ਚੰਡੀਗੜ੍ਹ ਦੇ ਸੈਕਟਰ-11 ਵਿੱਚ ਮੈਡੀਕਲ ਸਟੋਰ ਦੇ ਕੈਸ਼ੀਅਰ ਜਾਨਕੀ ਦਾਸ ਦੇ ਦਿਨ-ਦਿਹਾੜੇ ਹੋਏ ਕਤਲ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਜਾਂਚ ਦੌਰਾਨ ਤਿੰਨ ਸ਼ੱਕੀ ਸ਼ੂਟਰਾਂ ਦੀ ਪਛਾਣ ਕੀਤੀ ਗਈ ਹੈ, ਜੋ ਜੰਮੂ-ਕਸ਼ਮੀਰ ਦੇ ਰਾਜੌਰੀ ਇਲਾਕੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਹਾਲਾਂਕਿ ਮੁਲਜ਼ਮ ਫਰਾਰ ਹਨ ਅਤੇ ਉਨ੍ਹਾਂ ਦੀ ਭਾਲ ਲਈ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇੱਕ ਸ਼ੱਕੀ ਸ਼ੂਟਰ ਦੀ ਚੰਡੀਗੜ੍ਹ ਨਾਲ ਨਿੱਜੀ ਕੜੀ ਹੋ ਸਕਦੀ ਹੈ, ਜਿਸ ਦੀ ਗਰਲਫ੍ਰੈਂਡ ਇੱਥੇ ਰਹਿੰਦੀ ਹੈ। ਪੁਲਿਸ ਇਸ ਐਂਗਲ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੈਡੀਕਲ ਲਾਪਰਵਾਹੀ ਮਾਮਲਿਆਂ ‘ਚ ਹਾਈ ਕੋਰਟ ਦਾ ਵੱਡਾ ਫ਼ੈਸਲਾ, ਮਾਹਿਰ ਰਾਏ ਲੈਣਾ ਲਾਜ਼ਮੀ
ਮੁੱਢਲੀ ਜਾਂਚ ਅਨੁਸਾਰ ਕਤਲ ਵਿੱਚ ਤੁਰਕੀ ਵਿੱਚ ਬਣੀ ‘ਜ਼ਿਗਾਨਾ’ ਪਿਸਤੌਲ ਵਰਤੀ ਗਈ ਹੋ ਸਕਦੀ ਹੈ, ਜੋ ਅਪਰਾਧਿਕ ਦੁਨੀਆ ਵਿੱਚ ਕਾਫ਼ੀ ਪ੍ਰਸਿੱਧ ਮੰਨੀ ਜਾਂਦੀ ਹੈ। ਇਹ ਹਥਿਆਰ ਆਪਣੀ ਸਟੀਕ ਫਾਇਰਿੰਗ, ਘੱਟ ਝਟਕੇ ਅਤੇ ਵੱਧ ਮੈਗਜ਼ੀਨ ਸਮਰੱਥਾ ਕਾਰਨ ਗੈਂਗਸਟਰਾਂ ਵਿਚ ਲੋਕਪ੍ਰਿਯ ਹੈ।ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ ਅਤੇ ਜਲਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਉਮੀਦ ਜਤਾਈ ਜਾ ਰਹੀ ਹੈ।
ਹਾਈ ਕੋਰਟ ਦਾ ਵੱਡਾ ਫੈਸਲਾ: ਕਿਸੇ ਬਾਲਗ ਨੂੰ ਜ਼ਬਰਦਸਤੀ ਵਿਆਹ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ
मेष: दिन शुभ रहेगा...