ਪੰਜਾਬ ਡੈਕਸ: ਲੁਧਿਆਣਾ ਦੇ ਸਾਹਨੇਵਾਲ ਇਲਾਕੇ ਵਿੱਚ ਇੱਕ ਪੀਜੀ (ਪੇਇੰਗ ਗੈਸਟ) ਰਿਹਾਇਸ਼ ਵਿੱਚ ਹੋਇਆ ਛੋਟਾ ਜਿਹਾ ਝਗੜਾ ਹਿੰਸਕ ਘਟਨਾ ਵਿੱਚ ਬਦਲ ਗਿਆ। ਦੋਸ਼ ਹੈ ਕਿ ਇੱਕ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਪੀਜੀ ਗਿਆ, ਜਿੱਥੇ ਦੋਵਾਂ ਵਿਚਾਲੇ ਤਕਰਾਰ ਹੋ ਗਈ। ਇਸ ਦੌਰਾਨ ਲੜਕੀ ਨੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਜ਼ਖ਼ਮੀ ਨੌਜਵਾਨ ਨੂੰ ਉਸਦੇ ਦੋਸਤ ਤੁਰੰਤ ਇੱਕ ਨਿੱਜੀ ਹਸਪਤਾਲ ਲੈ ਕੇ ਗਏ, ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਦੋਸ਼ੀ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸ਼ਿਕਾਇਤਕਰਤਾ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 11:30 ਵਜੇ ਉਸਦਾ ਦੋਸਤ ਮਨਪ੍ਰੀਤ ਸਿੰਘ ਆਪਣੀ ਪ੍ਰੇਮਿਕਾ ਖੁਸ਼ੀ ਨੂੰ ਮਿਲਣ ਲਈ ਪੀਜੀ ਗਿਆ ਸੀ। ਲਵਪ੍ਰੀਤ ਅਤੇ ਉਸਦਾ ਇੱਕ ਹੋਰ ਦੋਸਤ ਸੁਖਬੀਰ ਸਿੰਘ ਬਾਹਰ ਉਡੀਕ ਕਰ ਰਹੇ ਸਨ। ਕੁਝ ਸਮੇਂ ਬਾਅਦ ਉਨ੍ਹਾਂ ਨੇ ਅੰਦਰੋਂ ਮਨਪ੍ਰੀਤ ਦੀਆਂ ਚੀਕਾਂ ਸੁਣੀਆਂ।
ਇਹ ਵੀ ਪੜੋਂ:
ਲੁਧਿਆਣਾ ‘ਚ ਅਚਾਨਕ ਭੜਕੀ ਅੱਗ, ਸਕੂਲ ਬੱਸਾਂ ਬਣੀਆਂ ਅੱਗ ਦਾ ਸ਼ਿਕਾਰ
ਦੋਵੇਂ ਦੋਸਤ ਤੁਰੰਤ ਅੰਦਰ ਪਹੁੰਚੇ ਤਾਂ ਉਨ੍ਹਾਂ ਨੇ ਮਨਪ੍ਰੀਤ ਨੂੰ ਪਹਿਲੀ ਮੰਜ਼ਿਲ ਦੀਆਂ ਪੌੜੀਆਂ ਕੋਲ ਖੂਨ ਨਾਲ ਲੱਥਪੱਥ ਅਤੇ ਦਰਦ ਨਾਲ ਤੜਫ਼ਦਾ ਦੇਖਿਆ। ਨੇੜੇ ਹੀ ਖੁਸ਼ੀ ਖੜ੍ਹੀ ਸੀ, ਜੋ ਹਰਿਆਣਾ ਦੇ ਯਮੁਨਾਨਗਰ ਦੀ ਰਹਿਣ ਵਾਲੀ ਹੈ। ਪੁਲਿਸ ਮੁਤਾਬਕ ਦੋਵੇਂ ਪਿਛਲੇ ਚਾਰ ਮਹੀਨਿਆਂ ਤੋਂ ਰਿਸ਼ਤੇ ਵਿੱਚ ਸਨ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘਟਨਾ ਤੋਂ ਪਹਿਲਾਂ ਖੁਸ਼ੀ ਵਾਰ-ਵਾਰ ਮਨਪ੍ਰੀਤ ਨੂੰ ਫ਼ੋਨ ਕਰ ਰਹੀ ਸੀ, ਪਰ ਉਹ ਆਪਣੇ ਪਰਿਵਾਰ ਨਾਲ ਗੱਲ ਕਰ ਰਿਹਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਵਿਵਾਦ ਹੋ ਗਿਆ, ਜੋ ਬਾਅਦ ਵਿੱਚ ਹਿੰਸਕ ਰੂਪ ਧਾਰ ਗਿਆ।

Knife attack at PG accommodation in Sahnewal