ਐਂਟਰਟੇਨਮੈਂਟ ਡੈਸਕ: ਮਸ਼ਹੂਰ ਟੀਵੀ ਅਦਾਕਾਰਾ ਜੈਨੀਫਰ ਵਿੰਗੇਟ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿੱਚ ਹੈ। ਰਿਪੋਰਟਾਂ ਮੁਤਾਬਕ, ਜੈਨੀਫਰ ਨੇ ਸਿੰਗਾਪੁਰ ਦੇ ਕਾਰੋਬਾਰੀ ਵਿਲੀਅਮ ਇਸਮਾਈਲ ਨਾਲ ਵਿਆਹ ਕਰ ਲਿਆ ਹੈ। ਇਸ ਖ਼ਾਸ ਮੌਕੇ ਦੀ ਇੱਕ ਮਨਮੋਹਕ ਅਤੇ ਭਾਵੁਕ ਵੀਡੀਓ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ, ਜਿਸ ਨੇ ਕੁਝ ਹੀ ਸਮੇਂ ਵਿੱਚ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
View this post on Instagram
ਵੀਡੀਓ ਦੀ ਸ਼ੁਰੂਆਤ ਦੋਵਾਂ ਦੇ ਹੱਥਾਂ ਦੇ ਨਜ਼ਦੀਕੀ ਦ੍ਰਿਸ਼ ਨਾਲ ਹੁੰਦੀ ਹੈ, ਜਿੱਥੇ ਚਮਕਦੀਆਂ ਵਿਆਹ ਦੀਆਂ ਅੰਗੂਠੀਆਂ ਨਵੇਂ ਰਿਸ਼ਤੇ ਦੀ ਗਵਾਹੀ ਦਿੰਦੀਆਂ ਹਨ। ਇਸ ਤੋਂ ਬਾਅਦ ਕੈਮਰਾ ਇੱਕ ਸ਼ਾਨਦਾਰ ਅਤੇ ਸ਼ਾਂਤ ਚਰਚ ਵੱਲ ਮੁੜਦਾ ਹੈ, ਜਿਸ ਦੀਆਂ ਸਜੀਆਂ ਹੋਈਆਂ ਕੰਧਾਂ ਅਤੇ ਰੰਗ-ਬਿਰੰਗੀਆਂ ਕੱਚ ਦੀਆਂ ਖਿੜਕੀਆਂ ਸਮਾਰੋਹ ਨੂੰ ਸੁਪਨਮਈ ਅਹਿਸਾਸ ਦਿੰਦੀਆਂ ਹਨ। “ਲੇਡੀਜ਼ ਐਂਡ ਜੈਂਟਲਮੈਨ, ਪਲੀਜ਼ ਰਾਈਜ਼” ਦੀ ਆਵਾਜ਼ ਗੂੰਜਦੇ ਹੀ ਮਾਹੌਲ ਹੋਰ ਵੀ ਭਾਵੁਕ ਹੋ ਜਾਂਦਾ ਹੈ ਅਤੇ ਜੈਨੀਫਰ ਚਿੱਟੇ ਰੰਗ ਦੇ ਸ਼ਾਨਦਾਰ ਵਿਆਹੀ ਗਾਊਨ ਵਿੱਚ ਹੌਲੀ-ਹੌਲੀ ਚਰਚ ਅੰਦਰ ਦਾਖਲ ਹੁੰਦੀ ਦਿਖਾਈ ਦਿੰਦੀ ਹੈ। ਦੂਜੇ ਪਾਸੇ, ਵਿਲੀਅਮ ਕਾਲੇ ਸੂਟ ਵਿੱਚ ਨਜ਼ਰ ਆਉਂਦੇ ਹਨ, ਜੋ ਇਸ ਮੌਕੇ ਦੀ ਸ਼ਾਨ ਨੂੰ ਹੋਰ ਵਧਾ ਦਿੰਦਾ ਹੈ।
ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਜਦੋਂ ਇਹ ਜੋੜਾ ਚਰਚ ਤੋਂ ਬਾਹਰ ਨਿਕਲਦਾ ਹੈ ਤਾਂ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ। ਹਵਾ ਵਿੱਚ ਖਿੜੇ ਫੁੱਲਾਂ ਦੀ ਮਹਿਕ, ਚਿਹਰਿਆਂ ‘ਤੇ ਖੁਸ਼ੀ ਭਰੀ ਮੁਸਕਾਨ ਅਤੇ ਮੌਜੂਦ ਮਹਿਮਾਨਾਂ ਦੀਆਂ ਤਾਲੀਆਂ ਇਸ ਪਲ ਨੂੰ ਹੋਰ ਵੀ ਯਾਦਗਾਰ ਬਣਾ ਦਿੰਦੀਆਂ ਹਨ। ਵੀਡੀਓ ਵਿੱਚ ਅੱਗੇ ਜੈਨੀਫਰ ਆਪਣੇ ਪਤੀ ਨੂੰ ਪਿਆਰ ਭਰੇ ਸ਼ਬਦਾਂ ਨਾਲ ਜਾਣੂ ਕਰਵਾਉਂਦੀ ਹੋਈ ਲਿਖਦੀ ਹੈ, “ਅਧਿਕਾਰਤ ਤੌਰ ‘ਤੇ ਮੇਰੇ ਆਦਮੀ, ਮੇਰੇ ਪਤੀ, ਵਿਲ ਨੂੰ ਪੇਸ਼ ਕਰ ਰਹੀ ਹਾਂ।” ਇਸ ਤੋਂ ਬਾਅਦ ਦੋਵੇਂ ਇੱਕ ਇਤਿਹਾਸਕ ਅਤੇ ਖੂਬਸੂਰਤ ਸਥਾਨ ‘ਤੇ ਰੋਮਾਂਟਿਕ ਪਲ ਸਾਂਝਾ ਕਰਦੇ ਦਿਖਾਈ ਦਿੰਦੇ ਹਨ, ਜਿਸ ਨੇ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾ ਬਟੋਰੀ ਹੈ।
ਜੀ ਹਾਂ ਜੈਨੀਫਰ ਵਿੰਗੇਟ ਨੇ ਆਪਣਾ ਦੂਜਾ ਵਿਆਹ ਕਰ ਲਿਆ ਹੈ। ਉਹ 18 ਜੁਲਾਈ 2026 ਨੂੰ ਯੂਨਾਈਟਿਡ ਕਿੰਗਡਮ ਵਿੱਚ ਇੱਕ ਪ੍ਰਾਈਵੇਟ ਚਰਚ ਵਿਆਹ ਸਮਾਰੋਹ ਵਿੱਚ ਸਿੰਗਾਪੁਰ-ਅਧਾਰਿਤ ਬਿਜ਼ਨਸਮੈਨ ਵਿਲੀਅਮ ਇਸ਼ਮਾਏਲ ਨਾਲ ਵਿਆਹੇ ਗਈ।

Jennifer Winget Really Get Married