Last Updated: October 7, 2026

Dainik Savera Times Logo

ਕਲਮ ਅਤੇ ਤਲਵਾਰ ਦੇ ਧਨੀ ਭਾਈ ਮਨੀ ਸਿੰਘ ਜੀ, ਜਦੋਂ ਜ਼ਕਰੀਆ ਖ਼ਾਂ ਦੇ ਜ਼ੁਲਮ ਅੱਗੇ ਸਿੱਖੀ ਸਿਦਕ ਜਿੱਤਿਆ ਅਤੇ ਇਤਿਹਾਸ ‘ਚ ਅਮਰ ਹੋਈ ‘ਬੰਦ-ਬੰਦ’ ਕਟਵਾਉਣ ਦੀ ਦਾਸਤਾਨ ਪੜੋਂ

5 months ਪਹਿਲਾ

ਕਲਮ ਅਤੇ ਤਲਵਾਰ ਦੇ ਧਨੀ ਭਾਈ ਮਨੀ ਸਿੰਘ ਜੀ, ਜਦੋਂ ਜ਼ਕਰੀਆ ਖ਼ਾਂ ਦੇ ਜ਼ੁਲਮ ਅੱਗੇ ਸਿੱਖੀ ਸਿਦਕ ਜਿੱਤਿਆ ਅਤੇ ਇਤਿਹਾਸ ‘ਚ ਅਮਰ ਹੋਈ ‘ਬੰਦ-ਬੰਦ’ ਕਟਵਾਉਣ ਦੀ ਦਾਸਤਾਨ ਪੜੋਂ

ਪੰਜਾਬ ਡੈਸਕ (ਦੈਨਿਕ ਸਵੇਰਾ): ਭਾਈ ਮਨੀ ਸਿੰਘ ਜੀ ਸਿੱਖ ਇਤਿਹਾਸ ਦੇ ਮਹਾਨ ਗਿਆਨੀ, ਧਾਰਮਿਕ ਆਗੂ ਅਤੇ ਸ਼ਹੀਦ ਸਨ। ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨੇੜਲੇ ਸਾਥੀ ਰਹੇ ਅਤੇ 1738 ਵਿੱਚ ਲਾਹੌਰ ਦੇ ਨਖਾਸ ਚੌਂਕ ‘ਤੇ ਬੰਦ-ਬੰਦ ਕਟਵਾ ਕੇ ਸ਼ਹਾਦਤ ਪ੍ਰਾਪਤ ਕੀਤੀ। “ਬੰਦ-ਬੰਦ ਕਟਵਾ” ਦਾ ਅਰਥ ਹੈ। ਸਰੀਰ ਦੇ ਹਰ ਜੋੜ (ਹੱਥ, ਪੈਰ, ਉਂਗਲਾਂ, ਬਾਂਹਾਂ ਆਦਿ) ਨੂੰ ਵੱਖ-ਵੱਖ ਕੱਟ ਕੇ ਸ਼ਹੀਦ ਕਰਨਾ। ਇਹ ਬਹੁਤ ਹੀ ਕਠੋਰ ਅਤੇ ਦਰਦਨਾਕ ਸਜ਼ਾ ਸੀ, ਜੋ ਮੁਗਲ ਸ਼ਾਸਕਾਂ ਨੇ ਸਿੱਖ ਸ਼ਹੀਦਾਂ ਨੂੰ ਦਿੱਤੀ। ਭਾਈ ਮਨੀ ਸਿੰਘ ਜੀ ਨੂੰ 1738 ਵਿੱਚ ਲਾਹੌਰ ਦੇ ਨਖਾਸ ਚੌਂਕ ‘ਤੇ ਇਸੇ ਤਰੀਕੇ ਨਾਲ ਸ਼ਹੀਦ ਕੀਤਾ ਗਿਆ ਸੀ।

 

