Last Updated: October 10, 2026

Dainik Savera Times Logo

ਸ਼ਰਮਨਾਕ : ਕਹਿਰ ਦੀ ਠੰਡ ‘ਚ ਇਕ ਮਾਂ ਨੇ ਰੇਲਵੇ ਲਾਈਨਾਂ ‘ਤੇ ਸੁੱਟਿਆ ਨਵਜੰਮਾ ਬੱਚਾ, ਕੁੱਤਿਆਂ ਨੇ ਨੋਚ-ਨੋਚ ਖਾਂਦੀ ਇਕ ਲੱਤ

9 months ਪਹਿਲਾ

ਸ਼ਰਮਨਾਕ : ਕਹਿਰ ਦੀ ਠੰਡ ‘ਚ ਇਕ ਮਾਂ ਨੇ ਰੇਲਵੇ ਲਾਈਨਾਂ ‘ਤੇ ਸੁੱਟਿਆ ਨਵਜੰਮਾ ਬੱਚਾ, ਕੁੱਤਿਆਂ ਨੇ ਨੋਚ-ਨੋਚ ਖਾਂਦੀ ਇਕ ਲੱਤ

Bathinda News : ਸ਼ੁੱਕਰਵਾਰ ਸਵੇਰੇ ਬਠਿੰਡਾ ਦੇ ਰੇਲਵੇ ਸਟੇਸ਼ਨ ‘ਤੇ ਪਲੇਟਫਾਰਮ ਨੰਬਰ ਛੇ ਦੇ ਪਾਰਸਲ ਘਰ ਕੋਲ ਪਟੜੀਆਂ ‘ਤੇ ਇੱਕ ਨਵਜੰਮੇ ਬੱਚੇ ਦੀ ਲਾਸ਼ ਪਈ ਮਿਲੀ। ਬੱਚੇ ਦੀ ਇੱਕ ਲੱਤ ਨੂੰ ਅਵਾਰਾ ਕੁੱਤੇ ਨੋਚ ਨੋਚ ਕੇ ਖਾ ਗਏ। ਇਸ ਬੱਚੇ ਦੀ ਲਾਸ਼ ਦੇ ਕੋਲ ਮਹਿਲਾ ਦੇ ਕੱਪੜੇ ਵੀ ਪਏ ਨਜ਼ਰ ਆ ਰਹੇ ਹਨ। ਫਿਲਹਾਲ ਜੀਆਰਪੀ ਅਤੇ ਆਰਪੀਐਫ ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੈ। ਫਿਲਹਾਲ ਇਸ ਬੱਚੇ ਨੂੰ ਜਨਮ ਤੋਂ ਬਾਅਦ ਇੱਥੇ ਕੌਣ ਸੁੱਟ ਕੇ ਗਿਆ ਅਜੇ ਪਤਾ ਨਹੀਂ।

Punjab : ਸਾਬਕਾ DIG ਹਰਚਰਨ ਸਿੰਘ ਭੁੱਲਰ ਨੂੰ CBI ਕੋਰਟ ਤੋਂ ਵੱਡਾ ਝਟਕਾ, ਖਾਰਿਜ ਕੀਤੀ ਜ਼ਮਾਨਤ ਪਟੀਸ਼ਨ

ਸੂਚਨਾ ਮਿਲਦੇ ਹੀ ਸਹਾਰਾ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਮੈਂਬਰ ਸੰਦੀਪ ਗਿੱਲ ਮੌਕੇ ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਪੁਲਿਸ ਆਪਣੀ ਕਾਰਵਾਈ ਕਰਨ ਤੋਂ ਉਪਰੰਤ ਇਸ ਬੱਚੇ ਦੀ ਮ੍ਰਿਤਕ ਦੇਹ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਜਾਵੇਗਾ। ਦੂਜੇ ਪਾਸੇ ਸ਼ਨਾਖਤ ਨੂੰ ਲੈ ਕੇ ਇਸ ਲਾਸ਼ ਨੂੰ ਲੈ ਕੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਰੱਖਿਆ ਜਾਣਾ ਹੈ। ਉੱਥੇ ਇਸ ਦੀ ਸ਼ਨਾਖਤ ਕੀਤੀ ਜਾਵੇਗੀ। ਪੁਲਿਸ ਇਸ ਮ੍ਰਿਤਕ ਬੱਚੇ ਦੇ ਮਾਤਾ ਪਿਤਾ ਦੀ ਭਾਲ ਕਰ ਰਹੀ ਹੈ ਕਿ ਆਖਰ ਕਿਸ ਮਾਂ ਨੇ ਆਪਣੇ ਨਵੇਂ ਜਨਮੇ ਬੱਚੇ ਨੂੰ ਠੰਡ ਦੇ ਵਿੱਚ ਹੀ ਸੁੱਟ ਦਿੱਤਾ ਅਤੇ ਉਸਦੀ ਮੌਤ ਹੋ ਗਈ।

ਮਾਣ ਵਾਲੀ ਗੱਲ : ਮਲੋਟ ਦੇ ਨੇੜਲੇ ਪਿੰਡ ਸ਼ਾਮ ਖੇੜਾ ਦਾ ਨੌਜਵਾਨ ਕੁਲਬੀਰ ਸਿੰਘ ਨੈਸ਼ਨਲ ਸ਼ੂਟਿੰਗ ‘ਚ ਕੁਆਲੀਫਾਈ

baby

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.