
Asia Cup Trophy Controversy : ਭਾਰਤ ਨੇ ਐਤਵਾਰ ਨੂੰ ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਹਰਾ ਕੇ ACC ਮਹਿਲਾ ਏਸ਼ੀਆ ਕੱਪ 2026 ਦਾ ਖਿਤਾਬ ਜਿੱਤ ਲਿਆ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਨੇ ਅੱਠਵੀਂ ਵਾਰ ਏਸ਼ੀਆ ਕੱਪ ਟਰਾਫੀ ਜਿੱਤ ਕੇ ਇੱਕ ਵਾਰ ਫਿਰ ਆਪਣਾ ਦਬਦਬਾ ਕਾਇਮ ਕੀਤਾ। ਹਾਲਾਂਕਿ, ਜਿੱਤ ਤੋਂ ਬਾਅਦ ਸਭ ਤੋਂ ਵੱਡੀ ਚਰਚਾ ਦਾ ਵਿਸ਼ਾ ਭਾਰਤੀ ਟੀਮ ਦਾ ਟਰਾਫੀ ਲੈਣ ਲਈ ਪੋਡੀਅਮ ‘ਤੇ ਨਾ ਜਾਣ ਦਾ ਫੈਸਲਾ ਸੀ।
ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਮੈਚ ਖਤਮ ਹੋਣ ਤੋਂ ਲਗਭਗ 40 ਮਿੰਟ ਬਾਅਦ ਇਨਾਮ ਵੰਡ ਸਮਾਰੋਹ ਸ਼ੁਰੂ ਹੋਇਆ। ਇਸ ਦੌਰਾਨ, ਸ਼੍ਰੀਲੰਕਾਈ ਖਿਡਾਰਨਾਂ ਨੂੰ ਉਪ-ਜੇਤੂ (ਰਨਰ-ਅੱਪ) ਤਗਮੇ ਦਿੱਤੇ ਗਏ ਅਤੇ ਕਪਤਾਨ ਚਮਾਰੀ ਅਥਾਪੱਥੂ ਦੀ ਇੰਟਰਵਿਊ ਵੀ ਲਈ ਗਈ, ਪਰ ਭਾਰਤੀ ਟੀਮ ਦਾ ਕੋਈ ਵੀ ਮੈਂਬਰ ਪੋਡੀਅਮ ਦੇ ਨੇੜੇ ਨਜ਼ਰ ਨਹੀਂ ਆਇਆ। ਅੰਤ ਵਿੱਚ, ਟਰਾਫੀ ਸੌਂਪਣ ਦੀ ਰਸਮ ਤੋਂ ਬਿਨਾਂ ਹੀ ਸਮਾਗਮ ਸਮਾਪਤ ਹੋ ਗਿਆ।
HUMILIATION OF MOHSIN NAQVI 🚨🤣
— Jeet (@JeetN25) September 13, 2026
So Asia Cup final presentation got late
– Because Mohsin Naqvi arrived late to stadium and after that the presentation started .
– Indian women team saw Mohsin Naqvi will give Asia Cup final trophy .
– So Harmanpreet Kaur and Team decided not… https://t.co/TxCjyrfYye pic.twitter.com/apUA7zkyu9
ਟੀਮ BCCI ਦੇ ਫੈਸਲੇ ਦੇ ਨਾਲ ਖੜ੍ਹੀ
ਭਾਰਤੀ ਮਹਿਲਾ ਟੀਮ ਦੇ ਮੁੱਖ ਕੋਚ ਅਮੋਲ ਮਜ਼ੂਮਦਾਰ ਨੇ ਮੈਚ ਤੋਂ ਬਾਅਦ ਸਥਿਤੀ ਸਪੱਸ਼ਟ ਕੀਤੀ। ਉਨ੍ਹਾਂ ਕਿਹਾ ਕਿ ਟਰਾਫੀ ਨਾ ਲੈਣ ਦਾ ਫੈਸਲਾ BCCI ਵੱਲੋਂ ਲਿਆ ਗਿਆ ਸੀ ਅਤੇ ਟੀਮ ਇਸ ਰੁਖ ‘ਤੇ ਕਾਇਮ ਹੈ। ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਮਜ਼ੂਮਦਾਰ ਨੇ ਕਿਹਾ, “ਇਹ ਰੁਖ BCCI ਨੇ ਅਪਣਾਇਆ ਸੀ ਅਤੇ ਅਸੀਂ ਇਸ ਦਾ ਸਮਰਥਨ ਕਰਦੇ ਹਾਂ। ਸਾਡੇ ਲਈ ਟੂਰਨਾਮੈਂਟ ਖਤਮ ਹੋ ਗਿਆ ਹੈ। ਅਸੀਂ ਚੈਂਪੀਅਨ ਹਾਂ ਅਤੇ ਇਹ ਸਾਡੇ ਲਈ ਕਾਫੀ ਹੈ।” ਇੱਕ ਵੱਡੇ ਡਿਸਪਲੇ ਬੋਰਡ ‘ਤੇ ਵੀ ਇਹ ਲਿਖਿਆ ਹੋਇਆ ਸੀ ਕਿ ਭਾਰਤ ਏਸ਼ੀਆ ਕੱਪ 2026 ਦਾ ਚੈਂਪੀਅਨ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਲਈ ਟੂਰਨਾਮੈਂਟ ਅਧਿਕਾਰਤ ਤੌਰ ‘ਤੇ ਖਤਮ ਹੋ ਗਿਆ ਹੈ। “ਅਸੀਂ ਚੈਂਪੀਅਨ ਬਣ ਕੇ ਖੁਸ਼ ਹਾਂ। ਹੁਣ ਸਾਡਾ ਧਿਆਨ ਏਸ਼ੀਆਈ ਖੇਡਾਂ ‘ਤੇ ਹੈ।” ਜਦੋਂ ਇਹ ਪੁੱਛਿਆ ਗਿਆ ਕਿ ਭਾਰਤੀ ਟੀਮ ਨੂੰ ਟਰਾਫੀ ਕਦੋਂ ਮਿਲੇਗੀ, ਤਾਂ ਮਜ਼ੂਮਦਾਰ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਇਸ ਮਾਮਲੇ ‘ਤੇ ਅਜੇ ਕੋਈ ਖਬਰ ਨਹੀਂ ਹੈ, ਇਸ ਲਈ ਉਹ ਕੋਈ ਜਵਾਬ ਨਹੀਂ ਦੇ ਸਕਦੇ।
ਦੁਬਈ ਵਿੱਚ ਕੀ ਹੋਇਆ?
ਫਾਈਨਲ ਖਤਮ ਹੋਣ ਤੋਂ ਬਾਅਦ, ਭਾਰਤੀ ਖਿਡਾਰਨਾਂ ਨੇ BCCI ਸਕੱਤਰ ਦੇਵਜੀਤ ਸੈਕੀਆ ਅਤੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨਾਲ ਨਿੱਜੀ ਤੌਰ ‘ਤੇ ਆਪਣੀ ਜਿੱਤ ਦਾ ਜਸ਼ਨ ਮਨਾਇਆ। ਇਸ ਤੋਂ ਬਾਅਦ ਟੀਮ ਮੈਦਾਨ ਛੱਡ ਕੇ ਡਰੈਸਿੰਗ ਰੂਮ ਵੱਲ ਚਲੀ ਗਈ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਅਧਿਕਾਰਤ ਇਨਾਮ ਵੰਡ ਸਮਾਰੋਹ ਸ਼ੁਰੂ ਹੋਇਆ, ਪਰ ਉਸ ਸਮੇਂ ਭਾਰਤੀ ਟੀਮ ਦੀ ਕੋਈ ਵੀ ਖਿਡਾਰਨ ਜਾਂ ਅਧਿਕਾਰੀ ਪੋਡੀਅਮ ਦੇ ਨੇੜੇ ਮੌਜੂਦ ਨਹੀਂ ਸੀ। ਇਹ ਘਟਨਾ 2025 ਦੇ ਪੁਰਸ਼ ਏਸ਼ੀਆ ਕੱਪ ਦੀ ਯਾਦ ਦਿਵਾਉਂਦੀ ਹੈ, ਜਦੋਂ ਭਾਰਤੀ ਟੀਮ ਨੇ ਵੀ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਸਮੇਂ ਵੀ ਵਿਵਾਦ ਦੇ ਕੇਂਦਰ ਵਿੱਚ ਏਸ਼ੀਅਨ ਕ੍ਰਿਕਟ ਕੌਂਸਲ (ACC) ਦੇ ਮੁਖੀ ਮੋਹਸਿਨ ਨਕਵੀ ਸਨ, ਜੋ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ। ਹਾਲਾਂਕਿ, ਭਾਰਤੀ ਮਹਿਲਾ ਟੀਮ ਨੇ ਮੈਦਾਨ ‘ਤੇ ਆਪਣੇ ਪ੍ਰਦਰਸ਼ਨ ਨਾਲ ਜਵਾਬ ਦਿੱਤਾ ; ਉਨ੍ਹਾਂ ਨੇ ਸ਼੍ਰੀਲੰਕਾ ਨੂੰ ਹਰਾ ਕੇ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਅਤੇ 2024 ਦੇ ਫਾਈਨਲ ਵਿੱਚ ਮਿਲੀ ਹਾਰ ਦਾ ਬਦਲਾ ਲਿਆ।

मेष: दिन शुभ रहेगा...