skip to content

Last Updated: June 14, 2026

Dainik Savera Times Logo

ਸ਼ਾਨਦਾਰ Kitchen Hacks : ਸਿਰਫ਼ ਦਾਲ-ਚੌਲ ਲਈ ਨਹੀਂ, ਪ੍ਰੈਸ਼ਰ ਕੁੱਕਰ ਬਣ ਸਕਦਾ ਹੈ ਤੁਹਾਡੀ ਰਸੋਈ ਦਾ Mini Oven

1 week पहले

ਸ਼ਾਨਦਾਰ Kitchen Hacks : ਸਿਰਫ਼ ਦਾਲ-ਚੌਲ ਲਈ ਨਹੀਂ, ਪ੍ਰੈਸ਼ਰ ਕੁੱਕਰ ਬਣ ਸਕਦਾ ਹੈ ਤੁਹਾਡੀ ਰਸੋਈ ਦਾ Mini Oven

LIFE STYLE DESK : ਅੱਜ ਵੀ ਕਈ ਘਰਾਂ ਵਿੱਚ ਪ੍ਰੈਸ਼ਰ ਕੁੱਕਰ ਦਾ ਇਸਤੇਮਾਲ ਮੁੱਖ ਤੌਰ ‘ਤੇ ਦਾਲ, ਚੌਲ ਅਤੇ ਸਬਜ਼ੀਆਂ ਪਕਾਉਣ ਲਈ ਕੀਤਾ ਜਾਂਦਾ ਹੈ। ਜਦੋਂ ਗੱਲ ਕੇਕ, ਬਿਸਕੁਟ, ਨਾਨ ਜਾਂ ਹੋਰ ਬੇਕਡ ਡਿਸ਼ਾਂ ਦੀ ਆਉਂਦੀ ਹੈ, ਤਾਂ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਸ ਲਈ ਮਹਿੰਗੇ ਓਵਨ ਦੀ ਲੋੜ ਪਵੇਗੀ। ਪਰ ਮਸ਼ਹੂਰ ਸੈਲੀਬ੍ਰਿਟੀ ਸ਼ੈੱਫ ਪੰਕਜ ਭਦੌਰੀਆ ਨੇ ਆਪਣੇ ਸੋਸ਼ਲ ਮੀਡੀਆ ਵੀਡੀਓ ਰਾਹੀਂ ਇਹ ਸਾਬਤ ਕਰ ਦਿੱਤਾ ਹੈ ਕਿ ਇੱਕ ਸਧਾਰਨ ਪ੍ਰੈਸ਼ਰ ਕੁੱਕਰ ਵੀ ਕਈ ਹੈਰਾਨੀਜਨਕ ਕੰਮ ਕਰ ਸਕਦਾ ਹੈ।ਉਨ੍ਹਾਂ ਦੇ ਇਹ Kitchen Hacks ਨਾ ਸਿਰਫ਼ ਸਮਾਂ ਬਚਾਉਂਦੇ ਹਨ, ਸਗੋਂ ਉਹਨਾਂ ਲੋਕਾਂ ਲਈ ਵੀ ਬਹੁਤ ਫਾਇਦੇਮੰਦ ਹਨ ਜਿਨ੍ਹਾਂ ਦੇ ਘਰ ਵਿੱਚ ਓਵਨ ਮੌਜੂਦ ਨਹੀਂ ਹੈ।

  1. ਗਰਮੀਆਂ ਵਿੱਚ ਵੀ ਮਿੰਟਾਂ ਵਿੱਚ ਸੈੱਟ ਕਰੋ ਗਾੜ੍ਹਾ ਅਤੇ ਮਲਾਈਦਾਰ ਦਹੀਂ

ਗਰਮੀਆਂ ਦੇ ਮੌਸਮ ਵਿੱਚ ਕਈ ਵਾਰ ਦਹੀਂ ਸਹੀ ਤਰ੍ਹਾਂ ਨਹੀਂ ਜਮਦਾ। ਕਦੇ ਇਹ ਬਹੁਤ ਪਤਲਾ ਰਹਿ ਜਾਂਦਾ ਹੈ ਤੇ ਕਦੇ ਇਸ ਵਿੱਚ ਖਟਾਸ ਵੱਧ ਜਾਂਦੀ ਹੈ। ਅਜਿਹੇ ਵਿੱਚ ਦਾ ਇਹ ਸੌਖਾ ਤਰੀਕਾ ਤੁਹਾਡੀ ਸਮੱਸਿਆ ਦਾ ਹੱਲ ਬਣ ਸਕਦਾ ਹੈ।

