Last Updated: October 10, 2026

Dainik Savera Times Logo

ਅਰਚਨਾ ਪੂਰਨ ਸਿੰਘ ਜੂਝ ਰਹੀ ਲਾਇਲਾਜ ਬਿਮਾਰੀ ਨਾਲ ,ਪਰ ਪਰਿਵਾਰ ਦੇ ਸਹਿਯੋਗ ਨਾਲ ਹਿੰਮਤ ਨਹੀਂ ਹਾਰੀ

9 months ਪਹਿਲਾ

ਅਰਚਨਾ ਪੂਰਨ ਸਿੰਘ ਜੂਝ ਰਹੀ ਲਾਇਲਾਜ ਬਿਮਾਰੀ ਨਾਲ ,ਪਰ ਪਰਿਵਾਰ ਦੇ ਸਹਿਯੋਗ ਨਾਲ ਹਿੰਮਤ ਨਹੀਂ ਹਾਰੀ

ਇਟਰਟੇਨਮੈਂਟ ਡੈਸਕ: ਹੱਸਮੁੱਖ ਅੰਦਾਜ਼ ਅਤੇ ਮੁਸਕਰਾਉਂਦੇ ਚਿਹਰੇ ਲਈ ਮਸ਼ਹੂਰ ਅਦਾਕਾਰਾ ਅਰਚਨਾ ਪੂਰਨ ਸਿੰਘ ਅੱਜਕੱਲ੍ਹ ਇੱਕ ਗੰਭੀਰ ਸਿਹਤ ਸਮੱਸਿਆ ਨਾਲ ਜੂਝ ਰਹੀ ਹੈ। ਸਾਲ 2025 ਵਿੱਚ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਉਸ ਦੀ ਕਲਾਈ (ਗੁੱਟ) ’ਤੇ ਲੱਗੀ ਸੱਟ ਅੱਗੇ ਚੱਲ ਕੇ ਇੱਕ ਦੁਰਲੱਭ ਬਿਮਾਰੀ CRPS (ਕੰਪਲੈਕਸ ਰੀਜਨਲ ਪੇਨ ਸਿੰਡਰੋਮ) ਦਾ ਕਾਰਨ ਬਣੀ। ਡਾਕਟਰਾਂ ਮੁਤਾਬਕ, ਇਹ ਇੱਕ ਲਾਇਲਾਜ ਬਿਮਾਰੀ ਹੈ, ਜੋ ਅਕਸਰ ਸੱਟ ਜਾਂ ਚੋਟ ਤੋਂ ਬਾਅਦ ਵਿਕਸਿਤ ਹੁੰਦੀ ਹੈ।

ਸ਼ੂਟਿੰਗ ਦੌਰਾਨ ਲੱਗੀ ਸੱਟ

ਅਰਚਨਾ ਦੀ ਸਮੱਸਿਆ ਉਸ ਸਮੇਂ ਸ਼ੁਰੂ ਹੋਈ ਜਦੋਂ ਉਹ ਇੱਕ ਰਾਤ ਦੀ ਫਿਲਮ ਸ਼ੂਟਿੰਗ ਕਰ ਰਹੀ ਸੀ। ਸ਼ੂਟ ਦੌਰਾਨ ਡਿੱਗਣ ਕਾਰਨ ਉਸ ਦਾ ਗੁੱਟ ਟੁੱਟ ਗਿਆ। ਬਾਅਦ ਵਿੱਚ ਸਰਜਰੀ ਹੋਣ ਦੇ ਬਾਵਜੂਦ ਦਰਦ ਘੱਟ ਹੋਣ ਦੀ ਬਜਾਏ ਵੱਧ ਗਿਆ। ਕਈ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਹ ਆਮ ਦਰਦ ਨਹੀਂ, ਸਗੋਂ CRPS ਹੈ।

READ ALSO : ਚੀਨ ਦੀ AI ਵੀਡੀਓ ਨਾਲ ਟਰੰਪ ਦੀ ‘ਦਬੰਗ’ ਛਵੀ ਪੇਸ਼, ਸੋਸ਼ਲ ਮੀਡੀਆ ’ਤੇ ਮਚਿਆ ਹੰਗਾਮਾ

CRPS ਕੀ ਹੈ?

CRPS ਇੱਕ ਦੁਰਲੱਭ ਪਰ ਬਹੁਤ ਦਰਦਨਾਕ ਬਿਮਾਰੀ ਹੈ। ਇਸ ਵਿੱਚ ਪ੍ਰਭਾਵਿਤ ਹਿੱਸੇ ਵਿੱਚ ਦਰਦ ਅਸਾਧਾਰਨ ਤੌਰ ’ਤੇ ਵੱਧ ਜਾਂਦਾ ਹੈ, ਸੋਜ, ਚਮੜੀ ਦੇ ਰੰਗ ਵਿੱਚ ਬਦਲਾਅ ਅਤੇ ਹਿਲਾਉਣ-ਜੁਲਾਉਣ ਵਿੱਚ ਮੁਸ਼ਕਲ ਆ ਸਕਦੀ ਹੈ। ਡਾਕਟਰਾਂ ਮੁਤਾਬਕ, ਇਸ ਬਿਮਾਰੀ ਦਾ ਪੂਰੀ ਤਰ੍ਹਾਂ ਇਲਾਜ ਸੰਭਵ ਨਹੀਂ ਹੈ ਅਤੇ ਹੱਥ ਜਾਂ ਪੈਰ ਪਹਿਲਾਂ ਵਾਂਗ ਨਹੀਂ ਹੋ ਸਕਦਾ।