ਧੰਨ-ਧੰਨ ਭਾਈ ਮਨੀ ਸਿੰਘ ਜੀ ਸਿੱਖ ਇਤਿਹਾਸ ਦੇ ਇੱਕ ਅਜਿਹੇ ਮਹਾਨ ਗਿਆਨੀ, ਬਹਾਦਰ ਯੋਧੇ ਅਤੇ ਧਾਰਮਿਕ ਆਗੂ ਸਨ, ਜਿਨ੍ਹਾਂ ਨੂੰ “ਕਲਮ ਅਤੇ ਤਲਵਾਰ ਦੇ ਧਨੀ” ਵਜੋਂ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦਾ ਜਨਮ 7 ਅਪ੍ਰੈਲ 1644 ਨੂੰ ਮੁਲਤਾਨ ਦੇ ਅਲੀਪੁਰ ਰਾਜ ਵਿਖੇ ਇੱਕ ਬਹਾਦਰ ਪਰਿਵਾਰ ਵਿੱਚ ਪਿਤਾ ਰਾਓ ਮਾਈ ਦਾਸ ਜੀ ਅਤੇ ਮਾਤਾ ਮਦਰੀ ਬਾਈ ਜੀ ਦੇ ਘਰ ਹੋਇਆ। ਉਨ੍ਹਾਂ ਦੇ ਦਾਦਾ ਰਾਓ ਬੱਲੂ ਜੀ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦੀ ਫ਼ੌਜ ਵਿੱਚ ਇੱਕ ਮਸ਼ਹੂਰ ਜਰਨੈਲ ਸਨ।

 

ਭਾਈ ਮਨੀ ਸਿੰਘ ਜੀ ਨੇ ਚਾਰ ਗੁਰੂ ਸਾਹਿਬਾਨ: ਗੁਰੂ ਹਰ ਰਾਇ ਜੀ, ਗੁਰੂ ਹਰਕ੍ਰਿਸ਼ਨ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰ ਰਹਿ ਕੇ ਲੰਮਾ ਸਮਾਂ ਨਿਸ਼ਕਾਮ ਸੇਵਾ ਕੀਤੀ। ਸਾਲ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਵੇਲੇ ਉਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਦਾ ਨਾਮ ਭਾਈ ਮਨੀ ਰਾਮ ਤੋਂ ਭਾਈ ਮਨੀ ਸਿੰਘ ਹੋ ਗਿਆ। ਉਹ ਇੱਕ ਉੱਚ ਕੋਟੀ ਦੇ ਵਿਦਵਾਨ ਸਨ, ਜਿਨ੍ਹਾਂ ਨੇ ਤਲਵੰਡੀ ਸਾਬੋ (ਦਮਦਮਾ ਸਾਹਿਬ) ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਦੇਖ-ਰੇਖ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅੰਤਿਮ ਬੀੜ (ਦਮਦਮੀ ਬੀੜ) ਨੂੰ ਆਪਣੇ ਹੱਥੀਂ ਲਿਖਣ ਦੀ ਮਹਾਨ ਸੇਵਾ ਨਿਭਾਈ। ਇਸ ਤੋਂ ਇਲਾਵਾ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਪ੍ਰਬੰਧਕ ਵਜੋਂ ਗੁਰਮਰਯਾਦਾ ਬਹਾਲ ਕੀਤੀ, ਗੁਰਮਰਯਾਦਾ ਬਹਾਲ ਦਾ ਮਤਲਬ ਹੈ। ਗੁਰਦੁਆਰਿਆਂ ਅਤੇ ਸਿੱਖ ਧਰਮਕ ਜੀਵਨ ਵਿੱਚ ਉਹਨਾਂ ਅਸਲ ਨਿਯਮਾਂ, ਰਸਮਾਂ ਅਤੇ ਪਰੰਪਰਾਵਾਂ ਨੂੰ ਮੁੜ ਲਾਗੂ ਕਰਨਾ ਜੋ ਗੁਰੂ ਸਾਹਿਬਾਂ ਨੇ ਸਿੱਖਾਂ ਲਈ ਨਿਰਧਾਰਤ ਕੀਤੇ ਸਨ। ਅਤੇ ਦੀਵਾਲੀ ਤੇ ਵਿਸਾਖੀ ਦੇ ਮੌਕਿਆਂ ‘ਤੇ ‘ਸਰਬੱਤ ਦਾ ਖਾਲਸਾ’ ਦੇ ਇਕੱਠ ਦੀ ਸ਼ੁਰੂਆਤ ਕਰਕੇ ਸਿੱਖ ਕੌਮ ਨੂੰ ਇਕਜੁੱਟ ਕੀਤਾ।