ਦਹੀਂ ਸੈੱਟ ਕਰਨ ਦਾ ਤਰੀਕਾ

ਸਭ ਤੋਂ ਪਹਿਲਾਂ ਦੁੱਧ ਨੂੰ ਹਲਕਾ ਕੋਸਾ ਕਰ ਲਵੋ।
ਇਸ ਵਿੱਚ ਇੱਕ ਚਮਚ ਦਹੀਂ ਮਿਲਾ ਕੇ ਚੰਗੀ ਤਰ੍ਹਾਂ ਫੈਂਟ ਲਵੋ।
ਪ੍ਰੈਸ਼ਰ ਕੁੱਕਰ ਨੂੰ ਹਲਕਾ ਜਿਹਾ ਗਰਮ ਕਰੋ।
ਦੁੱਧ ਵਾਲਾ ਬਰਤਨ ਕੁੱਕਰ ਦੇ ਅੰਦਰ ਰੱਖ ਦਿਓ।
ਉੱਪਰੋਂ ਸਾਫ਼ ਕੱਪੜੇ ਨਾਲ ਢੱਕ ਦਿਓ।
ਕੁਝ ਘੰਟਿਆਂ ਲਈ ਇਸਨੂੰ ਇੰਝ ਹੀ ਛੱਡ ਦਿਓ। ਇਸ ਤਰੀਕੇ ਨਾਲ ਦਹੀਂ ਇੱਕਸਾਰ ਤਾਪਮਾਨ ਵਿੱਚ ਸੈੱਟ ਹੁੰਦਾ ਹੈ, ਜਿਸ ਨਾਲ ਇਹ ਜ਼ਿਆਦਾ ਗਾੜ੍ਹਾ, ਕਰੀਮੀ ਅਤੇ ਸੁਆਦ ਬਣਦਾ ਹੈ।

  1. ਘਰ ਵਿੱਚ ਬਣਾਓ ਤੰਦੂਰੀ ਨਾਨ ਅਤੇ ਕੁਲਚਾ, ਉਹ ਵੀ ਬਿਨਾਂ ਤੰਦੂਰ ਦੇ

ਰੈਸਟੋਰੈਂਟ ਵਾਲੇ ਨਰਮ ਅਤੇ ਕਰਿਸਪੀ ਨਾਨ ਜਾਂ ਕੁਲਚੇ ਹਰ ਕਿਸੇ ਨੂੰ ਪਸੰਦ ਹੁੰਦੇ ਹਨ। ਪਰ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਹ ਸਿਰਫ਼ ਤੰਦੂਰ ਜਾਂ ਓਵਨ ਵਿੱਚ ਹੀ ਬਣ ਸਕਦੇ ਹਨ। ਇਹ ਧਾਰਨਾ ਬਿਲਕੁਲ ਗਲਤ ਹੈ।

ਕੁੱਕਰ ਵਿੱਚ ਨਾਨ ਜਾਂ ਕੁਲਚਾ ਕਿਵੇਂ ਬਣਾਈਏ?

