
ਉੱਤਰ ਪ੍ਰਦੇਸ਼ : ਬਰੇਲੀ ‘ਚ 26 ਸਤੰਬਰ ਨੂੰ ਵਾਪਰੀ ਗੰਭੀਰ ਅਪਰਾਧਿਕ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਰਾਜ ਭਰ ਵਿੱਚ ਅਪਰਾਧੀਆਂ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਅਪਣਾਉਂਦਿਆਂ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਹੁਕਮਾਂ ‘ਤੇ ਅਮਲ ਕਰਦਿਆਂ ਪੁਲਿਸ ਨੇ “ਆਪ੍ਰੇਸ਼ਨ ਲੰਗੜਾ” ਅਤੇ “ਆਪ੍ਰੇਸ਼ਨ ਖਾਲਸਾ” ਦੀ ਸ਼ੁਰੂਆਤ ਕੀਤੀ ਹੈ ਜਿਸਦਾ ਮਕਸਦ ਰਾਜ ਵਿੱਚ ਅਪਰਾਧ ਨੂੰ ਜੜ ਤੋਂ ਖਤਮ ਕਰਨਾ ਹੈ। ਪੁਲਿਸ ਸੂਤਰਾਂ ਅਨੁਸਾਰ ਪਿਛਲੇ 48 ਘੰਟਿਆਂ ਵਿੱਚ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੁਲਿਸ ਅਤੇ ਅਪਰਾਧੀਆਂ ਵਿਚਕਾਰ 20 ਤੋਂ ਵੱਧ ਮੁਕਾਬਲੇ ਹੋਏ ਹਨ। ਇਨ੍ਹਾਂ ਮੁਕਾਬਲਿਆਂ ਦੌਰਾਨ ਕਈ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਛੋਟੇ ਅਪਰਾਧੀਆਂ ਜੋ ਮੁਕਾਬਲੇ ਦੌਰਾਨ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਉਨ੍ਹਾਂ ਨੂੰ ਲੱਤ ਵਿੱਚ ਗੋਲੀ ਮਾਰ ਕੇ ਗ੍ਰਿਫ਼ਤਾਰ ਕੀਤਾ ਗਿਆ ਜਿਸ ਕਾਰਨ ਉਨ੍ਹਾਂ ਨੂੰ ਅਧਰੰਗ ਹੋ ਗਿਆ। ਜਦਕਿ ਵੱਡੇ ਅਪਰਾਧੀਆਂ ਜੋ ਪੁਲਿਸ ‘ਤੇ ਗੋਲੀਬਾਰੀ ਕਰ ਰਹੇ ਸਨ ਉਨ੍ਹਾਂ ਨੂੰ ਮੌਕੇ ‘ਤੇ ਹੀ ਢੇਰ ਕਰ ਦਿੱਤਾ ਗਿਆ।
ਮਰੀਨਲੈਂਡ ਦੀ ਮੌਤ ਦੀ ਧਮਕੀ: 30 ਵ੍ਹੇਲਾਂ ਦੀ ਜ਼ਿੰਦਗੀ ਖਤਰੇ ‘ਚ!
ਇਹ ਮੁਕਾਬਲੇ ਮੇਰਠ, ਮੁਜ਼ੱਫਰਨਗਰ, ਮੁਰਾਦਾਬਾਦ, ਮਥੁਰਾ, ਫਰੂਖਾਬਾਦ, ਫਿਰੋਜ਼ਾਬਾਦ, ਉਨਾਓ, ਹਰਦੋਈ, ਬਾਗਪਤ, ਬਲੀਆ, ਲਖਨਊ, ਗਾਜ਼ੀਆਬਾਦ, ਸ਼ਾਮਲੀ, ਝਾਂਸੀ ਅਤੇ ਬੁਲੰਦਸ਼ਹਿਰ ਵਿੱਚ ਹੋਏ ਹਨ।ਸਰਕਾਰੀ ਅੰਕੜਿਆਂ ਅਨੁਸਾਰ 2017 ਤੋਂ 5 ਅਕਤੂਬਰ 2025 ਤੱਕ ਉੱਤਰ ਪ੍ਰਦੇਸ਼ ਵਿੱਚ ਪੁਲਿਸ ਮੁਕਾਬਲਿਆਂ ਦੌਰਾਨ 252 ਅਪਰਾਧੀ ਮਾਰੇ ਗਏ ਹਨ ਜਦਕਿ 10,254 ਅਪਰਾਧੀ ਜ਼ਖਮੀ ਹੋਏ ਹਨ। ਇਨ੍ਹਾਂ ਮੁਕਾਬਲਿਆਂ ਵਿੱਚ 1,749 ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ ਹਨ ਜਦਕਿ 18 ਪੁਲਿਸ ਕਰਮਚਾਰੀਆਂ ਨੇ ਆਪਣੀ ਜਾਨ ਗਵਾ ਕੇ ਅਪਰਾਧੀਆਂ ਨੂੰ ਠੀਕਾਣੇ ਲਾਇਆ। “ਆਪ੍ਰੇਸ਼ਨ ਲੰਗੜਾ” ਅਤੇ “ਆਪ੍ਰੇਸ਼ਨ ਖਾਲਸਾ” ਰਾਜ ਸਰਕਾਰ ਦੀ ਉਸ ਨੀਤੀ ਦਾ ਹਿੱਸਾ ਹਨ ਜਿਸਦਾ ਉਦੇਸ਼ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਸੁੱਟਣਾ ਜਾਂ ਮੌਕੇ ‘ਤੇ ਹੀ ਨਿਪਟਾਉਣਾ ਹੈ। ਇਹ ਕਾਰਵਾਈ ਰਾਜ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਆਮ ਲੋਕਾਂ ਵਿੱਚ ਭਰੋਸਾ ਵਧਾਉਣ ਲਈ ਕੀਤੀ ਜਾ ਰਹੀ ਹੈ।