Last Updated: November 25, 2026

Dainik Savera Times Logo

ਬੰਗਲਾਦੇਸ਼ ਵਿੱਚ ਹਿੰਸਾ ਦੀ ਲਹਿਰ ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਰਾਜਧਾਨੀ ਢਾਕਾ ਵਿੱਚ ਹੰਗਾਮਾ

19 December 2025 ਅੱਪਡੇਟ ਕੀਤਾ ਗਿਆ

ਬੰਗਲਾਦੇਸ਼ ਵਿੱਚ ਹਿੰਸਾ ਦੀ ਲਹਿਰ ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਰਾਜਧਾਨੀ ਢਾਕਾ ਵਿੱਚ ਹੰਗਾਮਾ

ਨਵੀਂ ਦਿਲੀ: ਬੰਗਲਾਦੇਸ਼ ਇੱਕ ਵਾਰ ਫਿਰ ਹਿੰਸਾ ਅਤੇ ਅਸ਼ਾਂਤੀ ਦੀ ਲਪੇਟ ਵਿੱਚ ਆ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਵਿਰੋਧ ਵਿੱਚ ਚੱਲ ਰਹੇ ਅੰਦੋਲਨ ਦੀ ਅਗਵਾਈ ਕਰਨ ਵਾਲੇ ਨੌਜਵਾਨ ਨੇਤਾ ਉਸਮਾਨ ਹਾਦੀ ਦੀ ਸਿੰਗਾਪੁਰ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਵੀਰਵਾਰ ਦੇਰ ਰਾਤ ਜਿਵੇਂ ਹੀ ਇਹ ਖਬਰ ਢਾਕਾ ਪਹੁੰਚੀ ਤਾਂ ਰਾਜਧਾਨੀ ਵਿੱਚ ਹੰਗਾਮਾ ਮਚ ਗਿਆ ਅਤੇ ਲੋਕਾਂ ਨੇ ਗੁੱਸੇ ਵਿੱਚ ਕਈ ਥਾਵਾਂ ‘ਤੇ ਤੋੜਫੋੜ ਕੀਤੀ। ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਹਾਦੀ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਸ਼ਨੀਵਾਰ ਨੂੰ ਇੱਕ ਦਿਨ ਦੇ ਰਾਸ਼ਟਰੀ ਸੋਕ ਦਾ ਐਲਾਨ ਕੀਤਾ।

ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ (19-12-2025) ਅੰਮ੍ਰਿਤਸਰ ਤੋਂ।

ਉਸਮਾਨ ਹਾਦੀ ਜੋ ਕਿ ਇੰਕਲਾਬ ਮੰਚ ਦੇ ਬੁਲਾਰੇ ਅਤੇ ਜੁਲਾਈ ਵਿਦਰੋਹ ਦੇ ਪ੍ਰਮੁੱਖ ਚਿਹਰੇ ਰਹੇ ਹਨ ਉਨ੍ਹਾਂ ‘ਤੇ 12 ਦਸੰਬਰ ਨੂੰ ਢਾਕਾ ਦੇ ਬਿਜੋਏਨਗਰ ਇਲਾਕੇ ਵਿੱਚ ਹਮਲਾ ਹੋਇਆ ਸੀ। ਉਹ ਰਿਕਸ਼ੇ ‘ਤੇ ਬੈਠ ਕੇ ਚੋਣ ਪ੍ਰਚਾਰ ਕਰ ਰਹੇ ਸਨ ਜਦੋਂ ਬਾਈਕ ਸਵਾਰ ਹਮਲਾਵਰਾਂ ਨੇ ਉਨ੍ਹਾਂ ਦੇ ਸਿਰ ਵਿੱਚ ਗੋਲੀ ਮਾਰੀ। ਗੰਭੀਰ ਹਾਲਤ ਦੇ ਕਾਰਨ ਯੂਨਸ ਸਰਕਾਰ ਨੇ ਉਨ੍ਹਾਂ ਨੂੰ ਏਅਰ ਐਂਬੂਲੈਂਸ ਰਾਹੀਂ ਸਿੰਗਾਪੁਰ ਭੇਜਿਆ ਜਿੱਥੇ ਛੇ ਦਿਨ ਤੱਕ ਇਲਾਜ ਚੱਲਦਾ ਰਿਹਾ ਪਰ ਅੰਤ ਵਿੱਚ ਉਹ ਜ਼ਿੰਦਗੀ ਦੀ ਜੰਗ ਹਾਰ ਗਏ।

