ਨਵੀਂ ਦਿੱਲੀ (ਦੈਨਿਕ ਸਵੇਰਾ): ਨੇਹਾ ਪੈਂਡਸੇ ਟੈਲੀਵਿਜ਼ਨ ਦੀ ਜਾਣੀ-ਮਾਣੀ ਅਦਾਕਾਰਾ ਹੈ ਅਤੇ ਮਰਾਠੀ ਫ਼ਿਲਮਾਂ ਵਿੱਚ ਵੀ ਆਪਣਾ ਕਮਾਲ ਦਿਖਾ ਚੁੱਕੀ ਹੈ। 2024 ਵਿੱਚ ਉਹ ‘ਮੇ ਆਈ ਕਮ ਇਨ ਮੈਡਮ? 2’ ਵਿੱਚ ਨਜ਼ਰ ਆਈ, ਪਰ ਇਸ ਤੋਂ ਬਾਅਦ ਉਹ ਟੀਵੀ ਸਕ੍ਰੀਨ ਤੋਂ ਦੂਰ ਰਹੀ। Hauterrfly ਨਾਲ ਗੱਲਬਾਤ ਦੌਰਾਨ ਨੇਹਾ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਸਨੇ ਦੱਸਿਆ ਕਿ ਕੰਮ ਤੋਂ ਬ੍ਰੇਕ ਲੈਣਾ ਉਸਦਾ ਆਪਣਾ ਫ਼ੈਸਲਾ ਸੀ ਅਤੇ ਹੁਣ ਉਹ ਦੁਬਾਰਾ ਆਪਣੇ ਕਰੀਅਰ ‘ਤੇ ਧਿਆਨ ਦੇਣ ਲਈ ਤਿਆਰ ਹੈ।
2020 ਵਿੱਚ ਉਸਨੇ ਸ਼ਾਰਦੁਲ ਸਿੰਘ ਬਿਆਸ ਨਾਲ ਮਰਾਠੀ ਰਸਮੋ-ਰਿਵਾਜ਼ਾਂ ਨਾਲ ਵਿਆਹ ਕੀਤਾ ਸੀ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਵਿਆਹ ਤੋਂ ਬਾਅਦ ਉਸਤੇ ਬੱਚਾ ਕਰਨ ਦਾ ਦਬਾਅ ਨਹੀਂ ਬਣਾਇਆ ਗਿਆ? ਨੇਹਾ ਨੇ ਕਿਹਾ ਕਿ ਉਸਤੇ ਬੱਚਾ ਕਰਨ ਦਾ ਦਬਾਅ ਨਹੀਂ ਬਣਾਇਆ ਗਿਆ, ਕਿਉਂਕਿ ਮੈਂ ਬੱਚਾ ਕਰਨਾ ਹੀ ਨਹੀਂ ਚਾਹੁੰਦੀ। ਜਨਸੰਖਿਆ ਪਹਿਲਾਂ ਹੀ ਬਹੁਤ ਹੈ, ਇਸ ਵਿੱਚ ਇੱਕ ਹੋਰ ਬੱਚਾ ਸ਼ਾਮਲ ਕਰਕੇ ਕੀ ਹੋ ਜਾਣਾ ਹੈ।
Punjab : ਸ਼ੱਕੀ ਹਾਲਾਤਾਂ ‘ਚ ਮੋਗਾ ਦੇ ਆਬਕਾਰੀ ਇੰਸਪੈਕਟਰ ਦੀ ਮਿਲੀ ਲਾਸ਼ ; ਛਾਤੀ ਨਾਲ ਬੰਨ੍ਹਿਆ ਸੀ ਲੋਡਡ ਪਿਸਤੌਲ
ਅਦਾਕਾਰਾ ਦਾ ਕਹਿਣਾ ਹੈ ਕਿ ਦੇਸ਼ ਦਾ ਵੈਲਯੂ ਸਿਸਟਮ ਬਹੁਤ ਡਿਗ ਗਿਆ ਹੈ। ਮਹਿੰਗਾਈ ਵਧ ਰਹੀ ਹੈ, ਹਰ ਪਾਸੇ ਹਿੰਸਾ ਅਤੇ ਗਾਲੀ-ਗਲੌਚ ਦਾ ਮਾਹੌਲ ਹੈ। ਉਹ ਮੰਨਦੀ ਹੈ ਕਿ ਜਿਸ ਸਮਾਜ ਵਿੱਚ ਉਹ ਰਹਿੰਦੀ ਹੈ, ਉਹ ਉਸ ਨਾਲ ਖੁਸ਼ ਨਹੀਂ, ਤਾਂ ਫਿਰ ਇਸ ਤਰ੍ਹਾਂ ਦੀ ਦੁਨੀਆ ਵਿੱਚ ਇੱਕ ਹੋਰ ਬੱਚਾ ਲਿਆਉਣ ਦਾ ਕੋਈ ਮਤਲਬ ਨਹੀਂ ਬਣਦਾ।