skip to content

Last Updated: October 9, 2026

Dainik Savera Times Logo

ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਲਈ ਵੱਡਾ ਝਟਕਾ: ਵੀਜ਼ਾ ਫੀਸਾਂ ਵਿੱਚ ਭਾਰੀ ਵਾਧਾ, ਸੁਪਨੇ ਹੋਏ ਮਹਿੰਗੇ

3 months ਪਹਿਲਾ

ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਲਈ ਵੱਡਾ ਝਟਕਾ: ਵੀਜ਼ਾ ਫੀਸਾਂ ਵਿੱਚ ਭਾਰੀ ਵਾਧਾ, ਸੁਪਨੇ ਹੋਏ ਮਹਿੰਗੇ

ਪੰਜਾਬੀ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੁਣ ਹੋਰ ਮਹਿੰਗਾ ਹੋ ਗਿਆ ਹੈ। ਆਸਟ੍ਰੇਲੀਆਈ ਸਰਕਾਰ ਵੱਲੋਂ 1 ਜੁਲਾਈ 2026 ਤੋਂ ਵੀਜ਼ਾ ਫੀਸਾਂ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ, ਜਿਸ ਦਾ ਸਿੱਧਾ ਅਸਰ ਭਾਰਤੀ ਵਿਦਿਆਰਥੀਆਂ ਦੇ ਬਜਟ ‘ਤੇ ਪੈ ਰਿਹਾ ਹੈ।

ਨਵੇਂ ਨਿਯਮਾਂ ਅਨੁਸਾਰ Subclass 500 ਵਿਦਿਆਰਥੀ ਵੀਜ਼ਾ ਫੀਸ $2,000 ਤੋਂ ਵਧਾ ਕੇ $2,500 ਆਸਟ੍ਰੇਲੀਆਈ ਡਾਲਰ ਕਰ ਦਿੱਤੀ ਗਈ ਹੈ, ਜੋ ਲਗਭਗ ₹1.64 ਲੱਖ ਬਣਦੀ ਹੈ। ਬਾਇਓਮੈਟ੍ਰਿਕ ਅਤੇ ਹੋਰ ਖਰਚਿਆਂ ਨੂੰ ਜੋੜ ਕੇ ਕੁੱਲ ਸ਼ੁਰੂਆਤੀ ਲਾਗਤ ਕਰੀਬ ₹1.70 ਲੱਖ ਤੱਕ ਪਹੁੰਚ ਜਾਂਦੀ ਹੈ। ਇਹ ਫੀਸ ਨਾਨ-ਰਿਫੰਡੇਬਲ ਹੈ, ਜਿਸ ਕਾਰਨ ਵੀਜ਼ਾ ਰੱਦ ਹੋਣ ਦੀ ਸਥਿਤੀ ਵਿੱਚ ਪੂਰੀ ਰਕਮ ਡੁੱਬ ਸਕਦੀ ਹੈ।

ਰਾਮ ਮੰਦਰ Donation Scam: ਦੋਸ਼ੀਆਂ ‘ਤੇ ਸਖ਼ਤ ਕਾਰਵਾਈ, ਬੁਲਡੋਜ਼ਰ ਅਤੇ ਗੈਂਗਸਟਰ ਐਕਟ ਦੀ ਤਿਆਰੀ

ਇਸ ਵਾਧੇ ਨਾਲ ਪੰਜਾਬੀ ਵਿਦਿਆਰਥੀ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ, ਕਿਉਂਕਿ ਵਿਦੇਸ਼ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਵਿੱਚ ਉਨ੍ਹਾਂ ਦਾ ਹਿੱਸਾ ਸਭ ਤੋਂ ਵੱਡਾ ਹੈ। ਪਿਛਲੇ ਕੁਝ ਸਾਲਾਂ ਵਿੱਚ ਲਗਾਤਾਰ ਵਧ ਰਹੀਆਂ ਫੀਸਾਂ ਕਾਰਨ ਵੀਜ਼ਾ ਅਰਜ਼ੀਆਂ ਵਿੱਚ ਵੀ ਕਮੀ ਆਈ ਹੈ।

ਇਸ ਤੋਂ ਇਲਾਵਾ ਪੋਸਟ-ਸਟਡੀ ਵਰਕ ਵੀਜ਼ਾ (Subclass 485) ਦੀ ਫੀਸ ਵੀ ਵਧਾ ਕੇ $5,750 ਕਰ ਦਿੱਤੀ ਗਈ ਹੈ, ਜਿਸ ਨਾਲ ਪੜ੍ਹਾਈ ਤੋਂ ਬਾਅਦ ਆਸਟ੍ਰੇਲੀਆ ਵਿੱਚ ਰਹਿ ਕੇ ਕੰਮ ਕਰਨ ਦੀ ਪ੍ਰਕਿਰਿਆ ਵੀ ਹੋਰ ਮਹਿੰਗੀ ਹੋ ਗਈ ਹੈ।

ਮੈਟਾ ਦੀ ਛਾਂਟੀ ਤੋਂ ਬਾਅਦ ਜ਼ੁਕਰਬਰਗ ਦਾ ਬਿਆਨ ਚਰਚਾ ਵਿੱਚ, AI ਨੂੰ ਲੈ ਕੇ ਦਿੱਤਾ ਵੱਡਾ ਸੰਦੇਸ਼

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.