Last Updated: November 7, 2026

Dainik Savera Times Logo

ਗੌਰਵ ਖੰਨਾ ਤੋਂ ਤਲਾਕ ਤੋਂ ਬਾਅਦ ਅਕਾਂਕਸ਼ਾ ਚਮੋਲਾ ਦਾ ਖੁਲਾਸਾ, ਕਿਹਾ- ਨਾ ਮਰਦ ਚਾਹੀਦੇ ਨਾ ਔਰਤ, ਖੁਦ ਨੂੰ ਦੱਸਿਆ ‘Asexual’

14 July 2026 ਅੱਪਡੇਟ ਕੀਤਾ ਗਿਆ

ਗੌਰਵ ਖੰਨਾ ਤੋਂ ਤਲਾਕ ਤੋਂ ਬਾਅਦ ਅਕਾਂਕਸ਼ਾ ਚਮੋਲਾ ਦਾ ਖੁਲਾਸਾ, ਕਿਹਾ- ਨਾ ਮਰਦ ਚਾਹੀਦੇ ਨਾ ਔਰਤ, ਖੁਦ ਨੂੰ ਦੱਸਿਆ ‘Asexual’

ਮੁੰਬਈ: ਅਦਾਕਾਰਾ ਆਕਾਂਕਸ਼ਾ ਚਮੋਲਾ (Akanksha Chamola) ਨੇ ਰਿਐਲਿਟੀ ਸ਼ੋਅ ‘ਲਾਕ ਅੱਪ 2’ (Lock Upp 2) ਵਿੱਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਇੱਕ ਵਾਰ ਫਿਰ ਖੁੱਲ੍ਹ ਕੇ ਗੱਲ ਕੀਤੀ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਅਤੇ ਅਦਾਕਾਰ ਗੌਰਵ ਖੰਨਾ ਦਾ ਵਿਆਹ ਟੁੱਟਣ ਦੀ ਕਗਾਰ ‘ਤੇ ਹੈ। ਹੁਣ ਸ਼ੋਅ ਦੇ ਨਵੇਂ ਐਪੀਸੋਡ ਵਿੱਚ ਉਨ੍ਹਾਂ ਨੇ ਆਪਣੇ ਰਿਸ਼ਤਿਆਂ, ਲਿੰਗਕਤਾ (Sexuality) ਅਤੇ ਭਵਿੱਖ ਨੂੰ ਲੈ ਕੇ ਕਈ ਨਿੱਜੀ ਗੱਲਾਂ ਸਾਂਝੀਆਂ ਕੀਤੀਆਂ ਹਨ।

ਇਸ ਤੋਂ ਪਹਿਲਾਂ ਵੀ ਆਕਾਂਕਸ਼ਾ ਦੱਸ ਚੁੱਕੀ ਹੈ ਕਿ ਵਿਆਹ ਤੋਂ ਪਹਿਲਾਂ ਉਹ ਬਾਇਸੈਕਸੁਅਲ (bisexual) ਸੀ ਅਤੇ ਕਦੇ ਵੀ ਮਾਂ ਬਣਨ ਦੀ ਇੱਛਾ ਨਹੀਂ ਰੱਖਦੀ ਸੀ। ਸ਼ੋਅ ਦੌਰਾਨ ਸਹਿ-ਪ੍ਰਤੀਯੋਗੀ ਵਰੁਣ ਯਾਦਵ ਨਾਲ ਗੱਲਬਾਤ ਕਰਦਿਆਂ ਆਕਾਂਕਸ਼ਾ ਨੇ ਆਪਣੇ ਤਲਾਕ ਅਤੇ ਉਸ ਤੋਂ ਬਾਅਦ ਦੀ ਮਾਨਸਿਕ ਸਥਿਤੀ ਬਾਰੇ ਖੁੱਲ੍ਹ ਕੇ ਗੱਲ ਕੀਤੀ। ਜਦੋਂ ਵਰੁਣ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਹ ਭਵਿੱਖ ਵਿੱਚ ਦੁਬਾਰਾ ਵਿਆਹ ਕਰਨ ਬਾਰੇ ਸੋਚਣਗੇ, ਤਾਂ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ।

Akhil Akkineni ਦੀ ‘Lenin’ ‘ਤੇ ਚਿਰੰਜੀਵੀ ਦਾ ਪਿਆਰ, ਨਾਗਾਰਜੁਨ ਬੋਲੇ- ‘Rocks!’