ਦਰਦ ਦੇ ਬਾਵਜੂਦ ਅਰਚਨਾ ਨੇ ਕੰਮ ਜਾਰੀ ਰੱਖਿਆ

ਇਸ ਗੰਭੀਰ ਬਿਮਾਰੀ ਦੇ ਬਾਵਜੂਦ ਅਰਚਨਾ ਪੂਰਨ ਸਿੰਘ ਨੇ ਹਿੰਮਤ ਨਹੀਂ ਹਾਰੀ। ਦਵਾਈਆਂ ਅਤੇ ਨਿਯਮਿਤ ਫਿਜ਼ੀਓਥੈਰੇਪੀ ਨਾਲ ਉਸਨੇ 3 ਫਿਲਮਾਂ ਅਤੇ ਇੱਕ ਵੈੱਬ ਸੀਰੀਜ਼ ਦੀ ਸ਼ੂਟਿੰਗ ਪੂਰੀ ਕੀਤੀ। ਦਰਦ ਦੇ ਬਾਵਜੂਦ ਉਸਦਾ ਹੌਸਲਾ ਅਤੇ ਕੰਮ ਪ੍ਰਤੀ ਸਮਰਪਣ ਪ੍ਰਸ਼ੰਸਕਾਂ ਲਈ ਪ੍ਰੇਰਨਾ ਬਣ ਗਿਆ।

ਪੁੱਤਰ ਆਯੁਸ਼ਮਾਨ ਨੇ ਸਾਂਝਾ ਕੀਤਾ ਦਰਦ

ਅਰਚਨਾ ਆਪਣੇ ਪਰਿਵਾਰ ਨਾਲ ਵਲੌਗ ਬਣਾਉਂਦੀ ਹੈ, ਜਿਸ ਵਿੱਚ ਉਹ ਆਪਣੀ ਦਿਨਚਰਿਆ ਅਤੇ ਨਿੱਜੀ ਜ਼ਿੰਦਗੀ ਦੀ ਝਲਕ ਸਾਂਝੀ ਕਰਦੀ ਹੈ। ਇੱਕ ਵਲੌਗ ਵਿੱਚ ਉਸਦੇ ਪੁੱਤਰ ਆਯੁਸ਼ਮਾਨ ਨੇ ਮਾਂ ਦੀ ਬਿਮਾਰੀ ਬਾਰੇ ਭਾਵੁਕ ਹੋ ਕੇ ਗੱਲ ਕੀਤੀ। ਉਸਨੇ ਕਿਹਾ ਕਿ ਇਹ ਸਾਲ ਮਾਂ ਲਈ ਬਹੁਤ ਮੁਸ਼ਕਲ ਰਿਹਾ ਅਤੇ ਹੱਥ ਹੁਣ ਪਹਿਲਾਂ ਵਰਗਾ ਨਹੀਂ ਹੋ ਸਕੇਗਾ।

ਭਾਵੁਕ ਹੋਇਆ ਪੂਰਾ ਪਰਿਵਾਰ

ਪੁੱਤਰ ਦੀਆਂ ਗੱਲਾਂ ਸੁਣ ਕੇ ਅਰਚਨਾ ਵੀ ਭਾਵੁਕ ਹੋ ਗਈ। ਵੀਡੀਓ ਵਿੱਚ ਪੂਰਾ ਪਰਿਵਾਰ ਪਿਆਰ ਅਤੇ ਸਹਿਯੋਗ ਨਾਲ ਨਜ਼ਰ ਆ ਰਿਹਾ ਹੈ। ਫਿਲਹਾਲ ਅਰਚਨਾ ਆਪਣੇ ਪਰਿਵਾਰ ਨਾਲ ਲੰਡਨ ਵਿੱਚ ਛੁੱਟੀਆਂ ਮਨਾਉਂਦੀ ਹੋਈ ਦਿੱਖੀ। ਇਸ ਦੌਰਾਨ ਵੀ ਉਸਦਾ ਹੌਸਲਾ ਅਤੇ ਪਰਿਵਾਰਕ ਪਿਆਰ ਸਪੱਸ਼ਟ ਹੈ, ਜੋ ਉਸਦੀ ਹਿੰਮਤ ਅਤੇ ਪ੍ਰੇਰਣਾ ਨੂੰ ਵਧਾਉਂਦਾ ਹੈ।

ਲੋਹੜੀ ਮੌਕੇ ਪੰਜਾਬ ’ਚ ਠੰਢ ਦਾ ਰੈਡ ਅਲਰਟ, ਸਕੂਲ ਛੁੱਟੀਆਂ ਵਧਣ ਦੀ ਸੰਭਾਵਨਾ

Archana Puran Singh is battling an incurable disease, but did not give up with the support of her family

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.