skip to content

Last Updated: June 9, 2026

Dainik Savera Times Logo

ਜਾਵੇਦ ਹਬੀਬ ‘ਤੇ ₹7 ਕਰੋੜ ਦੀ ਧੋਖਾਧੜੀ ਦਾ ਦੋਸ਼, 20 ਤੋਂ ਵੱਧ FIR ਦਰਜ

8 months पहले

ਜਾਵੇਦ ਹਬੀਬ ‘ਤੇ ₹7 ਕਰੋੜ ਦੀ ਧੋਖਾਧੜੀ ਦਾ ਦੋਸ਼, 20 ਤੋਂ ਵੱਧ FIR ਦਰਜ

ਸੰਭਲ, ਉੱਤਰ ਪ੍ਰਦੇਸ਼: ਮਸ਼ਹੂਰ ਹੇਅਰ ਸਟਾਈਲਿਸਟ ਜਾਵੇਦ ਹਬੀਬ, ਉਨ੍ਹਾਂ ਦੀ ਪਤਨੀ ਅਤੇ ਪੁੱਤਰ ਵਿਰੁੱਧ ₹7 ਕਰੋੜ ਦੀ ਧੋਖਾਧੜੀ ਦੇ ਮਾਮਲੇ ‘ਚ 20 ਤੋਂ ਵੱਧ FIR ਦਰਜ ਕੀਤੀਆਂ ਗਈਆਂ ਹਨ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ‘ਚ ਸਾਹਮਣੇ ਆਇਆ ਹੈ, ਜਿੱਥੇ ਕਈ ਲੋਕਾਂ ਨੇ ਉਨ੍ਹਾਂ ‘ਤੇ ਫਰੈਂਚਾਈਜ਼ੀ ਦੇ ਨਾਂ ‘ਤੇ ਠੱਗੀ ਕਰਨ ਦੇ ਦੋਸ਼ ਲਗਾਏ ਹਨ। ਪੁਲਿਸ ਅਨੁਸਾਰ ਹਬੀਬ ਪਰਿਵਾਰ ਨੇ ਵੱਖ-ਵੱਖ ਸ਼ਹਿਰਾਂ ‘ਚ ਸਲੂਨ ਖੋਲ੍ਹਣ ਦੀ ਆਫ਼ਰ ਦੇ ਕੇ ਲੋਕਾਂ ਤੋਂ ਲੱਖਾਂ ਰੁਪਏ ਇਕੱਠੇ ਕੀਤੇ ਪਰ ਉਨ੍ਹਾਂ ਨੂੰ ਨਾ ਤਾਂ ਵਾਅਦੇ ਅਨੁਸਾਰ ਸਹੂਲਤਾਂ ਮਿਲੀਆਂ ਅਤੇ ਨਾ ਹੀ ਕੋਈ ਰਿਫੰਡ। ਕਈ ਸ਼ਿਕਾਇਤਕਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਲੂਨ ਚਲਾਉਣ ਲਈ ਨਾਂ ਸਹੀ ਸਿਖਲਾਈ ਮਿਲੀ ਨਾਂ ਹੀ ਉਪਕਰਨ ਜਾਂ ਸਟਾਫ਼ ਦੀ ਸਹਾਇਤਾ।

ਡੀਗੜ੍ਹ ‘ਚ ਸੀਨੀਅਰ IPS ਨੇ ਕੀਤੀ ਖੁਦਕੁਸ਼ੀ, ਘਰ ਦੇ ਬੇਸਮੈਂਟ ‘ਚ ਮਿਲੀ ਲਾਸ਼

ਇਹ ਮਾਮਲੇ ‘ਚ ਹਬੀਬ ਪਰਿਵਾਰ ਵਿਰੁੱਧ FIR ਸੰਭਲ ਦੇ ਇਲਾਵਾ ਲਖਨਊ, ਮੋਰਾਦਾਬਾਦ, ਅਲੀਗੜ੍ਹ, ਬਰੇਲੀ ਅਤੇ ਨੋਇਡਾ ‘ਚ ਵੀ ਦਰਜ ਹੋ ਰਹੀਆਂ ਹਨ। ਪੁਲਿਸ ਨੇ ਕਿਹਾ ਹੈ ਕਿ ਇਹ ਧੋਖਾਧੜੀ ਰਾਸ਼ਟਰ ਪੱਧਰ ‘ਤੇ ਫੈਲੀ ਹੋਈ ਹੋ ਸਕਦੀ ਹੈ ਜਿਸ ਲਈ ਜਾਂਚ ਵਿਸਤਾਰ ਨਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਹੋਰ ਪੀੜਤਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ ਤਾਂ ਜੋ ਵਧੇਰੇ ਸਬੂਤ ਇਕੱਠੇ ਕਰਕੇ ਕਾਰਵਾਈ ਤੇਜ਼ ਕੀਤੀ ਜਾ ਸਕੇ। ਪੁਲਿਸ ਨੇ ਹਬੀਬ ਪਰਿਵਾਰ ਦੇ ਵਪਾਰਕ ਦਸਤਾਵੇਜ਼ ਬੈਂਕ ਰਿਕਾਰਡ ਅਤੇ ਫਰੈਂਚਾਈਜ਼ੀ ਸਮਝੌਤਿਆਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਵੇਦ ਹਬੀਬ ਵੱਲੋਂ ਹਾਲੇ ਤੱਕ ਕੋਈ ਅਧਿਕਾਰਿਕ ਟਿੱਪਣੀ ਨਹੀਂ ਆਈ। ਉਨ੍ਹਾਂ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵੀ ਇਸ ਮਾਮਲੇ ‘ਤੇ ਕੋਈ ਸਪੱਸ਼ਟਤਾ ਨਹੀਂ ਦਿੱਤੀ ਗਈ।

“ਆਪ੍ਰੇਸ਼ਨ ਲੰਗੜਾ” ਅਤੇ “ਖਾਲਸਾ” ਦੇ ਤਹਿਤ 20 ਮੁਕਾਬਲੇ, ਕਈ ਗ੍ਰਿਫ਼ਤਾਰ

खबरें और भी हैं...

Copyright © 2026 Dainik Savera Times. All rights reserved.