skip to content

Last Updated: November 7, 2026

Dainik Savera Times Logo

RR vs GT match preview: ਮੀਂਹ ਕਾਰਨ ਮੈਚ ਰੱਦ ਹੋਇਆ ਤਾਂ ਨਿਯਮਾਂ ਅਨੁਸਾਰ ਫਾਈਨਲ ਦਾ ਟਿਕਟ ਇਸ ਟੀਮ ਨੂੰ ਜਾ ਸਕਦਾ

29 May 2026 ਅੱਪਡੇਟ ਕੀਤਾ ਗਿਆ

RR vs GT match preview: ਮੀਂਹ ਕਾਰਨ ਮੈਚ ਰੱਦ ਹੋਇਆ ਤਾਂ ਨਿਯਮਾਂ ਅਨੁਸਾਰ ਫਾਈਨਲ ਦਾ ਟਿਕਟ ਇਸ ਟੀਮ ਨੂੰ ਜਾ ਸਕਦਾ

ਨਵੀਂ ਦਿੱਲੀ (ਦੈਨਿਕ ਸਵੇਰਾ): ਆਈਪੀਐਲ 2026 ਦਾ ਦੂਜਾ ਕਵਾਲੀਫਾਇਰ ਮੁਕਾਬਲਾ ਸ਼ੁੱਕਰਵਾਰ ਨੂੰ ਰਾਜਸਥਾਨ ਰੌਇਲਜ਼ (ਆਰ.ਆਰ.) ਅਤੇ ਗੁਜਰਾਤ ਟਾਈਟਨਜ਼ (ਜੀ.ਟੀ.) ਦੇ ਵਿਚਕਾਰ ਖੇਡਿਆ ਜਾਵੇਗਾ। ਇਸ ਮੁਕਾਬਲੇ ਵਿੱਚ ਜਿੱਤਣ ਵਾਲੀ ਟੀਮ ਨੂੰ ਫਾਈਨਲ ਦਾ ਟਿਕਟ ਮਿਲੇਗਾ। ਹਾਲਾਂਕਿ, ਜੇ ਦੂਜੇ ਕਵਾਲੀਫਾਇਰ ਵਿੱਚ ਮੌਸਮ ਰੁਕਾਵਟ ਬਣਦਾ ਹੈ ਅਤੇ ਮੀਂਹ ਕਾਰਨ ਮੈਚ ਨਹੀਂ ਹੋ ਸਕਦਾ, ਤਾਂ ਇਸਦਾ ਫਾਇਦਾ ਜੀ.ਟੀ. ਨੂੰ ਮਿਲੇਗਾ।

 

New ਚੰਡੀਗੜ੍ਹ ਦੇ ਮੁੱਲਾਂਪੁਰ ਦੇ ਮਹਾਰਾਜਾ ਯਾਦਵੇਂਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਹੋਣ ਵਾਲੇ ਦੂਜੇ ਕਵਾਲੀਫਾਇਰ ਮੁਕਾਬਲੇ ਲਈ ਰਿਜ਼ਰਵ-ਡੇ ਨਹੀਂ ਰੱਖਿਆ ਗਿਆ ਹੈ। ਇਸਦਾ ਮਤਲਬ ਹੈ ਕਿ ਜੇ ਸ਼ੁੱਕਰਵਾਰ ਨੂੰ ਮੀਂਹ ਕਾਰਨ ਮੈਚ ਨਹੀਂ ਹੋ ਸਕਦਾ, ਤਾਂ ਨਿਯਮਾਂ ਅਨੁਸਾਰ ਜੇਤੂ ਦੀ ਘੋਸ਼ਣਾ ਕਰ ਦਿੱਤੀ ਜਾਵੇਗੀ। ਇਸ ਸਥਿਤੀ ਵਿੱਚ ਗੁਜਰਾਤ ਟਾਈਟਨਜ਼ ਨੂੰ ਫਾਈਨਲ ਦਾ ਟਿਕਟ ਮਿਲ ਜਾਵੇਗਾ।

 

ਦਰਅਸਲ, ਆਈਪੀਐਲ ਦੇ ਨਿਯਮਾਂ ਮੁਤਾਬਕ ਜੇ ਦੂਜਾ ਕਵਾਲੀਫਾਇਰ ਮੈਚ ਮੀਂਹ ਦੀ ਭੇਟ ਚੜ੍ਹਦਾ ਹੈ, ਤਾਂ ਅੰਕ-ਤਾਲਿਕਾ ਵਿੱਚ ਵਧੀਆ ਸਥਿਤੀ ਵਾਲੀ ਟੀਮ ਅੱਗੇ ਵਧਦੀ ਹੈ। ਜੀ.ਟੀ. ਗਰੁੱਪ ਸਟੇਜ ਖਤਮ ਹੋਣ ਤੋਂ ਬਾਅਦ ਅੰਕ-ਤਾਲਿਕਾ ਵਿੱਚ ਦੂਜੇ ਸਥਾਨ ‘ਤੇ ਸੀ। ਜਦਕਿ ਰਾਜਸਥਾਨ ਰੌਇਲਜ਼ ਚੌਥੇ ਸਥਾਨ ‘ਤੇ ਰਹਿੰਦੇ ਹੋਏ ਪਲੇਆਫ ਵਿੱਚ ਪਹੁੰਚੀ ਸੀ।

