skip to content

Last Updated: October 5, 2026

Dainik Savera Times Logo

EPFO PF Interest Update 2026: 8.25% ਵਿਆਜ ਜਮ੍ਹਾਂ ਹੋਣਾ ਸ਼ੁਰੂ, 15 ਦਿਨਾਂ ਵਿੱਚ 7.5 ਕਰੋੜ ਖਾਤਿਆਂ ਵਿੱਚ ਕ੍ਰੈਡਿਟ

3 months ਪਹਿਲਾ

EPFO PF Interest Update 2026: 8.25% ਵਿਆਜ ਜਮ੍ਹਾਂ ਹੋਣਾ ਸ਼ੁਰੂ, 15 ਦਿਨਾਂ ਵਿੱਚ 7.5 ਕਰੋੜ ਖਾਤਿਆਂ ਵਿੱਚ ਕ੍ਰੈਡਿਟ

ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਵੱਲੋਂ ਪੀਐਫ ਖਾਤਾ ਧਾਰਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਸਰਕਾਰ ਵੱਲੋਂ ਵਿੱਤੀ ਸਾਲ 2025-26 ਲਈ 8.25% ਵਿਆਜ ਦਰ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਵਿਆਜ ਰਕਮ ਖਾਤਿਆਂ ਵਿੱਚ ਜਮ੍ਹਾਂ ਹੋਣੀ ਸ਼ੁਰੂ ਹੋ ਗਈ ਹੈ। ਅਧਿਕਾਰਿਕ ਸੂਤਰਾਂ ਮੁਤਾਬਕ, ਅਗਲੇ 15 ਦਿਨਾਂ ਵਿੱਚ ਲਗਭਗ 7.5 ਕਰੋੜ ਖਾਤਿਆਂ ਵਿੱਚ ਵਿਆਜ ਕ੍ਰੈਡਿਟ ਕਰ ਦਿੱਤਾ ਜਾਵੇਗਾ।

EPFO ਵੱਲੋਂ ਵਿਆਜ ਦੀ ਗਣਨਾ ਮਾਸਿਕ ਬਕਾਇਆ (monthly closing balance) ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ਇਸ ਕਾਰਨ ਕੁੱਲ ਰਕਮ ਸਿਰਫ ਸਾਲਾਨਾ ਦਰ ਨਾਲ ਸਿੱਧੀ ਗੁਣਾ ਕਰਕੇ ਨਹੀਂ ਮਿਲਦੀ, ਬਲਕਿ ਹਰ ਮਹੀਨੇ ਦੇ ਬੈਲੇਂਸ ‘ਤੇ ਵਿਆਜ ਜੋੜਿਆ ਜਾਂਦਾ ਹੈ।

ਭਾਰਤ ਦਾ ਸਪੱਸ਼ਟ ਸੰਦੇਸ਼: ਅੱਤਵਾਦ ਖ਼ਤਮ ਹੋਣ ਤੱਕ IWT ‘ਤੇ ਰੁਖ਼ ਨਹੀਂ ਬਦਲੇਗਾ, ਪਾਕਿਸਤਾਨ ਦੇ ਦੋਸ਼ ਰੱਦ

ਮੌਜੂਦਾ ਦਰ ਅਨੁਸਾਰ ਮਾਸਿਕ ਵਿਆਜ ਦਰ ਲਗਭਗ 0.6875% ਪ੍ਰਤੀ ਮਹੀਨਾ ਬਣਦੀ ਹੈ। ਉਦਾਹਰਨ ਵਜੋਂ, ਜੇ ਕਿਸੇ ਕਰਮਚਾਰੀ ਦੇ PF ਖਾਤੇ ਵਿੱਚ ₹10 ਲੱਖ ਦੀ ਔਸਤ ਰਕਮ ਰਹਿੰਦੀ ਹੈ, ਤਾਂ ਉਸਨੂੰ ਸਾਲਾਨਾ ਲਗਭਗ ₹78,000 ਦੇ ਕਰੀਬ ਵਿਆਜ ਮਿਲ ਸਕਦਾ ਹੈ। ਇਸ ਨਾਲ ਉਸਦਾ ਕੁੱਲ ਫੰਡ ਕਰੀਬ ₹10.78 ਲੱਖ ਤੱਕ ਪਹੁੰਚ ਸਕਦਾ ਹੈ।

ਇਸੇ ਤਰ੍ਹਾਂ ਜਿਨ੍ਹਾਂ ਦਾ PF ਬੈਲੇਂਸ ਘੱਟ ਜਾਂ ਵੱਧ ਹੈ, ਉਨ੍ਹਾਂ ਦਾ ਵਿਆਜ ਵੀ ਉਸੇ ਅਨੁਪਾਤ ਵਿੱਚ ਬਦਲੇਗਾ। EPFO ਅਨੁਸਾਰ ਵਿਆਜ ਰਕਮ ਹਰ ਸਾਲ 31 ਮਾਰਚ ਨੂੰ ਕਲੋਜ਼ਿੰਗ ਬੈਲੇਂਸ ‘ਤੇ ਫਾਈਨਲ ਕਰਕੇ ਖਾਤਿਆਂ ਵਿੱਚ ਜੋੜੀ ਜਾਂਦੀ ਹੈ।

ਕਰਮਚਾਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ UAN ਪੋਰਟਲ ਜਾਂ EPFO ਐਪ ਰਾਹੀਂ ਖਾਤੇ ਦੀ ਅਪਡੇਟ ਸਥਿਤੀ ਚੈੱਕ ਕਰਦੇ ਰਹਿਣ।

45 ਦਿਨਾਂ ਤੱਕ ਲਾਪਤਾ ਹੋਣ ਦਾ ਡਰਾਮਾ, Husband ਦੀ ਲਾਸ਼ ਘਰ ਦੇ ਫਰਸ਼ ਹੇਠੋਂ ਮਿਲੀ; Police ਜਾਂਚ ‘ਚ ਹੈਰਾਨ ਕਰਨ ਵਾਲਾ ਖੁਲਾਸਾ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.