ਨਵੀਂ ਦਿੱਲੀ/ਫਰੀਦਾਬਾਦ : ਦਿੱਲੀ ਬਲਾਸਟ ਮਾਮਲੇ ‘ਚ ਅੱਜ ED ਨੇ ਵੱਡੀ ਕਾਰਵਾਈ ਕੀਤੀ ਹੈ। ED ਦੀਆਂ ਟੀਮਾਂ ਨੇ ਹਰਿਆਣਾ ਸਥਿਤ ਅਲ-ਫਲਾਹ ਯੂਨੀਵਰਸਿਟੀ (Al-Falah University) ਨਾਲ ਜੁੜੇ 25 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਯੂਨੀਵਰਸਿਟੀ ਦੀ ‘ਫੰਡਿੰਗ’ ਯਾਨੀ ਵਿੱਤੀ ਲੈਣ-ਦੇਣ ਦੀ ਜਾਂਚ ਦੇ ਸਿਲਸਿਲੇ ‘ਚ ਕੀਤੀ ਗਈ ਹੈ।
ਡਾਕਟਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ‘ਵਿਵਾਦਾਂ’ ‘ਚ ਸੀ ਯੂਨੀਵਰਸਿਟੀ
ਦੱਸ ਦੇਈਏ ਕਿ ਇਹ ਯੂਨੀਵਰਸਿਟੀ ਫਰੀਦਾਬਾਦ ‘ਚ 70 ਏਕੜ ‘ਚ ਸਥਿਤ ਹੈ ਅਤੇ ਦਿੱਲੀ ਬਲਾਸਟ ਮਾਮਲੇ ‘ਚ ਇੱਥੋਂ ਦੇ ‘ਡਾਕਟਰਾਂ’ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਵਿਵਾਦਾਂ ਦੇ ਕੇਂਦਰ ‘ਚ ਹੈ। ਅੱਜ ਦੀ ਛਾਪੇਮਾਰੀ ‘ਚ ਯੂਨੀਵਰਸਿਟੀ ਦਾ ਓਖਲਾ ਸਥਿਤ ਦਫ਼ਤਰ ਵੀ ਸ਼ਾਮਲ ਹੈ।
ਦਿੱਲੀ ਬੰਬ ਬਲਾਸਟ ‘ਚ ਸ਼ਾਮਲ ਉਮਰ ਦੀ ਕੀ ਹਮਾਸ ਵਰਗੇ ਹਮਲੇ ਦੀ ਸੀ ਸਾਜ਼ਿਸ਼…!
ਸਰਕਾਰ ਨੇ ਦਿੱਤਾ ਸੀ ‘ਫੰਡਿੰਗ’ ਜਾਂਚ ਦਾ ਹੁਕਮ
ਸਰਕਾਰ ਨੇ ਯੂਨੀਵਰਸਿਟੀ ਦੀ ਫੰਡਿੰਗ ਦੀ ਜਾਂਚ ਦਾ ਹੁਕਮ ਦਿੱਤਾ ਸੀ, ਜਿਸ ਤੋਂ ਬਾਅਦ ਈਡੀ ਨੇ ਇਹ ਕਾਰਵਾਈ ਕੀਤੀ ਹੈ। ਯੂਨੀਵਰਸਿਟੀ ਦੇ ਖਾਤਿਆਂ ਦਾ ਫੋਰੈਂਸਿਕ ਆਡਿਟ (forensic audit) ਵੀ ਕਰਵਾਉਣ ਦਾ ਹੁਕਮ ਦਿੱਤਾ ਗਿਆ ਹੈ।
Exclusive : ਧਮਾਕੇ ਤੋਂ ਪਹਿਲਾਂ ਉਮਰ ਦੀ Video ਆਈ ਸਾਹਮਣੇ, ਦੇਖੋ ਕੀ ਕਿਹਾ
NIA, ED ਅਤੇ EOW… ਤਿੰਨ ਏਜੰਸੀਆਂ ਕਰ ਰਹੀਆਂ ਜਾਂਚ
ਇਸ ਮਾਮਲੇ ‘ਚ ਹੁਣ ਤਿੰਨ-ਤਿੰਨ ਏਜੰਸੀਆਂ ਜਾਂਚ ਕਰ ਰਹੀਆਂ ਹਨ। ਦੇਸ਼ ਦੀ ਸਿਖਰਲੀ ਜਾਂਚ ਏਜੰਸੀ ਐਨਆਈਏ (NIA) ਜਿੱਥੇ ਬਲਾਸਟ (blast) ਕੇਸ ਦੀ ਜਾਂਚ ਕਰ ਰਹੀ ਹੈ, ਉੱਥੇ ਹੀ ਫੰਡਿੰਗ (funding) ਦੇ ਮਾਮਲੇ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਅਤੇ ਦਿੱਲੀ ਪੁਲਿਸ (Delhi Police) ਦੀ ਆਰਥਿਕ ਅਪਰਾਧ ਸ਼ਾਖਾ (EOW) ਕਰੇਗੀ।
मेष: दिन शुभ रहेगा...