 

ਇਹ ਵੀ ਪੜੋਂ:

ਇੰਜੀਨੀਅਰ 40 ਮਿੰਟ ਤੱਕ Fault ਲੱਭਦੇ ਰਹੇ, ਰਾਂਚੀ ਵਿੱਚ ‘ਇੱਕ ਗਿਰਗਿੱਟ’ ਨੇ 80 ਫੈਕਟਰੀਆਂ ਬੰਦ ਦਿੱਤੀਆਂ ਕਰਵਾ ਜਾਣੋਂ ਕਿਵੇਂ

ਇੰਜੀਨੀਅਰ 40 ਮਿੰਟ ਤੱਕ Fault ਲੱਭਦੇ ਰਹੇ, ਰਾਂਚੀ ਵਿੱਚ ‘ਇੱਕ ਗਿਰਗਿੱਟ’ ਨੇ 80 ਫੈਕਟਰੀਆਂ ਬੰਦ ਦਿੱਤੀਆਂ ਕਰਵਾ

ਸਿੱਖ ਧਰਮ ਦੇ ਪ੍ਰਚਾਰ ਦੇ ਨਾਲ-ਨਾਲ ਉਨ੍ਹਾਂ ਨੇ ਭੰਗਾਣੀ ਅਤੇ ਨਾਦੌਣ ਵਰਗੇ ਕਈ ਯੁੱਧਾਂ ਵਿੱਚ ਆਪਣੀ ਬਹਾਦਰੀ ਦੇ ਜੌਹਰ ਵੀ ਦਿਖਾਏ। ਜਦੋਂ ਅਨੰਦਪੁਰ ਸਾਹਿਬ ਨੂੰ ਘੇਰਿਆ ਗਿਆ, ਤਾਂ ਉਨ੍ਹਾਂ ਨੇ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਬੜੀ ਸੁਰੱਖਿਆ ਨਾਲ ਦਿੱਲੀ ਪਹੁੰਚਾਉਣ ਦਾ ਅਹਿਮ ਫਰਜ਼ ਨਿਭਾਇਆ। ਭਾਈ ਸਾਹਿਬ ਜੀ ਦੇ ਪੁੱਤਰਾਂ ਨੇ ਵੀ ਸਿੱਖੀ ਦੀ ਸ਼ਾਨ ਲਈ ਜੰਗਾਂ ਵਿੱਚ ਸ਼ਹਾਦਤਾਂ ਪ੍ਰਾਪਤ ਕੀਤੀਆਂ। ਇਸ ਮਹਾਨ ਕੁਰਬਾਨੀ ਦੀ ਸਿਖਰ 14 ਜੂਨ 1738 ਨੂੰ ਹੋਈ, ਜਦੋਂ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਂ ਨੇ ਸਰਬੱਤ ਖਾਲਸਾ ਦਾ ਇਕੱਠ ਕਰਨ ਦੇ ਦੋਸ਼ ਹੇਠ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਲਾਹੌਰ ਦੇ ਨਖਾਸ ਚੌਂਕ ਵਿੱਚ ਭਾਈ ਸਾਹਿਬ ਜੀ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਡਰਾਇਆ-ਧਮਕਾਇਆ ਗਿਆ, ਪਰ ਉਨ੍ਹਾਂ ਨੇ ਅਕਾਲ ਪੁਰਖ ਦੇ ਭਾਣੇ ਨੂੰ ਮੰਨਦੇ ਹੋਏ ਸਿੱਖੀ ਸਿਦਕ ਨਾ ਹਾਰਿਆ। ਆਖਰਕਾਰ 94 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਅੰਗ-ਅੰਗ (ਬੰਦ-ਬੰਦ) ਕੱਟ ਕੇ ਉਨ੍ਹਾਂ ਨੂੰ ਬੇਹੱਦ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਦੀ ਇਹ ਅਦੁੱਤੀ ਸ਼ਹਾਦਤ ਸਿੱਖ ਇਤਿਹਾਸ ਦਾ ਇੱਕ ਗੌਰਵਮਈ ਅਧਿਆਏ ਹੈ, ਜਿਸ ਨੂੰ ਅੱਜ ਵੀ ਸਿੱਖ ਕੌਮ ਦੀ ਰੋਜ਼ਾਨਾ ਅਰਦਾਸ ਵਿੱਚ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ।