ਹਾਦੀ ਦੀ ਮੌਤ ਦੀ ਖਬਰ ਫੈਲਦੇ ਹੀ ਢਾਕਾ ਦੇ ਸ਼ਾਹਬਾਗ ਚੌਰਾਹੇ ‘ਤੇ ਹਜ਼ਾਰਾਂ ਵਿਦਿਆਰਥੀ ਅਤੇ ਸਮਰਥਕ ਇਕੱਠੇ ਹੋਏ। ਭੀੜ ਨੇ ਗੁੱਸੇ ਵਿੱਚ ਆ ਕੇ ਬੰਗਲਾਦੇਸ਼ ਦੇ ਪ੍ਰਮੁੱਖ ਅਖਬਾਰ ਪ੍ਰੋਥੋਮ ਆਲੋ ਅਤੇ ਡੇਲੀ ਸਟਾਰ ਦੇ ਦਫ਼ਤਰਾਂ ‘ਤੇ ਹਮਲਾ ਕਰ ਦਿੱਤਾ। ਦਫ਼ਤਰਾਂ ਵਿੱਚ ਵੜ ਕੇ ਤੋੜਫੋੜ ਕੀਤੀ ਗਈ ਅਤੇ ਅੱਗ ਲਗਾਈ ਗਈ। ਚਸ਼ਮਦੀਦਾਂ ਦੇ ਅਨੁਸਾਰ ਭੀੜ ਨੇ ਇੱਕ ਵਿਅਕਤੀ ਨੂੰ ਕੁੱਟ ਕੇ ਮਾਰ ਦਿੱਤਾ ਅਤੇ ਉਸਦੀ ਲਾਸ਼ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਿਸਦੀ ਪਛਾਣ ਅਜੇ ਨਹੀਂ ਹੋ ਸਕੀ।

ਅਮਰੀਕਾ ਵਿੱਚ ਜਹਾਜ਼ ਹਾਦਸਾ ਸੇਸਨਾ ਸੀ550 ਅੱਗ ਦੇ ਗੋਲੇ ਵਿੱਚ ਤਬਦੀਲ

ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਮੁਹੰਮਦ ਯੂਨਸ ਨੇ ਦੇਸ਼ ਨੂੰ ਸੰਬੋਧਨ ਕੀਤਾ ਅਤੇ ਕਾਤਲਾਂ ਨੂੰ ਜਲਦੀ ਫੜਨ ਦਾ ਭਰੋਸਾ ਦਿੱਤਾ। ਸਰਕਾਰ ਨੇ ਹਾਦੀ ਦੀ ਪਤਨੀ ਅਤੇ ਬੱਚੇ ਦੀ ਜ਼ਿੰਮੇਵਾਰੀ ਲੈਣ ਦਾ ਐਲਾਨ ਕੀਤਾ ਹੈ। ਕਾਨੂੰਨ ਵਿਵਸਥਾ ਨੂੰ ਕਾਬੂ ਵਿੱਚ ਰੱਖਣ ਲਈ ਸੁਰੱਖਿਆ ਬਲਾਂ ਨੇ ਆਪ੍ਰੇਸ਼ਨ ਡੈਵਿਲ ਹੰਟ 2 ਸ਼ੁਰੂ ਕਰ ਦਿੱਤਾ ਹੈ।

ਹਾਦੀ 2026 ਦੀਆਂ ਚੋਣਾਂ ਵਿੱਚ ਢਾਕਾ 8 ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹੋ ਰਹੇ ਸਨ। ਉਨ੍ਹਾਂ ਦੀ ਮੌਤ ਨੂੰ ਸਮਰਥਕਾਂ ਨੇ ਲੋਕਤੰਤਰ ‘ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ ਅਤੇ ਦੇਸ਼ ਵਿੱਚ ਰਾਜਨੀਤਿਕ ਤਣਾਅ ਹੋਰ ਵੱਧ ਗਿਆ ਹੈ।

bangladesh-violence-after-usman-hadi-death-dhaka-unrest

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.