Last Updated: November 7, 2026

Dainik Savera Times Logo

ਬੰਗਲਾਦੇਸ਼ ਕ੍ਰਿਕਟ ਬੋਰਡ ਨੇ ICC ਨੂੰ ਦਿੱਤੀ ਚੇਤਾਵਨੀ : ਸਰਕਾਰੀ ਦਖਲ ਜਾਰੀ ਰਿਹਾ ਤਾਂ ਨਤੀਜੇ ਹੋਣਗੇ ਭਾਰੀ

17 March 2026 ਅੱਪਡੇਟ ਕੀਤਾ ਗਿਆ

ਬੰਗਲਾਦੇਸ਼ ਕ੍ਰਿਕਟ ਬੋਰਡ ਨੇ ICC ਨੂੰ ਦਿੱਤੀ ਚੇਤਾਵਨੀ : ਸਰਕਾਰੀ ਦਖਲ ਜਾਰੀ ਰਿਹਾ ਤਾਂ ਨਤੀਜੇ ਹੋਣਗੇ ਭਾਰੀ

ਨਵੀਂ ਦਿੱਲੀ (ਦੈਨਿਕ ਸਵੇਰਾ): ਬੰਗਲਾਦੇਸ਼ ਕ੍ਰਿਕਟ ਬੋਰਡ (BCB) ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਬੋਰਡ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਨ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਇਹ ਚੇਤਾਵਨੀ ਉਸ ਸਮੇਂ ਆਈ ਜਦੋਂ ਖੇਡ ਮੰਤਰਾਲੇ ਨੇ ਪਿਛਲੇ ਸਾਲ ਹੋਏ BCB ਚੋਣਾਂ ਵਿੱਚ ਗੜਬੜੀਆਂ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਬਣਾਈ।

BCB ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਹ ਇਸ ਗਜ਼ਟ ਦੇ ਮਕਸਦ, ਸੰਦਰਭ ਅਤੇ ਸੰਭਾਵਿਤ ਪ੍ਰਭਾਵਾਂ ਬਾਰੇ ਖੇਡ ਮੰਤਰਾਲੇ ਨਾਲ ਸਿੱਧੀ ਗੱਲ ਕਰਨਾ ਚਾਹੁੰਦਾ ਹੈ। ਬੋਰਡ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਬਾਰੇ ICC ਦੇ ਸੀਨੀਅਰ ਅਧਿਕਾਰੀਆਂ ਨਾਲ ਗੈਰ-ਰਸਮੀ ਗੱਲਬਾਤ ਹੋ ਚੁੱਕੀ ਹੈ। ICC ਦੇ ਨਿਯਮਾਂ ਅਨੁਸਾਰ ਕਿਸੇ ਵੀ ਚੁਣੇ ਹੋਏ ਕ੍ਰਿਕਟ ਬੋਰਡ ਵਿੱਚ ਸਰਕਾਰੀ ਦਖਲ ਨੂੰ ਗਵਰਨੈਂਸ ਦੀ ਉਲੰਘਣਾ ਮੰਨਿਆ ਜਾਂਦਾ ਹੈ। ਇਸੇ ਕਾਰਨ ਪਹਿਲਾਂ ਜਿੰਬਾਬਵੇ ਅਤੇ ਸ਼੍ਰੀਲੰਕਾ ਵਰਗੇ ਦੇਸ਼ਾਂ ਨੂੰ ਸਸਪੈਂਡ ਕੀਤਾ ਗਿਆ ਸੀ।

ਇਸ ਦੇਸ਼ ‘ਚ LPG ਦੀ ਕਮੀ ਦੇ ਅਸਰ ਕਾਰਨ ਦੁੱਧ ਦੇ ਕੱਚੇ ਨੂੰ Filter ਕਰਨ ‘ਤੇ Dairy industry ਖ਼ਤਰੇ ‘ਚ

 

