Last Updated: November 27, 2026

Dainik Savera Times Logo

BREAKING : Jalandhar ਵਿੱਚ ਅਕਾਲੀ ਆਗੂ ਦੀ ਗੱਡੀ ‘ਤੇ ਹਮਲਾ, ਸਾਥੀ ਗੰਭੀਰ ਜ਼ਖ਼ਮੀ

22 February 2026 ਅੱਪਡੇਟ ਕੀਤਾ ਗਿਆ

BREAKING : Jalandhar ਵਿੱਚ ਅਕਾਲੀ ਆਗੂ ਦੀ ਗੱਡੀ ‘ਤੇ ਹਮਲਾ, ਸਾਥੀ ਗੰਭੀਰ ਜ਼ਖ਼ਮੀ

ਪੰਜਾਬ ਦੇ ਜਲੰਧਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਲੰਧਰ ਕੁੰਜ ਇਲਾਕੇ ਵਿੱਚ ਕ੍ਰਿਮੀਨਲ ਹਿਸਟਰੀਸ਼ੀਟਰ ਵੱਲੋਂ ਅਕਾਲੀ ਦਲ ਦੇ ਹਲਕਾ ਇੰਚਾਰਜ H. S. Walia ਦੀ ਗੱਡੀ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਹਮਲੇ ਦੌਰਾਨ ਵਾਲੀਆ ਤਾਂ ਬਚ ਗਏ, ਪਰ ਉਨ੍ਹਾਂ ਦਾ ਇੱਕ ਕਰੀਬੀ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਪੁਰਾਣੀ ਰੰਜਿਸ਼ ਬਣੀ ਹਮਲੇ ਦਾ ਕਾਰਨ

ਵਾਲੀਆ ਦੇ ਮੁਤਾਬਕ ਕਾਲੀਆ ਕਾਲੋਨੀ ਦੇ ਰਹਿਣ ਵਾਲੇ ਦਵਿੰਦਰ ਸਿੰਘ ਕੰਵਰ ਨੇ ਆਪਣੇ ਹੀ ਦੋਸਤ ਦੀ ਪਤਨੀ ‘ਤੇ ਨਾਜਾਇਜ਼ ਸੰਬੰਧ ਬਣਾਉਣ ਦਾ ਦਬਾਅ ਬਣਾਇਆ ਸੀ। ਵਿਰੋਧ ਹੋਣ ‘ਤੇ ਉਸਨੇ ਪਰਿਵਾਰ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ। ਦੋਸ਼ ਹੈ ਕਿ ਉਸਨੇ ਪਾਲਤੂ ਕੁੱਤੇ ਨੂੰ ਜ਼ਹਿਰ ਦੇ ਦਿੱਤਾ ਅਤੇ ਘਰ ਨੂੰ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ।

ਇਸ ਮਾਮਲੇ ਵਿੱਚ ਪੀੜਤ ਪਰਿਵਾਰ ਦਾ ਸਾਥ ਦੇਣ ਕਾਰਨ ਵਾਲੀਆ ਦੇ ਬਿਆਨ ਅਨੁਸਾਰ ਦਵਿੰਦਰ ਖ਼ਿਲਾਫ਼ ਕੇਸ ਦਰਜ ਹੋਇਆ ਅਤੇ ਉਹ ਜੇਲ੍ਹ ਭੇਜਿਆ ਗਿਆ। ਤਿੰਨ ਮਹੀਨੇ ਦੀ ਸਜ਼ਾ ਕੱਟਣ ਤੋਂ ਬਾਅਦ ਉਹ ਜ਼ਮਾਨਤ ‘ਤੇ ਬਾਹਰ ਆਇਆ ਸੀ।

READ ALSO : Jalandhar ਦੇ ਥਾਣਾ ਨੰਬਰ 6 ਦੇ ਬਾਹਰ ਔਰਤ ਦਾ ਹਾਈ ਵੋਲਟੋਜ਼ ਡਰਾਮਾ, ਕਾਰਵਾਈ ਨਾ ਕਰਨ ਦੇ ਦੋਸ਼

ਕਿਵੇਂ ਵਾਪਰਿਆ ਹਮਲਾ?

