
ਬੈਂਗਲੁਰੂ ਨਿਊਜ਼ : ਕਰਨਾਟਕ ਦੇ ਤੁਮਕੁਰੂ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਬ੍ਰੇਕਅੱਪ ਤੋਂ ਨਾਰਾਜ਼ ਇੱਕ ਨੌਜਵਾਨ ਨੇ ਪਹਿਲਾਂ ਆਪਣੀ ਪ੍ਰੇਮਿਕਾ ਨੂੰ ਕਥਿਤ ਤੌਰ ‘ਤੇ ਅਗਵਾ ਕੀਤਾ ਅਤੇ ਬਾਅਦ ਵਿੱਚ ਕਾਰ ਵਿੱਚ ਦੇਸੀ ਬੰਬ ਧਮਾਕਾ ਕਰਕੇ ਆਪਣੀ ਜਾਨ ਦੇ ਦਿੱਤੀ। ਇਹ ਘਟਨਾ ਕਲਾਮਬੇਲਾ ਨੇੜੇ ਨੈਸ਼ਨਲ ਹਾਈਵੇ-48 ‘ਤੇ ਵਾਪਰੀ।
ਪੁਲਿਸ ਮੁਤਾਬਕ ਮ੍ਰਿਤਕ ਨਾਗੇਂਦਰ ਅਤੇ ਰਾਮਿਆ ਪਿਛਲੇ ਅੱਠ ਸਾਲਾਂ ਤੋਂ ਰਿਸ਼ਤੇ ਵਿੱਚ ਸਨ। ਵਿਆਹ ਤੋਂ ਇਨਕਾਰ ਅਤੇ ਆਪਸੀ ਮਤਭੇਦਾਂ ਤੋਂ ਬਾਅਦ ਨਾਗੇਂਦਰ ਨੇ ਕਿਰਾਏ ਦੀ ਟੈਕਸੀ ਰਾਹੀਂ ਬੈਂਗਲੁਰੂ ਤੋਂ ਰਾਮਿਆ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਿਆ। ਸਫ਼ਰ ਦੌਰਾਨ ਦੋਵਾਂ ਵਿਚਾਲੇ ਤਕਰਾਰ ਹੋਈ ਅਤੇ ਨਾਗੇਂਦਰ ਨੇ ਰਾਮਿਆ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਮੌਕਾ ਮਿਲਦੇ ਹੀ ਰਾਮਿਆ ਚੱਲਦੀ ਕਾਰ ਵਿੱਚੋਂ ਬਾਹਰ ਨਿਕਲ ਗਈ ਅਤੇ ਟੈਕਸੀ ਡਰਾਈਵਰ ਨੇ ਵੀ ਉਸਦੀ ਮਦਦ ਕੀਤੀ।
ਭਰਤ ਭੂਸ਼ਣ ਤਿਵਾੜੀ ਐਨਕਾਊਂਟਰ ਮਾਮਲੇ ਵਿੱਚ ਵੱਡਾ ਮੋੜ: SDPO, SHO ਸਮੇਤ ਪੁਲਿਸ ਕਰਮਚਾਰੀਆਂ ਖ਼ਿਲਾਫ਼ ਕਤਲ ਦੀ FIR ਦਰਜ
ਇਸ ਤੋਂ ਬਾਅਦ ਨਾਗੇਂਦਰ ਨੇ ਆਪਣੇ ਆਪ ਨੂੰ ਕਾਰ ਵਿੱਚ ਬੰਦ ਕਰ ਲਿਆ ਅਤੇ ਦੇਸੀ ਬੰਬ ਨਾਲ ਧਮਾਕਾ ਕਰਕੇ ਖੁਦਕੁਸ਼ੀ ਕਰ ਲਈ। ਧਮਾਕੇ ਨਾਲ ਕਾਰ ਦੇ ਪਰਖੱਚੇ ਉੱਡ ਗਏ, ਜਦਕਿ ਰਾਮਿਆ ਅਤੇ ਟੈਕਸੀ ਡਰਾਈਵਰ ਦੀ ਜਾਨ ਬਚ ਗਈ। ਪੁਲਿਸ ਨੇ ਮੌਕੇ ਤੋਂ ਇੱਕ ਹੋਰ ਨਾ ਫਟਿਆ ਬੰਬ ਵੀ ਬਰਾਮਦ ਕੀਤਾ ਹੈ ਅਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਨਾਗੇਂਦਰ ਨੂੰ ਵਿਸਫੋਟਕ ਸਮੱਗਰੀ ਕਿੱਥੋਂ ਮਿਲੀ।
मेष: दिन शुभ रहेगा...