 

ਆਕਾਂਕਸ਼ਾ ਨੇ ਕਿਹਾ, “ਮੇਰੇ ਅੰਦਰ ਹੁਣ ਵਿਆਹ ਨੂੰ ਲੈ ਕੇ ਇੱਕ ਡੂੰਘਾ ਡਰ ਬੈਠ ਗਿਆ ਹੈ। ਇਸ ਲਈ ਮੈਂ ਦੁਬਾਰਾ ਵਿਆਹ ਨਹੀਂ ਕਰਨਾ ਚਾਹੁੰਦੀ।” ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੀ ਲਿੰਗਕਤਾ ((Sexuality)) ਬਾਰੇ ਵੀ ਵਿਚਾਰ ਸਾਂਝੇ ਕੀਤੇ। ਆਕਾਂਕਸ਼ਾ ਦਾ ਕਹਿਣਾ ਸੀ ਕਿ ਕਿਸੇ ਵਿਅਕਤੀ ਦੀ ਲਿੰਗਕ((Sexuality)) ਇੱਛਾ ਅਤੇ ਭਾਵਨਾਵਾਂ ਸਮੇਂ ਅਤੇ ਜੀਵਨ ਦੀਆਂ ਸਥਿਤੀਆਂ ਦੇ ਨਾਲ ਬਦਲ ਸਕਦੀਆਂ ਹਨ।

ਉਨ੍ਹਾਂ ਕਿਹਾ, “ਲਿੰਗਕਤਾ ਹਰ ਵਿਅਕਤੀ ਲਈ ਇੱਕੋ ਜਿਹੀ ਨਹੀਂ ਰਹਿੰਦੀ। ਇਸ ਸਮੇਂ ਮੈਂ ਤਲਾਕ ਦੀ ਪ੍ਰਕਿਰਿਆ ਵਿੱਚੋਂ ਲੰਘ ਰਹੀ ਹਾਂ ਅਤੇ ਮੈਨੂੰ ਕਿਸੇ ਨਾਲ ਵੀ ਸਰੀਰਕ ਰਿਸ਼ਤਾ ਬਣਾਉਣ ਦੀ ਇੱਛਾ ਨਹੀਂ ਹੈ , ਨਾ ਕਿਸੇ ਮਰਦ ਨਾਲ ਅਤੇ ਨਾ ਹੀ ਕਿਸੇ ਔਰਤ ਨਾਲ। ਇਸ ਵੇਲੇ ਮੇਰੀ ਜ਼ਿੰਦਗੀ ਦਾ ਇਹੋ ਜਿਹਾ ਦੌਰ ਹੈ ਅਤੇ ਮੈਂ ਆਪਣੇ ਆਪ ਨੂੰ ਐਸੈਕਸੁਅਲ (asexual) ਮਹਿਸੂਸ ਕਰਦੀ ਹਾਂ।”

ਜ਼ਿਕਰਯੋਗ ਹੈ ਕਿ ਗੌਰਵ ਖੰਨਾ ਅਤੇ ਆਕਾਂਕਸ਼ਾ ਚਮੋਲਾ ਨੇ 24 ਨਵੰਬਰ 2016 ਨੂੰ ਕਾਨਪੁਰ ਵਿੱਚ ਵਿਆਹ ਕੀਤਾ ਸੀ। ਹੁਣ ਦੋਵੇਂ ਆਪਸੀ ਸਹਿਮਤੀ ਨਾਲ ਤਲਾਕ ਦੀ ਪ੍ਰਕਿਰਿਆ ਵਿੱਚੋਂ ਲੰਘ ਰਹੇ ਹਨ।

Akanksha Chamola Says

Akanksha Chamola Says

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.