Afghanistan School Explosion : ਸ਼ਨੀਵਾਰ ਨੂੰ ਪੂਰਬੀ ਅਫਗਾਨ ਸੂਬੇ ਕੂਨਰ ਦੇ ਇੱਕ ਮਿਡਲ ਸਕੂਲ ਵਿੱਚ ਜ਼ਬਰਦਸਤ ਧਮਾਕਾ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਕੂਨਰ ਸੂਬਾਈ ਪੁਲਿਸ ਅਨੁਸਾਰ, ਇਸ ਘਟਨਾ ਵਿੱਚ ਕਈ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋਏ ਹਨ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਧਮਾਕਾ ਕਿਸ ਕਾਰਨ ਹੋਇਆ ਜਾਂ ਜਾਨ ਗੁਆਉਣ ਵਾਲੇ ਵਿਦਿਆਰਥੀਆਂ ਦੀ ਸਹੀ ਗਿਣਤੀ ਕਿੰਨੀ ਹੈ।
BREAKING 7 killed and 97 injured in an explosion inside a school in Afghanistan’s eastern Kunar Province. https://t.co/4h2bnp25Ik— RussiaNews 🇷🇺 (@mog_russEN) November 28, 2026
ਸਕੂਲ ਵਿੱਚ ਸਵੇਰੇ 10:00 ਵਜੇ ਹੋਇਆ ਧਮਾਕਾ
ਕੂਨਰ ਸੂਬਾਈ ਪੁਲਿਸ ਹੈੱਡਕੁਆਰਟਰ ਦੇ ਬੁਲਾਰੇ ਫਰੀਦ ਦੇਹਕਾਨ ਅਨੁਸਾਰ, ਇਹ ਧਮਾਕਾ ਸ਼ਨੀਵਾਰ ਸਵੇਰੇ ਲਗਭਗ 10:00 ਵਜੇ ਸੂਬੇ ਦੇ ‘ਅੰਦਰ ਸੇਰ’ (Andar Ser) ਇਲਾਕੇ ਵਿੱਚ ਸਥਿਤ ਇੱਕ ਸਕੂਲ ਵਿੱਚ ਹੋਇਆ। ਉਨ੍ਹਾਂ ਦੱਸਿਆ ਕਿ ਧਮਾਕੇ ਵਿੱਚ ਕਈ ਵਿਦਿਆਰਥੀ ਮਾਰੇ ਗਏ ਜਾਂ ਜ਼ਖਮੀ ਹੋਏ ਹਨ। ਘਟਨਾ ਤੋਂ ਬਾਅਦ, ਕੂਨਰ ਸੂਬੇ ਦੀਆਂ ਜਾਂਚ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ, ਪਰ ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਕੂਨਰ ਸੂਬੇ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ।

मेष: दिन शुभ रहेगा...