skip to content

Last Updated: November 7, 2026

Dainik Savera Times Logo

ਆਸਟ੍ਰੇਲੀਆ ਵਿੱਚ ਭਿਆਨਕ ਸੜਕ ਹਾਦਸਾ, ਬਟਾਲਾ ਦੇ ਨੌਜਵਾਨ ਦੀ ਅੱਗ ਵਿੱਚ ਸੜ ਕੇ ਮੌਤ

18 July 2026 ਅੱਪਡੇਟ ਕੀਤਾ ਗਿਆ

ਆਸਟ੍ਰੇਲੀਆ ਵਿੱਚ ਭਿਆਨਕ ਸੜਕ ਹਾਦਸਾ, ਬਟਾਲਾ ਦੇ ਨੌਜਵਾਨ ਦੀ ਅੱਗ ਵਿੱਚ ਸੜ ਕੇ ਮੌਤ

ਆਸਟ੍ਰੇਲੀਆ: ਆਸਟ੍ਰੇਲੀਆ ਤੋਂ ਪੰਜਾਬੀ ਭਾਈਚਾਰੇ ਲਈ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮੈਲਬੋਰਨ–ਸਿਡਨੀ ਹਾਈਵੇ ‘ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬ ਦੇ ਬਟਾਲਾ ਨੇੜਲੇ ਪਿੰਡ ਵੈਰੋਨੰਗਲ ਦੇ ਰਹਿਣ ਵਾਲੇ ਸੁਖਜਿੰਦਰ ਸਿੰਘ ਸੰਧੂ ਦੀ ਦਰਦਨਾਕ ਮੌਤ ਹੋ ਗਈ। ਉਹ ਸਾਲ 2018 ਵਿੱਚ ਰੁਜ਼ਗਾਰ ਲਈ ਆਸਟ੍ਰੇਲੀਆ ਗਿਆ ਸੀ ਅਤੇ ਉੱਥੇ ਟਰੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ।

ਮੁੱਢਲੀ ਜਾਣਕਾਰੀ ਅਨੁਸਾਰ, ਸੁਖਜਿੰਦਰ ਸਿੰਘ ਮੈਲਬੋਰਨ ਤੋਂ ਸਿਡਨੀ ਵੱਲ ਟਰੱਕ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਉਸ ਦਾ ਟਰੱਕ ਸੜਕ ਕਿਨਾਰੇ ਖੜ੍ਹੇ ਇੱਕ ਤੇਲ ਟੈਂਕਰ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਵਿੱਚ ਲੱਦੇ ਜਲਣਸ਼ੀਲ ਸਮਾਨ ਨੂੰ ਤੁਰੰਤ ਅੱਗ ਲੱਗ ਗਈ ਅਤੇ ਕੁਝ ਹੀ ਪਲਾਂ ਵਿੱਚ ਪੂਰਾ ਵਾਹਨ ਅੱਗ ਦੀ ਲਪੇਟ ਵਿੱਚ ਆ ਗਿਆ।

ਜਿੰਮ ‘ਚੋਂ ਕਿਰਪਾਨਧਾਰੀ ਸਿੱਖ ਬਾਹਰ ਕੱਢਣ ਦਾ ਮਾਮਲਾ ਗਰਮਾਇਆ, ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੋ ਧੜਿਆਂ ‘ਚ ਛਿੜੀ ਬਹਿਸ!

 

ਅੱਗ ਬਹੁਤ ਤੇਜ਼ੀ ਨਾਲ ਫੈਲਣ ਕਾਰਨ ਸੁਖਜਿੰਦਰ ਸਿੰਘ ਟਰੱਕ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ। ਅੱਗ ਵਿੱਚ ਬੁਰੀ ਤਰ੍ਹਾਂ ਝੁਲਸਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚੀਆਂ, ਪਰ ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ।

ਪਰਿਵਾਰਕ ਮੈਂਬਰਾਂ ਮੁਤਾਬਕ, ਸੁਖਜਿੰਦਰ ਸਿੰਘ ਦਾ ਕਰੀਬ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦੀ ਅਚਾਨਕ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ, ਰਿਸ਼ਤੇਦਾਰਾਂ ਅਤੇ ਪਿੰਡ ਵੈਰੋਨੰਗਲ ਵਿੱਚ ਸੋਗ ਦੀ ਲਹਿਰ ਦੌੜ ਗਈ। ਨੌਜਵਾਨ ਦੀ ਅਚਨਚੇਤ ਮੌਤ ਨੇ ਹਰ ਕਿਸੇ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ।

Batala Youth Dies in Fiery Road Accident in Australia

Batala Youth Dies in Fiery Road Accident in Australia

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.