Last Updated: November 25, 2026

Dainik Savera Times Logo

ਸ਼ਾਹਰੁਖ ਖਾਨ ਦੀ ਟੀਮ ‘ਤੇ ਵਿਰੋਧ ਵ੍ਰਿੰਦਾਵਨ ਦੇ ਕਥਾਵਾਚਕ ਅਨਿਰੁੱਧਾਚਾਰਯ ਨੇ ਬਾਲੀਵੁੱਡ ‘ਤੇ ਸਾਧਿਆ ਨਿਸ਼ਾਨਾ

4 January 2026 ਅੱਪਡੇਟ ਕੀਤਾ ਗਿਆ

ਸ਼ਾਹਰੁਖ ਖਾਨ ਦੀ ਟੀਮ ‘ਤੇ ਵਿਰੋਧ ਵ੍ਰਿੰਦਾਵਨ ਦੇ ਕਥਾਵਾਚਕ ਅਨਿਰੁੱਧਾਚਾਰਯ ਨੇ ਬਾਲੀਵੁੱਡ ‘ਤੇ ਸਾਧਿਆ ਨਿਸ਼ਾਨਾ

ਨਵੀਂ ਦਿਲੀ: ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਬੰਗਲਾਦੇਸ਼ੀ ਖਿਡਾਰੀ ਮੁਸਤਫਿਜੁਰ ਰਹਮਾਨ ਨੂੰ ਨੌ ਕਰੋੜ ਰੁਪਏ ਵਿੱਚ ਖਰੀਦਣ ਤੋਂ ਬਾਅਦ ਵਿਵਾਦ ਤੇਜ਼ ਹੋ ਗਿਆ ਹੈ। ਵਿਰੋਧ ਪ੍ਰਦਰਸ਼ਨਾਂ ਦੇ ਬਾਅਦ ਬੀਸੀਸੀਆਈ ਨੇ ਕੇਕੇਆਰ ਨੂੰ ਹੁਕਮ ਦਿੱਤਾ ਹੈ ਕਿ ਬੰਗਲਾਦੇਸ਼ੀ ਖਿਡਾਰੀ ਨੂੰ ਟੀਮ ਤੋਂ ਬਾਹਰ ਕੀਤਾ ਜਾਵੇ।

ਤ੍ਰਿਸ਼ੂਰ ਰੇਲਵੇ ਸਟੇਸ਼ਨ ‘ਤੇ ਭਿਆਨਕ ਅੱਗ 200 ਤੋਂ ਵੱਧ ਵਾਹਨ ਸੜ ਕੇ ਖਾਕ

ਇਸ ਮਾਮਲੇ ‘ਤੇ ਹੁਣ ਵ੍ਰਿੰਦਾਵਨ ਦੇ ਕਥਾਵਾਚਕ ਅਨਿਰੁੱਧਾਚਾਰਯ ਮਹਾਰਾਜ ਨੇ ਆਪਣਾ ਵਿਰੋਧ ਦਰਜ ਕਰਵਾਇਆ ਹੈ ਅਤੇ ਪੂਰੇ ਬਾਲੀਵੁੱਡ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਬਾਲੀਵੁੱਡ ਦੇ ਲੋਕ ਆਪਣੇ ਆਪ ਨੂੰ ਸਭ ਕੁਝ ਸਮਝਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਜੋ ਵੀ ਕਰਨ ਕੋਈ ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ ਕਿਉਂਕਿ ਬਾਲੀਵੁੱਡ ਬਹੁਤ ਤਾਕਤਵਰ ਹੈ। ਉਨ੍ਹਾਂ ਦੇ ਕੋਲ ਪੈਸੇ ਦੀ ਕੋਈ ਘਾਟ ਨਹੀਂ ਹੈ ਇਸ ਲਈ ਉਹਨਾਂ ਵਿੱਚ ਅਹੰਕਾਰ ਹੈ ਕਿ ਕੋਈ ਉਨ੍ਹਾਂ ਨੂੰ ਛੂਹ ਨਹੀਂ ਸਕਦਾ। ਉਹ ਖੁੱਲ੍ਹੇਆਮ ਗੁਟਖਾ ਅਤੇ ਸ਼ਰਾਬ ਦਾ ਪ੍ਰਚਾਰ ਕਰਦੇ ਹਨ ਅਤੇ ਸਮਾਜ ਨੂੰ ਅਨੈਤਿਕਤਾ ਦੀ ਸਿੱਖਿਆ ਦਿੰਦੇ ਹਨ।

