਮਾਰਕੀਟ ਹੈ, ਜਿੱਥੇ ਨੌਜਵਾਨ ਦਰਸ਼ਕਾਂ ਦੀ ਵੱਡੀ ਗਿਣਤੀ ਮੌਜੂਦ ਹੈ।