Last Updated: November 27, 2026

Dainik Savera Times Logo

BIG NEWS :AAP ‘ਚ ਬਗ਼ਾਵਤ ਤੋਂ ਬਾਅਦ CM ਭਗਵੰਤ ਮਾਨ ਦੀ ਅਹਿਮ ਪ੍ਰੈੱਸ ਕਾਨਫਰੰਸ

24 April 2026 ਅੱਪਡੇਟ ਕੀਤਾ ਗਿਆ

BIG NEWS :AAP ‘ਚ ਬਗ਼ਾਵਤ ਤੋਂ ਬਾਅਦ CM ਭਗਵੰਤ ਮਾਨ ਦੀ ਅਹਿਮ ਪ੍ਰੈੱਸ ਕਾਨਫਰੰਸ

ਪੰਜਾਬ ਡੈਸਕ (ਦੈਨਿਕ ਸਵੇਰਾ): ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ Aam Aadmi Party ਦੇ ਰਾਜ ਸਭਾ ਸਾਂਸਦਾਂ ਦੀ ਬਗ਼ਾਵਤ ‘ਤੇ ਤਿੱਖਾ ਰੁਖ ਦਿਖਾਇਆ। ਇਹ ਪ੍ਰਤੀਕਿਰਿਆ ਉਸ ਵੇਲੇ ਸਾਹਮਣੇ ਆਈ ਜਦੋਂ ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ।

CM ਮਾਨ ਦੇ ਸਖ਼ਤ ਬਿਆਨ

ਮਾਨ ਨੇ ਸਿੱਧਾ Bharatiya Janata Party ‘ਤੇ ਹਮਲਾ ਕਰਦੇ ਹੋਏ ਕਿਹਾ ਕਿ:

  • “ਭਾਜਪਾ ਦਾ ਪੰਜਾਬ ਅਤੇ ਪੰਜਾਬੀਆਂ ਨਾਲ ਕੋਈ ਲੈਣਾ-ਦੇਣਾ ਨਹੀਂ”
  • “ਚੋਣਾਂ ਜਿੱਤਣ ਦੀ ਸਮਰੱਥਾ ਨਾ ਹੋਣ ਕਰਕੇ ਤਿਕੜਮਾਂ ਕਰਦੀ ਹੈ”
  • “ਸਾਡੇ ਸਾਂਸਦਾਂ ਨੂੰ ਆਪਣੀ ‘ਵਾਸ਼ਿੰਗ ਮਸ਼ੀਨ’ ਵਿੱਚ ਧੋ ਲਿਆ”

ਬਗ਼ਾਵਤੀ ਸਾਂਸਦਾਂ ‘ਤੇ ਨਿਸ਼ਾਨਾ

ਮਾਨ ਨੇ ਬਗ਼ਾਵਤ ਕਰਨ ਵਾਲੇ ਨੇਤਾਵਾਂ ਨੂੰ ਕੜੇ ਸ਼ਬਦਾਂ ਵਿੱਚ ਕਿਹਾ:

  • “ਇਹ ਸੱਤ ਸਾਂਸਦ ਗੱਦਾਰ ਹਨ”
  • “ਇਹ ਆਪਣੀ ਸੁਰੱਖਿਆ ਲਈ ਉੱਥੇ ਸ਼ਰਨ ਲੈਣ ਗਏ ਹਨ”
  • “ਭਾਜਪਾ ਇਨ੍ਹਾਂ ਨੂੰ ਰੰਗ ਲਾ ਕੇ ਛੱਡੇਗੀ”
  • “ਭਾਜਪਾ ਬੰਦੇ ਖਾਣ ਵਾਲੀ ਪਾਰਟੀ ਹੈ”

ਮਹਿੰਗੀਆਂ ਸਿਗਰਟਾਂ ਨੇ ਬਾਜ਼ਾਰ ਹਿਲਾਇਆ: ਵਿਕਰੀ 20% ਘਟੀ, ਇਹਨਾਂ ਸਟਾਕਾਂ ਤੇ ਰਹੇਗਾ ਵੱਧ ਫੋਕਸ

BJP ‘ਤੇ ਗੰਭੀਰ ਇਲਜ਼ਾਮ

ਮਾਨ ਨੇ ਦੋਸ਼ ਲਗਾਇਆ ਕਿ:

  • “ਭਾਜਪਾ ਜੋੜ-ਤੋੜ ਦੀ ਰਾਜਨੀਤੀ ਕਰਦੀ ਹੈ”
  • “ਪੰਜਾਬ ਵਿੱਚ ਉਹ ਜਿੱਤ ਨਹੀਂ ਸਕਦੀ”
  • “ਮੇਰੇ ਖ਼ਿਲਾਫ ਕੁਝ ਨਾ ਮਿਲਿਆ ਤਾਂ ਸਾਡੇ ਲੋਕ ਤੋੜ ਲਏ”

ਰਾਘਵ ਚੱਢਾ ਬਾਰੇ ਮਾਨ ਨੇ ਕਿਹਾ:

  • “ਰਾਘਵ ਚੱਢਾ ਤਾਂ ਸਰਪੰਚ ਬਣਨ ਦੇ ਵੀ ਕਾਬਲ ਨਹੀਂ ਸੀ”

ED ਨੂੰ ਚੁਣੌਤੀ

ਮਾਨ ਨੇ ਕਿਹਾ:

  • “ਮੈਂ ED ਨੂੰ ਕਹਿੰਦਾ ਹਾਂ, ਮੇਰੇ ਘਰ ਛਾਪਾ ਮਾਰੋ”

ਪਾਰਟੀ ਦੀ ਏਕਤਾ ‘ਤੇ ਜ਼ੋਰ

ਉਨ੍ਹਾਂ ਨੇ ਦਾਅਵਾ ਕੀਤਾ ਕਿ:

  • “ਪਾਰਟੀ ਅਤੇ ਸੰਗਠਨ ਪੂਰੀ ਤਰ੍ਹਾਂ ਇੱਕਜੁਟ ਹੈ”
  • “AAP ਮਜ਼ਬੂਤੀ ਨਾਲ ਖੜੀ ਹੈ”

Breaking: 3 AAP MPs including Raghav Chadha quit party

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.