skip to content

Last Updated: October 4, 2026

Dainik Savera Times Logo

ਕੇਰਲ ਵਿੱਚ Avian influenza ਦੀ ਪੁਸ਼ਟੀ ਚਿਕਨ, ਅੰਡਿਆਂ ਅਤੇ ਪੋਲਟਰੀ ਉਤਪਾਦਾਂ ਦੀ ਵਿਕਰੀ ‘ਚ ਰੋਕ…..

9 months ਪਹਿਲਾ

ਕੇਰਲ ਵਿੱਚ Avian influenza ਦੀ ਪੁਸ਼ਟੀ ਚਿਕਨ, ਅੰਡਿਆਂ ਅਤੇ ਪੋਲਟਰੀ ਉਤਪਾਦਾਂ ਦੀ ਵਿਕਰੀ ‘ਚ ਰੋਕ…..

ਨਵੀਂ ਦਿਲੀ: ਕੇਰਲ ਵਿੱਚ ਐਵੀਅਨ ਇਨਫਲੂਐਂਜ਼ਾ ਦੀ ਪੁਸ਼ਟੀ ਹੋਣ ਤੋਂ ਬਾਅਦ ਅਲੱਪੁਝਾ ਕੋਟਟਾਯਮ ਅਤੇ ਨੇੜਲੇ ਇਲਾਕਿਆਂ ਵਿੱਚ ਚਿਕਨ ਅੰਡਿਆਂ ਅਤੇ ਪੋਲਟਰੀ ਉਤਪਾਦਾਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

read also: ਦਿੱਲੀ ਵਿਧਾਨ ਸਭਾ ਵਿੱਚ ਬੰਦਰਾਂ ਦੇ ਕਹਿਰ ਨੂੰ ਰੋਕਣ ਲਈ ਭਰਤੀ…

ਅਧਿਕਾਰੀਆਂ ਦੇ ਅਨੁਸਾਰ ਅਲੱਪੁਝਾ ਅਤੇ ਕੋਟਟਾਯਮ ਜ਼ਿਲ੍ਹਿਆਂ ਵਿੱਚ H5N1 ਐਵੀਅਨ ਇਨਫਲੂਐਂਜ਼ਾ ਦੇ ਮਾਮਲੇ ਸਾਹਮਣੇ ਆਏ ਹਨ। ਭੋਪਾਲ ਦੇ ਨੇਸ਼ਨਲ ਇੰਸਟੀਚਿਊਟ ਆਫ ਹਾਈ ਸਿਕਿਊਰਟੀ ਐਨੀਮਲ ਡਿਜ਼ੀਜ਼ ਵੱਲੋਂ ਕੀਤੇ ਗਏ ਟੈਸਟਾਂ ਵਿੱਚ ਮੁਰਗੀਆਂ ਬਤਖਾਂ ਅਤੇ ਬਟੇਰਾਂ ਵਿੱਚ ਸੰਕਰਮਣ ਦੀ ਪੁਸ਼ਟੀ ਹੋਈ ਹੈ। ਵਾਇਰਸ ਦੇ ਫੈਲਾਅ ਨੂੰ ਰੋਕਣ ਲਈ 24 ਹਜ਼ਾਰ ਤੋਂ ਵੱਧ ਪੰਛੀਆਂ ਨੂੰ ਮਾਰ ਕੇ ਨਸ਼ਟ ਕੀਤਾ ਗਿਆ ਹੈ।

ਪ੍ਰਸ਼ਾਸਨ ਨੇ ਹੁਕਮ ਦਿੱਤਾ ਹੈ ਕਿ ਦਸ ਕਿਲੋਮੀਟਰ ਦੇ ਘੇਰੇ ਵਿੱਚ ਚਿਕਨ ਅੰਡੇ ਪੋਲਟਰੀ ਮਾਸ ਬਟੇਰ ਅਤੇ ਹੋਰ ਘਰੇਲੂ ਪੰਛੀਆਂ ਨਾਲ ਜੁੜੇ ਉਤਪਾਦਾਂ ਦੀ ਵਿਕਰੀ ਆਵਾਜਾਈ ਅਤੇ ਵਰਤੋਂ ‘ਤੇ ਪਾਬੰਦੀ ਰਹੇਗੀ। ਇਸ ਵਿੱਚ ਤਾਜ਼ਾ ਮਾਸ ਅੰਡੇ ਪੋਲਟਰੀ ਵੈਸਟ ਅਤੇ ਫ੍ਰੋਜ਼ਨ ਮੀਟ ਵੀ ਸ਼ਾਮਲ ਹਨ। ਪ੍ਰਭਾਵਿਤ ਪੰਚਾਇਤਾਂ ਜਿਵੇਂ ਕਿ ਨਿਰਾਨਮ ਕਡਾਪਰਾ ਅਤੇ ਪੇਰਿੰਗਾਰਾ ਵਿੱਚ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ।

read also: ਗਿੱਪੀ ਗਰੇਵਾਲ ਦੇ ਜਨਮ ਦਿਨ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੀ ਹਾਜ਼ਰੀ..

ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਫ੍ਰੋਜ਼ਨ ਮੀਟ ‘ਤੇ ਪਾਬੰਦੀ ਹਟਾਈ ਜਾਵੇ ਕਿਉਂਕਿ ਇਸ ਨਾਲ ਸੰਕਰਮਣ ਦਾ ਖਤਰਾ ਨਹੀਂ ਹੁੰਦਾ। ਪਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਦਮ ਜਨਤਕ ਸਿਹਤ ਅਤੇ ਸੁਰੱਖਿਆ ਲਈ ਲਾਜ਼ਮੀ ਹੈ ਤਾਂ ਜੋ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਤਿਉਹਾਰਾਂ ਦੇ ਮੌਸਮ ਵਿੱਚ ਇਹ ਪਾਬੰਦੀ ਪੋਲਟਰੀ ਉਦਯੋਗ ਅਤੇ ਹੋਟਲ ਕਾਰੋਬਾਰ ‘ਤੇ ਵੱਡਾ ਪ੍ਰਭਾਵ ਪਾ ਰਹੀ ਹੈ।

avian-influenza-kerala-chicken-egg-poultry-ban

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.