ਪ੍ਰੈਸ਼ਰ ਕੁੱਕਰ ਨੂੰ ਉਲਟਾ ਕਰਕੇ ਗੈਸ ‘ਤੇ ਗਰਮ ਕਰੋ।
ਤਿਆਰ ਕੀਤਾ ਨਾਨ ਜਾਂ ਕੁਲਚਾ ਲਵੋ।
ਇੱਕ ਪਾਸੇ ਥੋੜ੍ਹਾ ਜਿਹਾ ਪਾਣੀ ਲਗਾਓ।
ਪਾਣੀ ਵਾਲਾ ਹਿੱਸਾ ਕੁੱਕਰ ਦੀ ਅੰਦਰਲੀ ਕੰਧ ‘ਤੇ ਚਿਪਕਾ ਦਿਓ।
2 ਤੋਂ 3 ਮਿੰਟ ਤੱਕ ਪਕਣ ਦਿਓ। ਕੁਝ ਹੀ ਮਿੰਟਾਂ ਵਿੱਚ ਨਾਨ ‘ਤੇ ਤੰਦੂਰੀ ਚਾਰ ਮਾਰਕ ਆ ਜਾਣਗੇ ਅਤੇ ਕੁਲਚਾ ਸੁਨਹਿਰੀ ਰੰਗ ਦਾ ਹੋ ਕੇ ਬਿਲਕੁਲ ਢਾਬੇ ਵਾਲੇ ਸਵਾਦ ਵਿੱਚ ਤਿਆਰ ਹੋ ਜਾਵੇਗਾ।

  1. ਪ੍ਰੈਸ਼ਰ ਕੁੱਕਰ ਨੂੰ ਬਣਾਓ Mini Oven, ਕੇਕ ਤੋਂ ਲੈ ਕੇ ਕੱਪ ਕੇਕ ਤੱਕ ਸਭ ਕੁਝ ਬੇਕ ਕਰੋ

ਜੇ ਤੁਹਾਡੇ ਘਰ ਵਿੱਚ ਓਵਨ ਨਹੀਂ ਹੈ ਤਾਂ ਹੁਣ ਚਿੰਤਾ ਕਰਨ ਦੀ ਲੋੜ ਨਹੀਂ। ਇੱਕ ਆਮ ਪ੍ਰੈਸ਼ਰ ਕੁੱਕਰ ਦੀ ਮਦਦ ਨਾਲ ਤੁਸੀਂ ਕੇਕ, ਮਫਿਨ, ਕੱਪਕੇਕ, ਬਿਸਕੁਟ ਅਤੇ ਹੋਰ ਬੇਕਡ ਡਿਸ਼ਾਂ ਆਸਾਨੀ ਨਾਲ ਤਿਆਰ ਕਰ ਸਕਦੇ ਹੋ।

ਕੁੱਕਰ ਵਿੱਚ ਬੇਕਿੰਗ ਕਰਨ ਦਾ ਸਹੀ ਤਰੀਕਾ

ਸਭ ਤੋਂ ਪਹਿਲਾਂ ਕੁੱਕਰ ਦੇ ਅੰਦਰ ਇੱਕ ਸਟੈਂਡ ਰੱਖੋ।
ਹੇਠਾਂ ਇੱਕ ਮੋਟੀ ਪਰਤ ਨਮਕ ਦੀ ਪਾ ਦਿਓ।
ਕੁੱਕਰ ਨੂੰ 10 ਤੋਂ 15 ਮਿੰਟ ਪਹਿਲਾਂ ਪ੍ਰੀਹੀਟ ਕਰੋ।
ਕੇਕ ਜਾਂ ਬਿਸਕੁਟ ਦਾ ਬੈਟਰ ਤਿਆਰ ਕਰਕੇ ਟਿਨ ਵਿੱਚ ਪਾਓ।
ਟਿਨ ਨੂੰ ਸਟੈਂਡ ਉੱਤੇ ਰੱਖ ਦਿਓ।
ਸੀਟੀ ਅਤੇ ਰਬੜ ਕੱਢ ਕੇ ਢੱਕਣ ਬੰਦ ਕਰੋ।
ਮਿਡੀਅਮ ਜਾਂ ਹਲਕੀ ਆਂਚ ‘ਤੇ ਬੇਕ ਕਰੋ।
ਇਸ ਤਰੀਕੇ ਨਾਲ ਕੀ-ਕੀ ਬਣਾ ਸਕਦੇ ਹੋ?
ਕੇਕ
ਬਿਸਕੁਟ
ਮਫਿਨ
ਕੱਪਕੇਕ
ਬਰਾਊਨੀ
ਗਾਰਲਿਕ ਬ੍ਰੈੱਡ
ਪਿਜ਼ਾ ਬੇਸ
ਕਿਉਂ ਬਣ ਰਿਹਾ ਹੈ ਇਹ Kitchen Hack ਇੰਨਾ ਵਾਇਰਲ?