ਸੇਵਾ ਅਤੇ ਯੁੱਧ

  • ਅਨੰਦਪੁਰ ਸਾਹਿਬ: ਦਸਮੇਸ਼ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਲੰਮਾ ਸਮਾਂ ਸੇਵਾ ਕੀਤੀ।
  • ਯੁੱਧਾਂ ਵਿੱਚ ਭੂਮਿਕਾ: ਭੰਗਾਣੀ ਦਾ ਯੁੱਧ, ਚਮਕੌਰ ਦੀ ਗੜ੍ਹੀ ਆਦਿ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
  • ਅੰਮ੍ਰਿਤਸਰ ਪ੍ਰਬੰਧ: ਗੁਰੂ ਸਾਹਿਬ ਦੇ ਹੁਕਮ ਨਾਲ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਦਾ ਪ੍ਰਬੰਧ ਸੰਭਾਲਿਆ, ਮੀਣਿਆਂ ਦੀ ਗਲਤ ਮਰਯਾਦਾ ਖਤਮ ਕਰਕੇ ਗੁਰਮਰਯਾਦਾ ਲਾਗੂ ਕੀਤੀ।

ਸ਼ਹਾਦਤ ਦਾ ਇਤਿਹਾਸ

  • ਸਰਬੱਤ ਖਾਲਸਾ ਇਕੱਠ: 1734 ਵਿੱਚ ਵਿਸਾਖੀ ‘ਤੇ ਅੰਮ੍ਰਿਤਸਰ ਵਿੱਚ ਸਰਬੱਤ ਖਾਲਸਾ ਇਕੱਠ ਸੱਦਿਆ।
  • ਗ੍ਰਿਫਤਾਰੀ: ਸੂਬੇਦਾਰ ਜ਼ਕਰੀਆ ਖ਼ਾਂ ਨੇ ਇਸ ਇਕੱਠ ਨੂੰ ਰੋਕਣ ਲਈ ਘੇਰੀਬੰਦੀ ਕੀਤੀ ਅਤੇ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ।
  • ਉਮਰ: ਉਸ ਵੇਲੇ ਉਮਰ 90 ਸਾਲ ਸੀ।
  • ਸ਼ਹਾਦਤ: ਲਾਹੌਰ ਦੇ ਨਖਾਸ ਚੌਂਕ ‘ਤੇ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ।
  • ਸਿੱਖੀ ਨਾਲ ਨਿਭਾਉਣਾ: ਕੇਸਾਂ-ਸੁਆਸਾਂ ਨਾਲ ਸਿੱਖੀ ਨਿਭਾਈ ਅਤੇ ਗੁਰੂ ਦੇ ਭਾਣੇ ਵਿੱਚ ਸ਼ਹਾਦਤ ਪ੍ਰਵਾਨ ਕੀਤੀ।

 ਵਿਰਾਸਤ

  • ਭਾਈ ਮਨੀ ਸਿੰਘ ਜੀ ਨੂੰ ਕਲਮ ਅਤੇ ਤਲਵਾਰ ਦੇ ਧਨੀ ਮੰਨਿਆ ਜਾਂਦਾ ਹੈ।
  • ਉਹਨਾਂ ਦੀ ਸ਼ਹਾਦਤ ਸਿੱਖ ਕੌਮ ਦੇ ਇਤਿਹਾਸ ਵਿੱਚ ਅਦਵਿੱਤੀ ਉਦਾਹਰਨ ਹੈ।
  • ਅੱਜ ਵੀ ਅਰਦਾਸ ਵਿੱਚ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ।
bhai-mani-singh-ji-shaheedi-history

bhai-mani-singh-ji-shaheedi-history

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.