ਵਾਲੀਆ ਨੇ ਦੱਸਿਆ ਕਿ ਜ਼ਮਾਨਤ ‘ਤੇ ਆਉਣ ਤੋਂ ਬਾਅਦ ਦਵਿੰਦਰ ਵੱਲੋਂ ਧਮਕੀ ਭਰੇ ਸੁਨੇਹੇ ਭੇਜੇ ਜਾ ਰਹੇ ਸਨ। ਸ਼ਨੀਵਾਰ ਨੂੰ ਉਸਨੇ ਤਿੰਨ ਸਾਥੀਆਂ ਸਮੇਤ ਪਹਿਲਾਂ ਆਪਣੇ ਦੋਸਤ ਦੇ ਘਰ ਭੰਨ-ਤੋੜ ਕੀਤੀ। ਦੁਪਹਿਰ ਕਰੀਬ 2:15 ਵਜੇ ਜਦੋਂ ਵਾਲੀਆ ਘਰੋਂ ਨਿਕਲੇ ਤਾਂ ਦੋ ਗੱਡੀਆਂ ਲਗਾ ਕੇ ਉਨ੍ਹਾਂ ਦੀ ਕਾਰ ਰੋਕ ਲਈ ਗਈ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।

ਹਮਲਾਵਰਾਂ ਨੇ ਵਾਲੀਆ ਨੂੰ ਨਿਸ਼ਾਨਾ ਬਣਾਇਆ, ਪਰ ਉਨ੍ਹਾਂ ਦੇ ਸਾਥੀ ਨੇ ਅੱਗੇ ਆ ਕੇ ਉਨ੍ਹਾਂ ਦੀ ਜਾਨ ਬਚਾਈ। ਇਸ ਦੌਰਾਨ ਉਹ ਖ਼ੁਦ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਖ਼ੂਨ ਨਾਲ ਲਥਪਥ ਹੋ ਗਿਆ।

ਦੋ ਹਮਲਾਵਰ ਕਾਬੂ, ਦੋ ਫਰਾਰ

ਵਾਲੀਆ ਨੇ ਦੱਸਿਆ ਕਿ ਉਨ੍ਹਾਂ ਨੇ ਗੱਡੀ ਵਿੱਚ ਲੱਗਾ ਹੂਟਰ ਵਜਾਇਆ, ਜਿਸ ਨਾਲ ਇਲਾਕੇ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਲੋਕਾਂ ਨੇ ਦੋ ਹਮਲਾਵਰਾਂ ਨੂੰ ਕਾਬੂ ਕਰ ਲਿਆ, ਜਦਕਿ ਦੋ ਹੋਰ ਭੱਜਣ ਵਿੱਚ ਕਾਮਯਾਬ ਹੋ ਗਏ। ਜ਼ਖ਼ਮੀ ਸਾਥੀ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਦੋਵਾਂ ਪੱਖਾਂ ਦੇ ਵੱਖ-ਵੱਖ ਦਾਅਵੇ

ਦੂਜੇ ਪਾਸੇ ਹਸਪਤਾਲ ਵਿੱਚ ਇਲਾਜ ਅਧੀਨ ਦਵਿੰਦਰ ਸਿੰਘ ਕੰਵਰ ਨੇ ਸਾਰੇ ਦੋਸ਼ ਨਕਾਰ ਦਿੱਤੇ ਹਨ। ਉਸਦੇ ਸਾਥੀਆਂ ਦਾ ਕਹਿਣਾ ਹੈ ਕਿ ਹਮਲਾ ਉਨ੍ਹਾਂ ‘ਤੇ ਕੀਤਾ ਗਿਆ ਅਤੇ ਦਵਿੰਦਰ ਖ਼ੁਦ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ।

ਚੌਕੀ ਮੰਡ ਦੇ ਇੰਚਾਰਜ ਨੇ ਕਿਹਾ ਕਿ ਦੋਵਾਂ ਪਾਸਿਆਂ ਤੋਂ ਝਗੜੇ ਦੀ ਸੂਚਨਾ ਮਿਲੀ ਹੈ ਅਤੇ ਫਿਲਹਾਲ ਵਾਲੀਆ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਵੱਲੋਂ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਚੋਰ ਗਿਰੋਹ ਦਾ ਪਰਦਾਫਾਸ਼, ਪੁਲਿਸ ਨੇ 6 ਦੋਸ਼ੀਆਂ ਸਮੇਤ 3 ਮਹਿਲਾਵਾਂ ਕੀਤੀਆਂ ਕਾਬੂ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.