ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਹੋ ਰਹੀ ਲਗਾਤਾਰ ਪ੍ਰੀ-ਮੌਨਸੂਨ ਵਰਖਾ ਦਾ ਅਸਰ ਹੁਣ ਬਿਆਸ ਦਰਿਆ ‘ਤੇ ਵੀ ਦਿਖਾਈ ਦੇ ਰਿਹਾ ਹੈ। ਦਰਿਆ ਦਾ ਪਾਣੀ ਤੇਜ਼ੀ ਨਾਲ ਵਧਣ ਕਾਰਨ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਹੜ੍ਹ ਦਾ ਖ਼ਤਰਾ ਮੁੜ ਵਧ ਗਿਆ ਹੈ।
ਦਰਿਆ ਦੇ ਤੇਜ਼ ਕਟਾਅ ਕਾਰਨ ਕਈ ਘਰ ਅਤੇ ਖੇਤੀਬਾੜੀ ਵਾਲੀ ਜ਼ਮੀਨ ਪ੍ਰਭਾਵਿਤ ਹੋ ਰਹੀ ਹੈ। ਇਸੇ ਕਟਾਅ ਦੀ ਮਾਰ ਹੇਠ ਨਿਹੰਗ ਮਿਲਖਾ ਸਿੰਘ ਦਾ ਘਰ ਵੀ ਢਹਿ ਗਿਆ, ਜਿਸ ਤੋਂ ਬਾਅਦ ਪਰਿਵਾਰ ਨੂੰ ਰਹਿਣ ਲਈ ਥਾਂ ਨਾ ਮਿਲਣ ਕਾਰਨ ਬਾਬਾ ਬਿਧੀ ਚੰਦ ਜੀ ਦੇ ਡੇਰੇ ਵਿੱਚ ਸ਼ਰਨ ਲੈਣੀ ਪਈ।
ਚੂਹਾ ਕੱਟ ਲਵੇ ਤਾਂ ਤੁਰੰਤ ਕਰੋ ਇਹ ਕੰਮ, ਜਾਣੋ ਬਚਾਅ ਅਤੇ ਚੂਹੇ ਭਜਾਉਣ ਦੇ ਆਸਾਨ ਤਰੀਕੇ
ਮਿਲਖਾ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੇ ਹੜ੍ਹ ਦੀ ਤਬਾਹੀ ਤੋਂ ਪਰਿਵਾਰ ਅਜੇ ਉਭਰਿਆ ਵੀ ਨਹੀਂ ਸੀ ਕਿ ਇਸ ਸਾਲ ਫਿਰ ਦਰਿਆ ਦੇ ਕਟਾਅ ਨੇ ਉਨ੍ਹਾਂ ਨੂੰ ਬੇਘਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਹੜ੍ਹ ਦੌਰਾਨ ਇਲਾਕੇ ਦੇ ਕਈ ਘਰ ਤਬਾਹ ਹੋਏ ਸਨ ਅਤੇ ਅਜੇ ਤੱਕ ਕਈ ਪਰਿਵਾਰ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ।
ਸਥਾਨਕ ਲੋਕਾਂ ਨੇ ਚਿੰਤਾ ਜਤਾਈ ਹੈ ਕਿ ਜੇਕਰ ਮਾਨਸੂਨ ਦੌਰਾਨ ਭਾਰੀ ਬਾਰਿਸ਼ ਹੋਈ ਤਾਂ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਦੇਣ ਅਤੇ ਦਰਿਆ ਦੇ ਕਟਾਅ ਨੂੰ ਰੋਕਣ ਲਈ ਪੱਕੇ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
ਅਰੁਣਾਚਲ ਪ੍ਰਦੇਸ਼ ਵਿੱਚ ਹੜ੍ਹਾਂ ਦਾ ਕਹਿਰ, 97 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ; ਸੜਕਾਂ ਅਤੇ ਪੁਲ ਤਬਾਹ