skip to content

Last Updated: October 4, 2026

Dainik Savera Times Logo

2026 ‘ਚ ਕੜਾਕੇ ਦੀ ਗਰਮੀ ਦਾ ਖਤਰਾ? Baba Vanga ਦੀ ਭਵਿੱਖਬਾਣੀ ਨੇ ਵਧਾਈ ਚਿੰਤਾ

5 months ਪਹਿਲਾ

2026 ‘ਚ ਕੜਾਕੇ ਦੀ ਗਰਮੀ ਦਾ ਖਤਰਾ? Baba Vanga ਦੀ ਭਵਿੱਖਬਾਣੀ ਨੇ ਵਧਾਈ ਚਿੰਤਾ

ਦੁਨੀਆ ਭਰ ਵਿੱਚ ਆਪਣੇ ਅਜੀਬ ਤੇ ਕਈ ਵਾਰ ਸਹੀ ਸਾਬਤ ਹੋਣ ਵਾਲੀਆਂ ਅਗਾਹੀਆਂ ਲਈ ਜਾਣੀ ਜਾਣ ਵਾਲੀ Baba Vanga ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇਸ ਵਾਰ ਉਨ੍ਹਾਂ ਦੀ ਚੇਤਾਵਨੀ 2026 ਦੀ ਭਿਆਨਕ ਗਰਮੀ ਨੂੰ ਲੈ ਕੇ ਹੈ, ਜਿਸ ਨੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

2026 ‘ਚ ਕੀ ਹੋ ਸਕਦਾ ਹੈ?

ਭਵਿੱਖਬਾਣੀ ਮੁਤਾਬਕ ਤਾਪਮਾਨ ਅਸਧਾਰਣ ਤੌਰ ‘ਤੇ ਵਧ ਸਕਦਾ ਹੈ । ਲੂ ਅਤੇ ਗਰਮ ਹਵਾਵਾਂ ਵਿੱਚ ਇਜ਼ਾਫਾ ।ਸੋਕਾ ਅਤੇ ਪਾਣੀ ਦੀ ਕਮੀ ।ਕੁਦਰਤੀ ਸੰਤੁਲਨ ਵਿੱਚ ਬਿਗਾੜ । ਇਸ ਵੇਲੇ ਅਪ੍ਰੈਲ ਮਹੀਨੇ ‘ਚ ਹੀ ਵਧਦੀ ਗਰਮੀ ਅਤੇ ਹੀਟਵੇਵ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਹਨ ਕਿ ਆਉਣ ਵਾਲੇ ਮਹੀਨੇ ਹੋਰ ਵੀ ਮੁਸ਼ਕਲ ਹੋ ਸਕਦੇ ਹਨ।

ਕੀ AC ਤੇ ਕੂਲਰ ਸੱਚਮੁੱਚ ਫੇਲ ਹੋ ਜਾਣਗੇ?

ਕੋਈ ਵੀ ਵਿਗਿਆਨਕ ਰਿਪੋਰਟ ਇਹ ਨਹੀਂ ਕਹਿੰਦੀ ਕਿ AC ਜਾਂ ਕੂਲਰ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦੇਣਗੇ। ਪਰ ਹਕੀਕਤ ਇਹ ਹੈ ਕਿ ਜ਼ਿਆਦਾ ਤਾਪਮਾਨ ‘ਚ ਕੂਲਿੰਗ ਸਿਸਟਮ ਦੀ ਕਾਰਗੁਜ਼ਾਰੀ ਘੱਟ ਹੋ ਜਾਂਦੀ ਹੈ ।ਬਹੁਤ ਜ਼ਿਆਦਾ ਗਰਮੀ ‘ਚ ਆਮ ਕੂਲਰ ਘੱਟ ਪ੍ਰਭਾਵਸ਼ਾਲੀ ਹੁੰਦੇ ਹਨ ।ਇਸ ਲਈ ਭਵਿੱਖਬਾਣੀ ਨੂੰ ਡਰ ਨਹੀਂ, ਸਗੋਂ ਇੱਕ ਚੇਤਾਵਨੀ ਵਜੋਂ ਦੇਖਣਾ ਚਾਹੀਦਾ ਹੈ।

ਵਿਗਿਆਨ ਕੀ ਕਹਿੰਦਾ ਹੈ?

ਮਾਹਿਰਾਂ ਦੇ ਅਨੁਸਾਰ Climate Change ਕਾਰਨ ਤਾਪਮਾਨ ਲਗਾਤਾਰ ਵਧ ਰਿਹਾ ਹੈ । ਅੰਟਾਰਕਟਿਕਾ ਦੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ ।ਹੀਟਵੇਵ ਆਉਣ ਵਾਲੇ ਸਾਲਾਂ ‘ਚ ਹੋਰ ਤੀਵਰ ਹੋ ਸਕਦੇ ਹਨ।ਜੇ ਸਮੇਂ ਸਿਰ ਕਦਮ ਨਾ ਚੁੱਕੇ ਗਏ, ਤਾਂ 2026 ਵਰਗੇ ਸਾਲ ਖ਼ਤਰਨਾਕ ਸਾਬਤ ਹੋ ਸਕਦੇ ਹਨ।ਖਾਸ ਕਰਕੇ ਤੱਟੀ ਇਲਾਕਿਆਂ ਲਈ।

ਪ੍ਰਭਾਵ ਸਿਰਫ਼ ਮੌਸਮ ਤੱਕ ਸੀਮਿਤ ਨਹੀਂ

ਵਧਦੀ ਗਰਮੀ ਦੇ ਪ੍ਰਭਾਵ

ਸਿਹਤ ‘ਤੇ ਬੁਰਾ ਅਸਰ
ਖੇਤੀਬਾੜੀ ਅਤੇ ਖੁਰਾਕ ਸਪਲਾਈ ‘ਚ ਰੁਕਾਵਟ
ਪਾਣੀ ਦੀ ਕਮੀ
ਜੀਵਨ ਸ਼ੈਲੀ ‘ਚ ਵੱਡੇ ਬਦਲਾਅ

Baba Vanga ਦੀ ਭਵਿੱਖਬਾਣੀ ਸਹੀ ਹੋਵੇ ਜਾਂ ਨਾ ਹੋਵੇ, ਪਰ ਇਹ ਸੱਚ ਹੈ ਕਿ ਵਧਦੀ ਗਰਮੀ ਅਤੇ Climate Change ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਮੇਂ ਸਿਰ ਸਾਵਧਾਨੀ ਅਤੇ ਪਰਿਆਵਰਣ ਲਈ ਕਦਮ ਹੀ ਭਵਿੱਖ ਨੂੰ ਸੁਰੱਖਿਅਤ ਬਣਾ ਸਕਦੇ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.