skip to content

Last Updated: November 7, 2026

Dainik Savera Times Logo

ਉੱਤਰ ਪ੍ਰਦੇਸ਼ ਦੇ ਬਹਿਰਾਈਚ ਵਿੱਚ ਮਗਰਮੱਛ ਦੇ ਹਮਲੇ ਨਾਲ ਮਹਿਲਾ ਦੀ ਮੌਤ

6 July 2026 ਅੱਪਡੇਟ ਕੀਤਾ ਗਿਆ

ਉੱਤਰ ਪ੍ਰਦੇਸ਼ ਦੇ ਬਹਿਰਾਈਚ ਵਿੱਚ ਮਗਰਮੱਛ ਦੇ ਹਮਲੇ ਨਾਲ ਮਹਿਲਾ ਦੀ ਮੌਤ

ਨੈਸ਼ਨਲ ਡੈਸਕ: ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਵਿੱਚ ਸਰਯੂ ਨਹਿਰ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਮਗਰਮੱਛ ਦੇ ਹਮਲੇ ਕਾਰਨ 55 ਸਾਲਾ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੋਹਕਮਪੁਰਵਾ ਖੇਤਰ ਦੇ ਚਫਰੀਆ ਪਿੰਡ ਦੀ ਰਹਿਣ ਵਾਲੀ ਕੇਤਕੀ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਕੇਤਕੀ ਸ਼ਨੀਵਾਰ ਸ਼ਾਮ ਇੱਕ ਰਿਸ਼ਤੇਦਾਰ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਘਰੋਂ ਨਿਕਲੀ ਸੀ, ਪਰ ਰਾਤ ਤੱਕ ਵਾਪਸ ਨਹੀਂ ਪਰਤੀ। ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ।

ਬੱਦਲ ਫਟਣ ਤੋਂ ਬਾਅਦ ਜੰਮੂ–ਕਿਸ਼ਤਵਾੜ ਰਾਸ਼ਟਰੀ ਮਾਰਗ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ

 

ਐਤਵਾਰ ਸਵੇਰੇ ਰਾਮਪੁਰਵਾ ਪਿੰਡ ਨੇੜੇ ਸਰਯੂ ਨਹਿਰ ਕੋਲ ਪਿੰਡ ਵਾਸੀਆਂ ਨੇ ਇੱਕ ਮਗਰਮੱਛ ਨੂੰ ਮਹਿਲਾ ਦੀ ਲਾਸ਼ ਮੂੰਹ ਵਿੱਚ ਫੜੇ ਹੋਏ ਦੇਖਿਆ। ਲੋਕਾਂ ਨੇ ਹਿੰਮਤ ਦਿਖਾਉਂਦਿਆਂ ਮਗਰਮੱਛ ਤੋਂ ਲਾਸ਼ ਨੂੰ ਛੁਡਵਾਇਆ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

ਮੌਕੇ ‘ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਦਾ ਮਾਹੌਲ ਹੈ ਅਤੇ ਲੋਕਾਂ ਨੂੰ ਨਹਿਰ ਦੇ ਨੇੜੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।

Woman Killed in Crocodile Attack in Uttar Pradesh’s Bahraich

Woman Killed in Crocodile Attack in Uttar Pradesh’s Bahraich

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.