ਅਨਿਰੁੱਧਾਚਾਰਯ ਨੇ ਬੀਸੀਸੀਆਈ ਦੇ ਫੈਸਲੇ ‘ਤੇ ਕਿਹਾ ਕਿ ਜੋ ਤੁਹਾਡੇ ਨਾਲ ਖੇਡਦਾ ਹੈ ਅਤੇ ਤੁਹਾਡੇ ਨਾਲ ਖਾਂਦਾ ਹੈ ਉਹੀ ਸੱਚਾ ਮਿੱਤਰ ਹੁੰਦਾ ਹੈ। ਪਰ ਜੋ ਸਾਡੇ ਲੋਕਾਂ ਨਾਲ ਨਫ਼ਰਤ ਕਰਦੇ ਹਨ ਅਤੇ ਸਾਡੇ ਧਰਮ ਦੇ ਮਾਨਣ ਵਾਲਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਸੀਂ ਉਹਨਾਂ ਨਾਲ ਕ੍ਰਿਕਟ ਕਿਉਂ ਖੇਡ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਖਰੀਦਦਾਰੀ ਕਰਨ ਵਾਲਿਆਂ ਤੋਂ ਸਵਾਲ ਹੋਣਾ ਚਾਹੀਦਾ ਹੈ ਕਿ ਕੀ ਸਿਰਫ਼ ਪੈਸੇ ਦੇ ਬਲ ‘ਤੇ ਉਹਨਾਂ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

ਕੌਣ ਹੈ ਟੀਨਾ ਰਿਝਵਾਨੀ ਜੋ ਬਣੇਗੀ ਖਾਨ ਪਰਿਵਾਰ ਦੀ ਨਵੀਂ ਬਹੁ

ਉਨ੍ਹਾਂ ਨੇ ਫਿਲਮ ਉਦਯੋਗ ‘ਤੇ ਵੀ ਸਵਾਲ ਉਠਾਇਆ ਕਿ ਇਹ ਉਦਯੋਗ ਭਾਰਤ ਦੀ ਜਨਤਾ ਤੋਂ ਪੈਸਾ ਕਮਾਉਂਦਾ ਹੈ ਪਰ ਉਸ ਧਨ ਨੂੰ ਹੋਰ ਥਾਵਾਂ ‘ਤੇ ਵੰਡ ਦਿੰਦਾ ਹੈ। ਜਨਤਾ ਹੀ ਉਨ੍ਹਾਂ ਨੂੰ ਸਿਤਾਰਾ ਬਣਾਉਂਦੀ ਹੈ ਪਰ ਉਹਨਾਂ ਦਾ ਮਨ ਬੰਗਲਾਦੇਸ਼ੀਆਂ ਲਈ ਧੜਕਦਾ ਹੈ। ਇਹ ਭਾਰਤੀ ਲੋਕਾਂ ਨਾਲ ਧੋਖਾ ਹੈ ਅਤੇ ਆਸਥਾ ਨਾਲ ਖਿਲਵਾ਼ੜ ਹੈ।

ਇਸ ਮਾਮਲੇ ਨੇ ਨਾ ਸਿਰਫ਼ ਕ੍ਰਿਕਟ ਜਗਤ ਵਿੱਚ ਬਲਕਿ ਬਾਲੀਵੁੱਡ ਅਤੇ ਸਮਾਜਿਕ ਪੱਧਰ ‘ਤੇ ਵੀ ਵੱਡੀ ਚਰਚਾ ਨੂੰ ਜਨਮ ਦਿੱਤਾ ਹੈ।

aniruddhacharya-targets-bollywood-protest-against-srk-team

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.