ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਵਿੱਚ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ। ਥਾਣਾ ਰਾਜਾਸਾਂਸੀ ਦੇ ਅਧੀਨ ਪਿੰਡ ਜਗਦੇਵ ਕਲਾਂ ਵਿੱਚ ਘਰੇਲੂ ਰੰਜਿਸ਼ ਨੇ ਖੂਨੀ ਰੂਪ ਧਾਰ ਲਿਆ, ਜਿੱਥੇ ਪਿੰਡ ਦੇ ਕੁਝ ਲੋਕਾਂ ਨੇ ਘਰ ‘ਤੇ ਹਮਲਾ ਕਰਕੇ ਇੱਕ ਪੁਲਿਸ ਮੁਲਾਜ਼ਮ ਦੀ ਹੱਤਿਆ ਕਰ ਦਿੱਤੀ। ਇਸ ਵਾਰਦਾਤ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮ੍ਰਿਤਕ ਜਗਜੀਤ ਸਿੰਘ ਗੁਰਦਾਸਪੁਰ ਵਿੱਚ ਡੀਐੱਸਪੀ ਮਨਿੰਦਰ ਸਿੰਘ ਦੇ ਸਕਿਓਰਿਟੀ ਗਾਰਡ ਵਜੋਂ ਤਾਇਨਾਤ ਸੀ ਅਤੇ ਕੱਲ੍ਹ ਸ਼ਾਮ ਹੀ ਡਿਊਟੀ ਤੋਂ ਘਰ ਵਾਪਸ ਆਇਆ ਸੀ।
ਸੋਰਾਇਸਿਸ! ਮਰੀਜ਼ਾਂ ਲਈ ਚੇਤਾਵਨੀ ਗਲਤ ਖਾਣਾ ਬਣ ਸਕਦਾ ਹੈ ਤਵਚਾ ਲਈ ਖਤਰਾ
ਮ੍ਰਿਤਕ ਦੀ ਪਤਨੀ ਹਰਜੀਤ ਕੌਰ ਦੇ ਬਿਆਨ ਅਨੁਸਾਰ, ਘਰੇਲੂ ਝਗੜੇ ਕਾਰਨ ਪਿੰਡ ਦੇ ਬਲਰਾਜ ਸਿੰਘ—ਜੋ ਉਨ੍ਹਾਂ ਦਾ ਰਿਸ਼ਤੇਦਾਰ ਵੀ ਹੈ—ਨੇ ਆਪਣੇ ਪਰਿਵਾਰ ਨਾਲ ਮਿਲ ਕੇ ਪਹਿਲਾਂ ਰਾਤ ਨੂੰ ਉਨ੍ਹਾਂ ਦੇ ਘਰ ਹਮਲਾ ਕੀਤਾ ਸੀ। ਅੱਜ ਦਿਨ ਵਿੱਚ ਫਿਰ ਬਲਰਾਜ ਸਿੰਘ, ਉਸ ਦਾ ਭਰਾ, ਬੇਟਾ ਚੰਨਪ੍ਰੀਤ ਸਿੰਘ, ਪਤਨੀ ਕੋਮਲ, ਸੁਖਰਾਜ ਸਿੰਘ, ਮਨਜੀਤ ਸਿੰਘ, ਗੱਜਣ ਸਿੰਘ ਅਤੇ ਗੁਰਲਾਲ ਸਿੰਘ ਸਮੇਤ 8–10 ਲੋਕ ਦੋ ਗੱਡੀਆਂ ਵਿੱਚ ਆ ਕੇ ਘਰ ਵਿੱਚ ਦਾਖਲ ਹੋਏ।
ਰੋਜ਼ ਰਸੋਈ ਕੰਮ ਕਰਨ ਵਾਲੀਆਂ ਔਰਤਾਂ ਲਈ— ਨਹੁੰਆਂ ਨੂੰ ਬਚਾਉਣ ਦੇ ਸਭ ਤੋਂ ਆਸਾਨ ਘਰੇਲੂ ਨੁਸਖੇ
ਉਨ੍ਹਾਂ ਨੇ ਆਉਂਦਿਆਂ ਹੀ ਜਗਜੀਤ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਮਾਰਪੀਟ ਸ਼ੁਰੂ ਕਰ ਦਿੱਤੀ। ਹਮਲੇ ਦੌਰਾਨ ਜਗਜੀਤ ਸਿੰਘ ਦੇ ਸਿਰ ‘ਤੇ ਲੋਹੇ ਦੀ ਰਾਡ ਨਾਲ ਵਾਰ ਕੀਤਾ ਗਿਆ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਹਸਪਤਾਲ ਲਿਜਾਣ ‘ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਖੂਨ ਵਿੱਚ ਵਧਦਾ ਫੈਟ ਬਣ ਸਕਦਾ ਹੈ ਦਿਲ ਦਾ ਦੁਸ਼ਮਣ—Triglyceride ਕਾਬੂ ਕਰਨ ਦੇ ਆਸਾਨ ਤਰੀਕੇ
