skip to content

Last Updated: November 25, 2026

Dainik Savera Times Logo

ਮਾਣ ਵਾਲੀ ਗੱਲ : ਮਲੋਟ ਦੇ ਨੇੜਲੇ ਪਿੰਡ ਸ਼ਾਮ ਖੇੜਾ ਦਾ ਨੌਜਵਾਨ ਕੁਲਬੀਰ ਸਿੰਘ ਨੈਸ਼ਨਲ ਸ਼ੂਟਿੰਗ ‘ਚ ਕੁਆਲੀਫਾਈ

3 January 2026 ਅੱਪਡੇਟ ਕੀਤਾ ਗਿਆ

ਮਾਣ ਵਾਲੀ ਗੱਲ : ਮਲੋਟ ਦੇ ਨੇੜਲੇ ਪਿੰਡ ਸ਼ਾਮ ਖੇੜਾ ਦਾ ਨੌਜਵਾਨ ਕੁਲਬੀਰ ਸਿੰਘ ਨੈਸ਼ਨਲ ਸ਼ੂਟਿੰਗ ‘ਚ ਕੁਆਲੀਫਾਈ

Malout News : ਮਲੋਟ ਦੇ ਨੇੜਲੇ ਪਿੰਡ ਸ਼ਾਮ ਖੇੜਾ ਦੇ ਵਾਸੀਆਂ ਲਈ ਮਾਣ ਦੀ ਗੱਲ ਹੈ ਕਿ ਪਿੰਡ ਦੇ ਇੱਕ ਮਿਹਨਤੀ ਨੌਜਵਾਨ ਨੇ ਨੈਸ਼ਨਲ ਪੱਧਰ ‘ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਪਿੰਡ ਦੇ ਕੁਲਬੀਰ ਸਿੰਘ ਸੰਧੂ ਨੇ ਨੈਸ਼ਨਲ ਸ਼ੂਟਿੰਗ ਕੁਆਲੀਫਾਈ ਕਰਕੇ ਆਪਣੇ ਪਰਿਵਾਰ, ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਕੁਲਬੀਰ ਸਿੰਘ ਸੰਧੂ ਪਿੰਡ ਸ਼ਾਮ ਖੇੜਾ ਦਾ ਪਹਿਲਾ ਨੌਜਵਾਨ ਹੈ, ਜਿਸ ਨੇ ਸ਼ੂਟਿੰਗ ਖੇਡ ਵਿੱਚ ਨੈਸ਼ਨਲ ਪੱਧਰ ਤੱਕ ਪਹੁੰਚ ਹਾਸਲ ਕੀਤੀ ਹੈ।

Kapurthala : ਕੈਨੇਡਾ ਤੋਂ ਆਈ ਮਹਿਲਾ ਦਾ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕਤਲ, ਪਤੀ ਤੇ ਪੁੱਤਰ ਵਿਦੇਸ਼ ‘ਚ

ਭੋਪਾਲ ਵਿੱਚ ਹੋਈ 68ਵੀਂ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਦੌਰਾਨ ਉਸ ਨੇ 50 ਮੀਟਰ (.22) ਇਵੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੈਸ਼ਨਲ ਲਈ ਕੁਆਲੀਫਾਈ ਕੀਤਾ। ਦੱਸਣਯੋਗ ਹੈ ਕਿ ਕੁਲਬੀਰ ਸਿੰਘ ਸੰਧੂ ਨੇ ਸ਼ੂਟਿੰਗ ਦੀ ਟ੍ਰੇਨਿੰਗ ਹਿਸਾਰ ਸਥਿਤ ਸਪਾਰਾਤੋਰੀਆ ਕੋਚਿੰਗ ਸੈਂਟਰ ਤੋਂ ਪ੍ਰਾਪਤ ਕੀਤੀ ਹੈ। ਸ਼ੂਟਿੰਗ ਦੀ ਟ੍ਰੇਨਿੰਗ ਆਪਣੇ ਮਾਮਾ ਲਾਡੀ ਸਰਪੰਚ ਤੋਂ ਲਈ। ਇਸ ਮੌਕੇ ਕੁਲਬੀਰ ਸਿੰਘ ਸੰਧੂ ਨੇ ਕਿਹਾ ਕਿ ਮਾਮੇ ਦੇ ਮਾਰਗਦਰਸ਼ਨ ਤੇ ਹੌਸਲਾ ਅਫ਼ਜ਼ਾਈ ਸਦਕਾ ਹੀ ਉਹ ਅੱਜ ਇਸ ਮੰਜ਼ਿਲ ਤੱਕ ਪਹੁੰਚ ਸਕਿਆ ਹੈ।

Magh Mela 2026 : ਮਾਘ ਮੇਲਾ ਅੱਜ ਤੋਂ ਸ਼ੁਰੂ, ਜਾਣੋ ਪਵਿੱਤਰ ਇਸ਼ਨਾਨ ਦੀਆਂ ਸਾਰੀਆਂ ਤਰੀਕਾਂ

malout

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.