ਪੰਜਾਬ ਡੈਸਕ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪੰਜਾਬ ਨਾਲ ਸਬੰਧਤ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੂੰ ਕੇਂਦਰ ਸਰਕਾਰ ਵੱਲੋਂ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ (National Commission for Minorities) ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
(National Commission for Minorities)
National Commission for Minorities (NCM) ਭਾਰਤ ਸਰਕਾਰ ਦੀ ਇੱਕ ਸੰਵਿਧਾਨਕ ਸੰਸਥਾ ਹੈ ਜੋ ਘੱਟ ਸੰਖਿਆਕ ਧਾਰਮਿਕ ਭਾਈਚਾਰਿਆਂ ਦੇ ਹੱਕਾਂ ਦੀ ਰੱਖਿਆ ਅਤੇ ਉਨ੍ਹਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਬਣਾਈ ਗਈ ਹੈ। ਇਹ 1992 ਦੇ National Commission for Minorities Act ਅਧੀਨ ਸਥਾਪਿਤ ਕੀਤੀ ਗਈ ਸੀ।
ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਅਧਿਕਾਰਤ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਹਰਜੀਤ ਸਿੰਘ ਗਰੇਵਾਲ ਦੀ ਇਸ ਅਹੁਦੇ ਲਈ ਨਿਯੁਕਤੀ ਦੀ ਮਿਆਦ ਤਿੰਨ ਸਾਲ ਰਹੇਗੀ।
ਜਲੰਧਰ ਪਹੁੰਚੇ PM ਮੋਦੀ, ਕਰੋੜਾਂ ਦੇ ਰੇਲ-ਸੜਕ ਪ੍ਰਾਜੈਕਟਾਂ ਦੀ ਹੋਵੇਗੀ ਸੌਗਾਤ
ਕਮਿਸ਼ਨ ਵਿੱਚ ਹੋਰ ਨਿਯੁਕਤੀਆਂ
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਅਨੁਸਾਰ ਹਰਜੀਤ ਸਿੰਘ ਗਰੇਵਾਲ ਨੂੰ ਚੇਅਰਮੈਨ ਬਣਾਉਣ ਦੇ ਨਾਲ-ਨਾਲ ਐਸ. ਮੁਨਵਾਰੀ ਬੇਗਮ ਨੂੰ ਕਮਿਸ਼ਨ ਦੀ ਉਪ-ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਗਲੇਨ ਈ. ਸੂਜ਼ਾ ਟਿਕਲੋ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ।
ਚੰਡੀਗੜ੍ਹ ਨੂੰ ਮਿਲੇ ਕਰੋੜਾਂ ਦੇ ਵਿਕਾਸ ਪ੍ਰਾਜੈਕਟ, PM ਮੋਦੀ ਨੇ ਸਿਹਤ ਸਹੂਲਤਾਂ ਦੀ ਕੀਤੀ ਸ਼ਲਾਘਾ
ਪਿਛਲੇ ਚੇਅਰਮੈਨ ਸਨ ਇਕਬਾਲ ਸਿੰਘ ਲਾਲਪੁਰਾ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਇਕਬਾਲ ਸਿੰਘ ਲਾਲਪੁਰਾ ਕੋਲ ਸੀ। ਹੁਣ ਨਵੀਆਂ ਨਿਯੁਕਤੀਆਂ ਨਾਲ ਕਮਿਸ਼ਨ ਦੀ ਅਗਵਾਈ ਵਿੱਚ ਬਦਲਾਅ ਕੀਤਾ ਗਿਆ ਹੈ।

Harjit Singh Grewal Appointed Chairman of National Commission for Minorities