ਨਵੀਂ ਦਿੱਲੀ: ਡਿਜ਼ਨੀ ਦੀ ਬਹੁਤ ਉਡੀਕੀ ਜਾ ਰਹੀ ਲਾਈਵ-ਐਕਸ਼ਨ ਫਿਲਮ ‘ਮੋਆਨਾ’ 10 ਜੁਲਾਈ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਨੂੰ ਅੰਗਰੇਜ਼ੀ ਦੇ ਨਾਲ-ਨਾਲ ਹਿੰਦੀ ਭਾਸ਼ਾ ਵਿੱਚ ਵੀ ਰਿਲੀਜ਼ ਕੀਤਾ ਜਾਵੇਗਾ। ਫਿਲਮ ਵਿੱਚ ਹਾਲੀਵੁੱਡ ਸਟਾਰ ਡਵੇਨ ਜੌਨਸਨ ਆਪਣੇ ਮਸ਼ਹੂਰ ਕਿਰਦਾਰ ਮਾਉਈ ਦੇ ਰੂਪ ਵਿੱਚ ਵਾਪਸੀ ਕਰ ਰਹੇ ਹਨ, ਜਦਕਿ ਕੈਥਰੀਨ ਲਾਗੀਆ ਮੋਆਨਾ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।
ਫਿਲਮ ਦੇ ਪ੍ਰਮੋਸ਼ਨ ਦੌਰਾਨ ਡਵੇਨ ਜੌਨਸਨ ਨੇ ਦੱਸਿਆ ਕਿ ਮਾਉਈ ਦੇ ਕਿਰਦਾਰ ਨੂੰ ਦੁਬਾਰਾ ਨਿਭਾਉਣਾ ਉਨ੍ਹਾਂ ਲਈ ਬੇਹੱਦ ਖਾਸ ਤਜਰਬਾ ਰਿਹਾ। ਉਨ੍ਹਾਂ ਕਿਹਾ ਕਿ 2016 ਦੀ ਐਨੀਮੇਟਡ ਫਿਲਮ ਵਿੱਚ ਸਿਰਫ਼ ਆਵਾਜ਼ ਦੇਣ ਤੋਂ ਬਾਅਦ ਇਸ ਵਾਰ ਲਾਈਵ-ਐਕਸ਼ਨ ਰੂਪ ਵਿੱਚ ਕਿਰਦਾਰ ਨੂੰ ਪਰਦੇ ‘ਤੇ ਜ਼ਿੰਦਾ ਕਰਨਾ ਬਿਲਕੁਲ ਵੱਖਰਾ ਅਨੁਭਵ ਹੈ।
ਜੌਨਸਨ ਨੇ ਕਿਹਾ ਕਿ ਮੋਆਨਾ ਸਿਰਫ਼ ਇੱਕ ਫਿਲਮ ਨਹੀਂ, ਸਗੋਂ ਸੱਭਿਆਚਾਰ, ਪਰਿਵਾਰ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੀ ਕਹਾਣੀ ਹੈ। ਉਨ੍ਹਾਂ ਦੇ ਅਨੁਸਾਰ ਪੋਲੀਨੇਸ਼ੀਅਨ ਸੱਭਿਆਚਾਰ ਵਿੱਚ ਦਰਸਾਏ ਗਏ ਪਰਿਵਾਰ, ਭਾਈਚਾਰੇ ਅਤੇ ਸੁਪਨਿਆਂ ਦੇ ਮੁੱਲ ਦੁਨੀਆ ਭਰ ਦੇ ਲੋਕਾਂ ਨਾਲ ਜੁੜਦੇ ਹਨ।
‘ਰਾਮਾਇਣ’ ਨੂੰ ਲੈ ਕੇ ਰਵੀ ਦੂਬੇ ਦਾ ਬਿਆਨ, ਕਿਹਾ- ਵਿਸ਼ਵਾਸ ਨਾਲ ਉਡੀਕ ਕਰੋ, ਪੂਰੀ ਇਮਾਨਦਾਰੀ ਨਾਲ ਬਣਾ ਰਹੇ ਹਾਂ ਫਿਲਮ