 

ਇਹ ਵੀ ਪੜੋਂ: 

Bashir Badr funeral Bhopal: ਪਦਮ ਸ਼੍ਰੀ ਸਨਮਾਨਿਤ ਕਵੀ ਬਸ਼ੀਰ ਬਦਰ ਦੀ ਸਾਹਿਤਕ ਯਾਤਰਾ ਦਾ ਅੰਤ

Bashir Badr funeral Bhopal: ਪਦਮ ਸ਼੍ਰੀ ਸਨਮਾਨਿਤ ਕਵੀ ਬਸ਼ੀਰ ਬਦਰ ਦੀ ਸਾਹਿਤਕ ਯਾਤਰਾ ਦਾ ਅੰਤ

 

ਮੈਚ ਵਿੱਚ ਜੇ ਮੀਂਹ ਵਿਲੇਨ ਬਣਦਾ ਹੈ, ਤਾਂ ਆਰ.ਆਰ. ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਹਾਲਾਂਕਿ, ਐਕਯੂਵੇਦਰ ਦੀ ਰਿਪੋਰਟ ਅਨੁਸਾਰ, ਸ਼ੁੱਕਰਵਾਰ ਨੂੰ ਨਵਾਂ ਚੰਡੀਗੜ੍ਹ ਵਿੱਚ ਮੌਸਮ ਪੂਰੀ ਤਰ੍ਹਾਂ ਸਾਫ਼ ਰਹਿਣ ਦੀ ਉਮੀਦ ਹੈ। ਮੈਚ ਦੇ ਸਮੇਂ ਮੀਂਹ ਪੈਣ ਦੀ ਸੰਭਾਵਨਾ ਨਾ ਕੇ ਬਰਾਬਰ ਹੈ। ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ।

 

ਰਾਜਸਥਾਨ ਰੌਇਲਜ਼ ਨੇ ਐਲੀਮੀਨੇਟਰ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਨਰਾਈਜ਼ਰਜ਼ ਹੈਦਰਾਬਾਦ ਨੂੰ 47 ਰਨਾਂ ਨਾਲ ਹਰਾਇਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਰੌਇਲਜ਼ ਨੇ 20 ਓਵਰਾਂ ਵਿੱਚ 8 ਵਿਕਟਾਂ ਗਵਾ ਕੇ ਸਕੋਰਬੋਰਡ ‘ਤੇ 243 ਰਨ ਜੋੜੇ ਸਨ। ਆਰ.ਆਰ. ਵੱਲੋਂ ਵੈਭਵ ਸੂਰਯਵੰਸ਼ੀ ਨੇ ਸਿਰਫ਼ 29 ਗੇਂਦਾਂ ‘ਤੇ 97 ਰਨਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ, ਜਦਕਿ ਧ੍ਰੁਵ ਜੁਰੇਲ ਨੇ 21 ਗੇਂਦਾਂ ‘ਤੇ 50 ਰਨ ਬਣਾਏ ਸਨ। ਹਾਲਾਂਕਿ, 244 ਰਨਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸਨਰਾਈਜ਼ਰਜ਼ ਹੈਦਰਾਬਾਦ ਦੀ ਪੂਰੀ ਟੀਮ 196 ਰਨ ਬਣਾਕੇ ਆਊਟ ਹੋ ਗਈ ਸੀ।

 

ਇਹ ਵੀ ਪੜ੍ਹੋ :

ਪੰਜ ਵਾਰ ਓਲੰਪਿਕ ਖਿਡਾਰੀ ਰਹੇ ਰਣਧੀਰ ਸਿੰਘ ਹੁਣ ਨਹੀਂ ਰਹੇ

 

 

ਦੂਜੇ ਪਾਸੇ, ਗੁਜਰਾਤ ਟਾਈਟਨਜ਼ ਨੂੰ ਪਹਿਲੇ ਕਵਾਲੀਫਾਇਰ ਮੁਕਾਬਲੇ ਵਿੱਚ ਰੌਇਲ ਚੈਲੈਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੇ ਖ਼ਿਲਾਫ਼ 92 ਰਨਾਂ ਦੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਰ.ਸੀ.ਬੀ. ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 5 ਵਿਕਟਾਂ ਗਵਾ ਕੇ 254 ਰਨ ਬਣਾਏ ਸਨ, ਜਿਸਦੇ ਜਵਾਬ ਵਿੱਚ ਜੀ.ਟੀ. ਦੀ ਪੂਰੀ ਟੀਮ 162 ਰਨ ਬਣਾਕੇ ਆਊਟ ਹੋ ਗਈ ਸੀ।

RR vs GT match preview

RR vs GT match preview

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.