skip to content

Last Updated: November 24, 2026

Dainik Savera Times Logo

ਗੌਡਫ੍ਰੇ ਬਾਗੁਮਾ ਦੀ ਅਦਭੁਤ ਕਹਾਣੀ: ਦੁਰਲੱਭ ਬਿਮਾਰੀ ਦੇ ਬਾਵਜੂਦ ਹੌਂਸਲੇ ਨਾਲ ਬਣਿਆ ਸਫਲ ਕਲਾਕਾਰ

24 June 2026 ਅੱਪਡੇਟ ਕੀਤਾ ਗਿਆ

ਗੌਡਫ੍ਰੇ ਬਾਗੁਮਾ ਦੀ ਅਦਭੁਤ ਕਹਾਣੀ: ਦੁਰਲੱਭ ਬਿਮਾਰੀ ਦੇ ਬਾਵਜੂਦ ਹੌਂਸਲੇ ਨਾਲ ਬਣਿਆ ਸਫਲ ਕਲਾਕਾਰ

ਯੂਗਾਂਡਾ ਦੇ ਗੌਡਫ੍ਰੇ ਬਾਗੁਮਾ ਦੀ ਕਹਾਣੀ ਦੁਨੀਆ ਭਰ ਵਿੱਚ ਹੈਰਾਨ ਕਰਨ ਵਾਲੀ ਅਤੇ ਪ੍ਰੇਰਣਾਦਾਇਕ ਮੰਨੀ ਜਾਂਦੀ ਹੈ। 2002 ਵਿੱਚ ਇੱਕ ਮੁਕਾਬਲੇ ਦੌਰਾਨ “ਦੁਨੀਆ ਦਾ ਸਭ ਤੋਂ ਬਦਸੂਰਤ ਆਦਮੀ” ਦਾ ਖਿਤਾਬ ਜਿੱਤਣ ਵਾਲੇ ਬਾਗੁਮਾ ਨੂੰ ਬਚਪਨ ਤੋਂ ਹੀ ਇੱਕ ਦੁਰਲੱਭ ਜੈਨੇਟਿਕ ਬਿਮਾਰੀ ਫਾਈਬਰੋਡੀਸਪਲੇਸੀਆ ਓਸੀਫਿਕਸ ਪ੍ਰੋਗਰੈਸਿਵ (FOP), ਜਿਸਨੂੰ “ਸਟੋਨ ਮੈਨ ਸਿੰਡਰੋਮ” ਵੀ ਕਿਹਾ ਜਾਂਦਾ ਹੈ, ਨੇ ਪ੍ਰਭਾਵਿਤ ਕੀਤਾ ਹੋਇਆ ਹੈ।

ਇਹ ਬਿਮਾਰੀ ਹੌਲੀ-ਹੌਲੀ ਮਾਸਪੇਸ਼ੀਆਂ ਅਤੇ ਨਰਮ ਟਿਸ਼ੂਜ਼ ਨੂੰ ਹੱਡੀਆਂ ਵਿੱਚ ਬਦਲ ਦਿੰਦੀ ਹੈ, ਜਿਸ ਕਾਰਨ ਸਰੀਰ ਦੀ ਹਿਲਜੁਲ ਬਹੁਤ ਸੀਮਿਤ ਹੋ ਜਾਂਦੀ ਹੈ। ਗਰਦਨ ਅਤੇ ਮੋਢਿਆਂ ਤੋਂ ਸ਼ੁਰੂ ਹੋਣ ਵਾਲੀ ਇਹ ਬਿਮਾਰੀ ਸਮੇਂ ਦੇ ਨਾਲ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਰੋਜ਼ਾਨਾ ਜੀਵਨ ਨੂੰ ਬਹੁਤ ਮੁਸ਼ਕਲ ਬਣਾ ਦਿੰਦੀ ਹੈ।

ਪਾਇਲਟਾਂ ਦੀ ਘਾਟ ਦੂਰ ਕਰਨ ਲਈ ਵੱਡੀ ਤਿਆਰੀ! ਹੁਣ 200 ਨਹੀਂ, ਸਿਰਫ਼ 100-120 ਘੰਟਿਆਂ ਦੀ ਟ੍ਰੇਨਿੰਗ ਨਾਲ ਮਿਲ ਸਕੇਗਾ ਲਾਇਸੈਂਸ