ਖੇਡ ਮੰਤਰਾਲੇ ਨੇ 11 ਮਾਰਚ ਤੋਂ 15 ਕਾਰਜ ਦਿਵਸਾਂ ਦੇ ਅੰਦਰ ਰਿਪੋਰਟ ਦੇਣ ਲਈ ਕਮੇਟੀ ਬਣਾਈ ਹੈ। ਇਹ ਕਮੇਟੀ ਚੋਣਾਂ ਦੌਰਾਨ ਹੋਈਆਂ ਕਥਿਤ ਬੇਨਿਯਮੀਆਂ, ਹੇਰਾਫੇਰੀ ਅਤੇ ਅਧਿਕਾਰ ਦੇ ਦੁਰਵਰਤੋਂ ਦੀ ਜਾਂਚ ਕਰੇਗੀ। ਇਹ ਚੋਣਾਂ ਵਿੱਚ ਅਮੀਨੁਲ ਇਸਲਾਮ ਮੁੜ BCB ਪ੍ਰਧਾਨ ਚੁਣੇ ਗਏ ਸਨ।

BCB ਨੇ ਖੇਡ ਮੰਤਰਾਲੇ ਨੂੰ ਕਿਹਾ ਹੈ ਕਿ ਇਸ ਜਾਂਚ ਕਮੇਟੀ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ, ਤਾਂ ਜੋ ਬੰਗਲਾਦੇਸ਼ ਕ੍ਰਿਕਟ ਦੀ ਸਥਿਰਤਾ ਅਤੇ ਸੁਤੰਤਰਤਾ ਬਰਕਰਾਰ ਰਹੇ ਅਤੇ ਦੇਸ਼ ਦੀ ਅੰਤਰਰਾਸ਼ਟਰੀ ਸਥਿਤੀ ਨੂੰ ਕੋਈ ਨੁਕਸਾਨ ਨਾ ਹੋਵੇ।

 

Sarke Chunar Teri ਗਾਣਾ YouTube ਤੋਂ ਹਟਾਇਆ ਗਿਆ ਜਾਂ ਨਹੀ, ਪਤਾ ਕਰਨ ਲਈ ਪੜੋਂ ਪੂਰੀ ਖ਼ਬਰ

ਇਹ ਸਾਰਾ ਵਿਵਾਦ ਤਦ ਸ਼ੁਰੂ ਹੋਇਆ ਜਦੋਂ ਬੰਗਲਾਦੇਸ਼ ਦੇ ਪੂਰਵ ਕਪਤਾਨ ਤਮੀਮ ਇਕਬਾਲ ਨੇ ਅਮੀਨੁਲ ਇਸਲਾਮ ‘ਤੇ ਚੋਣ ਪ੍ਰਕਿਰਿਆ ਵਿੱਚ ਦਖਲ ਦੇਣ ਦੇ ਦੋਸ਼ ਲਗਾਏ। ਤਮੀਮ ਦਾ ਦਾਅਵਾ ਸੀ ਕਿ ਚੋਣਾਂ ਤੋਂ ਪਹਿਲਾਂ ਅਮੀਨੁਲ ਨੇ ਖੇਡ ਮੰਤਰਾਲੇ ਨੂੰ ਕੁਝ ਜ਼ਿਲ੍ਹਿਆਂ ਦੇ ਕੌਂਸਲਰ ਬਦਲਣ ਲਈ ਚਿੱਠੀ ਲਿਖੀ ਸੀ। ਤਮੀਮ ਨੇ ਇਹ ਵੀ ਕਿਹਾ ਕਿ ਨਾਮਜ਼ਦਗੀ ਦੀ ਮਿਤੀ ਦੋ ਵਾਰ ਵਧਾਈ ਗਈ। ਅਮੀਨੁਲ ਨੇ ਇਹ ਸਾਰੇ ਦੋਸ਼ ਨਕਾਰ ਦਿੱਤੇ ਸਨ।

ਚੋਣਾਂ ਤੋਂ ਬਾਅਦ ਢਾਕਾ ਦੇ ਕਈ ਕਲੱਬ ਅਧਿਕਾਰੀਆਂ ਨੇ ਚੋਣਾਂ ਨੂੰ ਗਲਤ ਕਹਿੰਦੇ ਹੋਏ ਮੌਜੂਦਾ BCB ਬੋਰਡ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਉਹਨਾਂ ਨੇ 2025-26 ਸੀਜ਼ਨ ਦੀਆਂ ਢਾਕਾ ਲੀਗਾਂ ਦਾ ਬਹਿਸਕਾਰ ਵੀ ਕੀਤਾ ਹੈ।

bangladesh-cricket-board-warning-icc

bangladesh-cricket-board-warning-icc

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.