skip to content

Last Updated: October 4, 2026

Dainik Savera Times Logo

UGC NET ਜੂਨ 2026 ਲਈ ਅਰਜ਼ੀਆਂ ਸ਼ੁਰੂ: ਨੌਜਵਾਨਾਂ ਲਈ ਵੱਡਾ ਮੌਕਾ

5 months ਪਹਿਲਾ

UGC NET ਜੂਨ 2026 ਲਈ ਅਰਜ਼ੀਆਂ ਸ਼ੁਰੂ: ਨੌਜਵਾਨਾਂ ਲਈ ਵੱਡਾ ਮੌਕਾ

ਦੇਸ਼ ਭਰ ਵਿੱਚ ਸਹਾਇਕ ਪ੍ਰੋਫੈਸਰ ਬਣਨ ਜਾਂ ਜੂਨੀਅਰ ਰਿਸਰਚ ਫੈਲੋਸ਼ਿਪ (JRF) ਹਾਸਲ ਕਰਨ ਦਾ ਸੁਪਨਾ ਦੇਖ ਰਹੇ ਉਮੀਦਵਾਰਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। National Testing Agency ਨੇ UGC NET ਜੂਨ ਸੈਸ਼ਨ 2026 ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਅਰਜ਼ੀ ਪ੍ਰਕਿਰਿਆ 29 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਉਮੀਦਵਾਰ ਹੁਣ ਔਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ।

ਮਹੱਤਵਪੂਰਨ ਤਰੀਖਾਂ
ਅਰਜ਼ੀ ਸ਼ੁਰੂ: 29 ਅਪ੍ਰੈਲ 2026
ਆਖਰੀ ਤਰੀਖ (ਰਜਿਸਟ੍ਰੇਸ਼ਨ + ਫੀਸ): 20 ਮਈ 2026
ਸੁਧਾਰ ਵਿੰਡੋ: 22 ਮਈ ਤੋਂ 24 ਮਈ 2026
ਐਗਜ਼ਾਮ ਸਿਟੀ ਸਲਿੱਪ: 10 ਜੂਨ 2026
ਐਡਮਿਟ ਕਾਰਡ ਜਾਰੀ: 15 ਜੂਨ 2026
ਪ੍ਰੀਖਿਆ ਦੀਆਂ ਤਰੀਖਾਂ: 22 ਜੂਨ ਤੋਂ 30 ਜੂਨ 2026

ਕਿਵੇਂ ਕਰੋ ਅਰਜ਼ੀ?

ਉਮੀਦਵਾਰ National Testing Agency ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਰਜਿਸਟਰ ਕਰੋ
ਲੋੜੀਂਦੀ ਜਾਣਕਾਰੀ ਭਰੋ
ਫੀਸ ਜਮ੍ਹਾਂ ਕਰੋ
ਫਾਰਮ ਸਬਮਿਟ ਕਰਕੇ ਪ੍ਰਿੰਟ ਲੈ ਲਓ

ਕਿਉਂ ਮਹੱਤਵਪੂਰਨ ਹੈ UGC NET?

UGC NET ਪਾਸ ਕਰਨ ਨਾਲ ਯੂਨੀਵਰਸਿਟੀਆਂ/ਕਾਲਜਾਂ ਵਿੱਚ Assistant Professor ਬਣ ਸਕਦੇ ਹੋ । JRF (Junior Research Fellowship) ਲਈ ਯੋਗਤਾ ਮਿਲਦੀ ਹੈ । ਉੱਚ ਸਿੱਖਿਆ ਅਤੇ ਰਿਸਰਚ ਵਿੱਚ ਕਰੀਅਰ ਦਾ ਰਸਤਾ ਖੁਲਦਾ ਹੈ।

ਇਹ ਮੌਕਾ ਉਹਨਾਂ ਨੌਜਵਾਨਾਂ ਲਈ ਬਹੁਤ ਮਹੱਤਵਪੂਰਨ ਹੈ ਜੋ ਅਕਾਦਮਿਕ ਖੇਤਰ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ। ਸਮੇਂ ‘ਤੇ ਅਰਜ਼ੀ ਕਰਨਾ ਅਤੇ ਤਿਆਰੀ ਸ਼ੁਰੂ ਕਰਨਾ ਸਫਲਤਾ ਦੀ ਪਹਿਲੀ ਪੜਾਅ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.