ਬਚਪਨ ਵਿੱਚ ਲੋਕਾਂ ਵੱਲੋਂ ਤਾਅਨੇ ਅਤੇ ਅਪਮਾਨ ਦਾ ਸਾਹਮਣਾ ਕਰਨ ਦੇ ਬਾਵਜੂਦ ਬਾਗੁਮਾ ਨੇ ਕਦੇ ਹਿੰਮਤ ਨਹੀਂ ਹਾਰੀ। ਉਸਨੂੰ ਕਈ ਅਪਮਾਨਜਨਕ ਨਾਵਾਂ ਨਾਲ ਬੁਲਾਇਆ ਜਾਂਦਾ ਸੀ, ਪਰ ਉਸਨੇ ਆਪਣੀ ਜ਼ਿੰਦਗੀ ਨੂੰ ਸਕਾਰਾਤਮਕ ਦਿਸ਼ਾ ਵਿੱਚ ਲੈ ਜਾਣ ਦਾ ਫੈਸਲਾ ਕੀਤਾ। ਸੰਗੀਤ ਅਤੇ ਕਾਮੇਡੀ ਉਸਦੇ ਜੀਵਨ ਦਾ ਸਹਾਰਾ ਬਣੇ, ਜਿਸ ਨਾਲ ਉਸਨੇ ਆਪਣੇ ਦਰਦ ਨੂੰ ਸ਼ਬਦਾਂ ਅਤੇ ਹਾਸੇ ਵਿੱਚ ਬਦਲ ਦਿੱਤਾ।

ਬਾਗੁਮਾ ਨੇ ਦੋ ਵਿਆਹ ਕੀਤੇ ਹਨ ਅਤੇ ਉਹ 8 ਬੱਚਿਆਂ ਦਾ ਪਿਤਾ ਹੈ। ਨਿੱਜੀ ਜੀਵਨ ਵਿੱਚ ਸੰਘਰਸ਼ਾਂ ਦੇ ਬਾਵਜੂਦ ਉਹ ਅੱਜ ਇੱਕ ਸਫਲ ਸਥਾਨਕ ਗਾਇਕ ਅਤੇ ਸਟੈਂਡ-ਅੱਪ ਕਾਮੇਡੀਅਨ ਵਜੋਂ ਜਾਣਿਆ ਜਾਂਦਾ ਹੈ। ਉਸਦਾ ਕਹਿਣਾ ਹੈ ਕਿ ਉਸਨੂੰ ਮਿਲਿਆ ਖਿਤਾਬ ਉਸਦੀ ਜ਼ਿੰਦਗੀ ਲਈ ਇੱਕ ਨਵਾਂ ਮੋੜ ਸਾਬਤ ਹੋਇਆ, ਜਿਸ ਨੇ ਉਸਦਾ ਆਤਮਵਿਸ਼ਵਾਸ ਵਾਪਸ ਲਿਆਇਆ। ਅੱਜ ਗੌਡਫ੍ਰੇ ਬਾਗੁਮਾ ਦੀ ਕਹਾਣੀ ਇਹ ਸਿੱਖਾਉਂਦੀ ਹੈ ਕਿ ਦਿੱਖ ਨਹੀਂ, ਸਗੋਂ ਹੌਂਸਲਾ ਅਤੇ ਜ਼ਿੰਦਗੀ ਪ੍ਰਤੀ ਰਵੱਈਆ ਹੀ ਅਸਲ ਤਾਕਤ ਹੁੰਦੀ ਹੈ।

ਮੋਦੀ ਕੈਬਨਿਟ ‘ਚ ਵੱਡੇ ਫੇਰਬਦਲ ਦੀ ਚਰਚਾ ਤੇਜ਼, ਮਾਨਸੂਨ ਸੈਸ਼ਨ ਤੋਂ ਬਾਅਦ ਹੋ ਸਕਦਾ ਹੈ ਵਿਸਥਾਰ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.