ਅੱਜ ਦੇ ਸਮੇਂ ਵਿੱਚ ਹਰ ਕੋਈ ਘੱਟ ਖਰਚੇ ਵਿੱਚ ਵੱਧ ਸੁਵਿਧਾਵਾਂ ਚਾਹੁੰਦਾ ਹੈ। ਇਹ ਹੈਕ ਇਸ ਲਈ ਖਾਸ ਹਨ ਕਿਉਂਕਿ ਓਵਨ ਖਰੀਦਣ ਦੀ ਲੋੜ ਨਹੀਂ ਪੈਂਦੀ । ਬਿਜਲੀ ਦੀ ਬਚਤ ਹੁੰਦੀ ਹੈ .ਘੱਟ ਬਰਤਨਾਂ ਵਿੱਚ ਕੰਮ ਹੋ ਜਾਂਦਾ ਹੈ । ਛੋਟੀ ਰਸੋਈ ਵਾਲੇ ਘਰਾਂ ਲਈ ਬਿਹਤਰ ਵਿਕਲਪ ਘਰ ਵਿੱਚ ਹੀ ਰੈਸਟੋਰੈਂਟ ਵਰਗਾ ਸਵਾਦ ਮਿਲਦਾ ਹੈ ।

ਰਸੋਈ ਦੇ ਮਾਹਿਰਾਂ ਦੀ ਸਲਾਹ

ਕੁੱਕਰ ਵਿੱਚ ਬੇਕਿੰਗ ਜਾਂ ਨਾਨ ਬਣਾਉਂਦੇ ਸਮੇਂ ਹਮੇਸ਼ਾ ਸਾਵਧਾਨੀ ਵਰਤੋ। ਬਹੁਤ ਜ਼ਿਆਦਾ ਤੇਜ਼ ਆਂਚ ਨਾਲ ਖਾਣਾ ਸੜ ਸਕਦਾ ਹੈ। ਇਸ ਲਈ ਮਿਡੀਅਮ ਜਾਂ ਲੋਅ ਫਲੇਮ ‘ਤੇ ਪਕਾਉਣਾ ਸਭ ਤੋਂ ਵਧੀਆ ਰਹਿੰਦਾ ਹੈ।

ਪ੍ਰੈਸ਼ਰ ਕੁੱਕਰ ਸਿਰਫ਼ ਦਾਲ-ਚੌਲ ਪਕਾਉਣ ਦਾ ਸਾਧਨ ਨਹੀਂ ਹੈ। ਸਹੀ ਤਰੀਕੇ ਅਤੇ ਥੋੜ੍ਹੀ ਜਿਹੀ ਜਾਣਕਾਰੀ ਨਾਲ ਇਹ ਤੁਹਾਡੀ ਰਸੋਈ ਵਿੱਚ ਇੱਕ Mini Oven, Yogurt Maker ਅਤੇ Tandoor ਦਾ ਕੰਮ ਵੀ ਕਰ ਸਕਦਾ ਹੈ। ਸ਼ੈੱਫ ਪੰਕਜ ਭਦੌਰੀਆ ਦੇ ਇਹ ਆਸਾਨ Kitchen Hacks ਨਾ ਸਿਰਫ਼ ਤੁਹਾਡਾ ਸਮਾਂ ਬਚਾਉਣਗੇ, ਸਗੋਂ ਘਰ ਵਿੱਚ ਸੁਆਦੀ ਅਤੇ ਪ੍ਰੋਫੈਸ਼ਨਲ ਕੁਆਲਟੀ ਵਾਲੇ ਪਕਵਾਨ ਬਣਾਉਣ ਵਿੱਚ ਵੀ ਮਦਦ ਕਰਨਗੇ।

खबरें और भी हैं...

Copyright © 2026 Dainik Savera Times. All rights reserved.