ਅਦਾਕਾਰ ਨੇ ਇਹ ਵੀ ਦੱਸਿਆ ਕਿ ਪਿਛਲੇ ਦਸ ਸਾਲਾਂ ਵਿੱਚ ਉਨ੍ਹਾਂ ਦੀ ਜ਼ਿੰਦਗੀ ਦੇ ਤਜਰਬਿਆਂ ਨੇ ਮਾਉਈ ਦੇ ਕਿਰਦਾਰ ਨੂੰ ਹੋਰ ਡੂੰਘਾਈ ਨਾਲ ਸਮਝਣ ਵਿੱਚ ਮਦਦ ਕੀਤੀ। ਉਨ੍ਹਾਂ ਕਿਹਾ ਕਿ ਪਿਤਾ ਬਣਨ ਅਤੇ ਜ਼ਿੰਦਗੀ ਦੇ ਵੱਖ-ਵੱਖ ਪੜਾਅ ਦੇਖਣ ਤੋਂ ਬਾਅਦ ਉਹ ਇਸ ਕਿਰਦਾਰ ਨੂੰ ਪਹਿਲਾਂ ਨਾਲੋਂ ਹੋਰ ਮਹਿਸੂਸ ਕਰ ਸਕੇ।
ਮਾਉਈ ਦਾ ਕਿਰਦਾਰ ਡਵੇਨ ਜੌਨਸਨ ਲਈ ਨਿੱਜੀ ਤੌਰ ‘ਤੇ ਵੀ ਖਾਸ ਹੈ, ਕਿਉਂਕਿ ਇਹ ਉਨ੍ਹਾਂ ਦੇ ਪਰਿਵਾਰ ਅਤੇ ਹਵਾਈ ਵਿੱਚ ਬਿਤਾਏ ਬਚਪਨ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਕਿਰਦਾਰ ਉਨ੍ਹਾਂ ਨੂੰ ਆਪਣੇ ਦਾਦਾ ਜੀ ਦੀ ਯਾਦ ਦਿਵਾਉਂਦਾ ਹੈ।
ਫਿਲਮ ਦਾ ਨਿਰਦੇਸ਼ਨ ਥਾਮਸ ਕੇਲ ਕਰ ਰਹੇ ਹਨ, ਜਦਕਿ ਇਸ ਨੂੰ ਡਵੇਨ ਜੌਨਸਨ, ਡੈਨੀ ਗਾਰਸੀਆ, ਬਿਊ ਫਲਿਨ ਅਤੇ ਹੋਰ ਨਿਰਮਾਤਾਵਾਂ ਵੱਲੋਂ ਤਿਆਰ ਕੀਤਾ ਗਿਆ ਹੈ। ਫਿਲਮ ਵਿੱਚ ਸ਼ਾਨਦਾਰ ਵਿਜ਼ੂਅਲ, ਨਵਾਂ ਸੰਗੀਤ ਅਤੇ ਪੁਰਾਣੇ ਲੋਕਪ੍ਰਿਯ ਗੀਤਾਂ ਦਾ ਮਿਲਾਪ ਦੇਖਣ ਨੂੰ ਮਿਲੇਗਾ।
ਤਾਰਕ ਮਹਿਤਾ ਸ਼ੋਅ ‘ਚ ਬਾਘਾ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦੇ ਪਿਤਾ ਨਹੀ ਰਹੇ
ਸ਼ਾਨਦਾਰ ਸਮੁੰਦਰੀ ਦ੍ਰਿਸ਼ਾਂ, ਭਾਵਨਾਤਮਕ ਕਹਾਣੀ ਅਤੇ ਮਸ਼ਹੂਰ ਕਿਰਦਾਰਾਂ ਨਾਲ ‘ਮੋਆਨਾ’ ਇੱਕ ਵਾਰ ਫਿਰ ਦਰਸ਼ਕਾਂ ਨੂੰ ਨਵੀਂ ਯਾਤਰਾ ‘ਤੇ ਲੈ ਜਾਣ ਲਈ ਤਿਆਰ ਹੈ। ਭਾਰਤੀ ਦਰਸ਼ਕ 10 ਜੁਲਾਈ 2026 ਤੋਂ ਇਸ ਫਿਲਮ ਨੂੰ ਸਿਨੇਮਾਘਰਾਂ ਵਿੱਚ ਦੇਖ ਸਕਣਗੇ।

moana-live-action-dwayne-johnson-2026