ਨੈਸ਼ਨਲ ਡੈਸਕ: ਪੌਪ ਸਟਾਰ ਸ਼ਕੀਰਾ ਇਨ੍ਹਾਂ ਦਿਨਾਂ ਫੁੱਟਬਾਲ ਦੇ ਰੰਗ ਵਿੱਚ ਰੰਗੀ ਨਜ਼ਰ ਆ ਰਹੀ ਹੈ। ਗਾਇਕਾ ਨੇ ਐਟਲਾਂਟਾ ਵਿੱਚ ਖੇਡੇ ਗਏ ਫੀਫਾ ਵਿਸ਼ਵ ਕੱਪ 2026 ਦੇ ਸੈਮੀਫਾਈਨਲ ਵਿੱਚ ਅਰਜਨਟੀਨਾ ਦੀ ਇੰਗਲੈਂਡ ਖ਼ਿਲਾਫ਼ ਰੋਮਾਂਚਕ ਜਿੱਤ ਦਾ ਜਸ਼ਨ ਮਨਾਇਆ ਅਤੇ ਟੀਮ ਦੇ ਕਪਤਾਨ ਲਿਓਨੇਲ ਮੇਸੀ ਦੀ ਖੂਬ ਤਾਰੀਫ਼ ਕੀਤੀ।
ਸ਼ਕੀਰਾ ਨੇ ਸੋਸ਼ਲ ਮੀਡੀਆ ‘ਤੇ ਮੇਸੀ ਦੀ ਪ੍ਰਸ਼ੰਸਾ ਕਰਦਿਆਂ ਲਿਖਿਆ ਕਿ ਮੇਸੀ ਦਾ ਪ੍ਰਦਰਸ਼ਨ ਅਸਾਧਾਰਣ ਹੈ। ਉਨ੍ਹਾਂ ਕਿਹਾ ਕਿ ਮੇਸੀ ਦੀ ਸਫਲਤਾ ਉਸ ਦੀ ਮਿਹਨਤ, ਅਨੁਸ਼ਾਸਨ ਅਤੇ ਮੁਸ਼ਕਲ ਹਾਲਾਤਾਂ ਵਿੱਚ ਵੀ ਡਟੇ ਰਹਿਣ ਦੀ ਸੋਚ ਨੂੰ ਦਰਸਾਉਂਦੀ ਹੈ। ਸ਼ਕੀਰਾ ਨੇ ਇਹ ਵੀ ਕਿਹਾ ਕਿ ਕਿਸੇ ਵਿਅਕਤੀ ਦੀ ਪਛਾਣ ਉਮਰ ਜਾਂ ਲੋਕਾਂ ਦੀ ਰਾਏ ਨਾਲ ਨਹੀਂ, ਸਗੋਂ ਉਸ ਦੀ ਮਿਹਨਤ ਅਤੇ ਉਪਲਬਧੀਆਂ ਨਾਲ ਹੁੰਦੀ ਹੈ।
ਗਾਇਕਾ ਨੇ ਮੇਸੀ ਦੀ ਪਤਨੀ ਐਂਟੋਨੇਲਾ ਰੋਕੂਜ਼ੋ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਐਂਟੋਨੇਲਾ ਵਰਗੀ ਸਾਥੀ ਦਾ ਨਾਲ ਹੋਣਾ ਮੇਸੀ ਨੂੰ ਲਗਾਤਾਰ ਅੱਗੇ ਵਧਣ ਲਈ ਤਾਕਤ ਅਤੇ ਪ੍ਰੇਰਣਾ ਦਿੰਦਾ ਹੈ।
ਆਮਿਰ ਖਾਨ ਦਾ 3 idiots ਦੇ ਚਲਦੇ trend ਤੇ ਸੋਨਮ ਵਾਂਗਚੁਕ ਉੱਤੇ ਬਿਆਨ, ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕੀਤੀ ਉਮੀਦ
ਫੁੱਟਬਾਲ ਦੇ ਸਭ ਤੋਂ ਵੱਡੇ ਮੰਚ ‘ਤੇ ਸੰਗੀਤ ਦਾ ਵੀ ਖਾਸ ਰੰਗ ਦੇਖਣ ਨੂੰ ਮਿਲੇਗਾ। ਸ਼ਕੀਰਾ, ਜਸਟਿਨ ਬੀਬਰ, ਮੈਡੋਨਾ ਅਤੇ ਬੀਟੀਐਸ ਵਰਗੇ ਵਿਸ਼ਵ ਪ੍ਰਸਿੱਧ ਕਲਾਕਾਰ ਫਾਈਨਲ ਸਮਾਰੋਹ ਵਿੱਚ ਆਪਣੀ ਪੇਸ਼ਕਾਰੀ ਦੇਣ ਲਈ ਤਿਆਰ ਹਨ।
ਫੀਫਾ ਇਸ ਪ੍ਰੋਗਰਾਮ ਨੂੰ ਫੁੱਟਬਾਲ ਅਤੇ ਸੰਗੀਤ ਦੇ ਮਿਲਾਪ ਵਾਲੇ ਇੱਕ ਇਤਿਹਾਸਕ ਸਮਾਗਮ ਵਜੋਂ ਪੇਸ਼ ਕਰ ਰਿਹਾ ਹੈ। ਹਾਫ-ਟਾਈਮ ਸ਼ੋਅ ਵਿੱਚ ਬਰਨਾ ਬੁਆਏ, ਮਸ਼ਹੂਰ ਕੰਡਕਟਰ ਗੁਸਤਾਵੋ ਡੂਡਾਮੇਲ ਅਤੇ PS22 ਕੋਰਸ ਵਰਗੇ ਕਲਾਕਾਰ ਵੀ ਸ਼ਾਮਲ ਹੋਣਗੇ।
ਇਸ ਤੋਂ ਇਲਾਵਾ ਅਮਰੀਕੀ ਗਾਇਕ ਅਤੇ ਰੈਪਰ ਪੋਸਟ ਮੈਲੋਨ ਫੀਫਾ ਵਿਸ਼ਵ ਕੱਪ 2026 ਦੇ ਸਮਾਪਤੀ ਸਮਾਰੋਹ ਦੀ ਮੁੱਖ ਪੇਸ਼ਕਾਰੀ ਕਰਨ ਲਈ ਤਿਆਰ ਹਨ।

Shakira Celebrates Messi After Argentina’s