skip to content

Last Updated: October 7, 2026

Dainik Savera Times Logo

ਸਿਰਮੌਰ ਯੂਨੀਵਰਸਿਟੀ ਕਾਂਡ: ਕੁੜੀਆਂ ਦੇ ਹੋਸਟਲ ਦੇ ਵਾਸ਼ਰੂਮ ਵਿੱਚ ਅਸ਼ਲੀਲ ਵੀਡੀਓ ਬਣਾਉਂਦਾ ਫੜਿਆ ਕਲੀਨਰ, ਵਿਦਿਆਰਥਣਾਂ ਵਿੱਚ ਗੁੱਸਾ

5 months ਪਹਿਲਾ

ਸਿਰਮੌਰ ਯੂਨੀਵਰਸਿਟੀ ਕਾਂਡ: ਕੁੜੀਆਂ ਦੇ ਹੋਸਟਲ ਦੇ ਵਾਸ਼ਰੂਮ ਵਿੱਚ ਅਸ਼ਲੀਲ ਵੀਡੀਓ ਬਣਾਉਂਦਾ ਫੜਿਆ ਕਲੀਨਰ, ਵਿਦਿਆਰਥਣਾਂ ਵਿੱਚ ਗੁੱਸਾ

ਨੈਸ਼ਨਲ ਨਿਊਜ਼ : ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਨਾਹਨ ਨੇੜੇ ਬਾਰੂ ਸਾਹਿਬ ਵਿੱਚ ਸਥਿਤ ਈਟਰਨਲ ਯੂਨੀਵਰਸਿਟੀ ਤੋਂ ਇੱਕ ਬਹੁਤ ਹੀ ਚੌਕਾਣ ਵਾਲੀ ਅਤੇ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ।

ਦੋਸ਼ ਹੈ ਕਿ ਇੱਕ ਸਫਾਈ ਕਰਮਚਾਰੀ ਨੇ ਕੁੜੀਆਂ ਦੇ ਹੋਸਟਲ ਦੇ ਵਾਸ਼ਰੂਮ ਵਿੱਚ ਵਿਦਿਆਰਥਣਾਂ ਦੀਆਂ ਵੀਡੀਓ ਰਿਕਾਰਡ ਕੀਤੀਆਂ। ਇਸ ਘਟਨਾ ਤੋਂ ਬਾਅਦ ਹੋਸਟਲ ਵਿੱਚ ਹੜਕੰਪ ਮਚ ਗਿਆ ਅਤੇ ਵਿਦਿਆਰਥਣਾਂ ਵਿੱਚ ਡਰ ਅਤੇ ਗੁੱਸੇ ਦਾ ਮਾਹੌਲ ਬਣ ਗਿਆ।

ਕਲੀਨਰ ‘ਤੇ ਲੱਗੇ ਗੰਭੀਰ ਦੋਸ਼

ਸੂਤਰਾਂ ਮੁਤਾਬਕ ਦੋਸ਼ੀ ਦੀ ਪਛਾਣ ਛੇਡਨ ਸਾਹੂ ਵਜੋਂ ਹੋਈ ਹੈ, ਜੋ ਕਿ ਝਾਰਖੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।ਜਿਵੇਂ ਹੀ ਵਿਦਿਆਰਥਣਾਂ ਨੂੰ ਵਾਸ਼ਰੂਮ ਵਿੱਚ ਵੀਡੀਓ ਬਣਾਉਣ ਦੀ ਜਾਣਕਾਰੀ ਮਿਲੀ, ਉਹ ਗੁੱਸੇ ਵਿੱਚ ਆ ਗਈਆਂ। ਦੋਸ਼ ਹੈ ਕਿ ਕਲੀਨਰ ਨੇ ਆਪਣੇ ਮੋਬਾਈਲ ਤੋਂ ਵੀਡੀਓ ਡਿਲੀਟ ਕਰਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਅਤੇ ਉੱਥੋਂ ਭੱਜਣ ਲੱਗ ਪਿਆ।

ਵਿਦਿਆਰਥਣਾਂ ਨੇ ਦਿਖਾਈ ਹਿੰਮਤ

ਘਟਨਾ ਤੋਂ ਬਾਅਦ ਵਿਦਿਆਰਥਣਾਂ ਨੇ ਹਿੰਮਤ ਦਿਖਾਉਂਦਿਆਂ ਦੋਸ਼ੀ ਨੂੰ ਭੱਜਣ ਤੋਂ ਪਹਿਲਾਂ ਹੀ ਫੜ ਲਿਆ। ਗੁੱਸੇ ਵਿੱਚ ਆਈਆਂ ਵਿਦਿਆਰਥਣਾਂ ਨੇ ਉਸਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਨੇ ਯੂਨੀਵਰਸਿਟੀ ਕੈਂਪਸ ਦੀ ਸੁਰੱਖਿਆ ਵਿਵਸਥਾ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਯੂਨੀਵਰਸਿਟੀ ਪ੍ਰਬੰਧਨ ‘ਤੇ ਮਾਮਲਾ ਦਬਾਉਣ ਦੇ ਦੋਸ਼

ਮਾਮਲੇ ਤੋਂ ਬਾਅਦ ਯੂਨੀਵਰਸਿਟੀ ਪ੍ਰਬੰਧਨ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਸੂਤਰਾਂ ਦੇ ਅਨੁਸਾਰ ,ਘਟਨਾ ਤੋਂ ਬਾਅਦ ਲਗਭਗ ਢਾਈ ਘੰਟੇ ਤੱਕ ਅੰਦਰੂਨੀ ਮੀਟਿੰਗਾਂ ਚੱਲਦੀਆਂ ਰਹੀਆਂ। ਪ੍ਰਬੰਧਨ ਨੇ ਪਹਿਲਾਂ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਵਿਦਿਆਰਥੀਆਂ ਦਾ ਵਿਰੋਧ ਵਧਣ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਮੈਸ ਦੇ ਖਾਣੇ ਵਿੱਚ ਕੀੜੇ-ਮਕੌੜੇ ਮਿਲਣ ਨੂੰ ਲੈ ਕੇ ਵਿਦਿਆਰਥੀ ਨਾਰਾਜ਼ ਸਨ।

ਪੁਲਿਸ ਨੇ ਤੁਰੰਤ ਕੀਤੀ ਕਾਰਵਾਈ

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ FIR ਦਰਜ ਕਰ ਲਈ ਹੈ।ਵਿਦਿਆ ਚੰਦ ਨੇਗੀ ਨੇ ਦੱਸਿਆ ਕਿ ਦੋਸ਼ੀ ਕਲੀਨਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੌਕੇ ‘ਤੇ ਮੌਜੂਦ ਹੋਰ ਕਰਮਚਾਰੀਆਂ ਦੇ ਮੋਬਾਈਲ ਵੀ ਜ਼ਬਤ ਕੀਤੇ ਗਏ ਹਨ। ਸਾਰੇ ਡਿਵਾਈਸਾਂ ਦੀ ਫੋਰੈਂਸਿਕ ਅਤੇ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਵੀਡੀਓ ਡਿਲੀਟ ਕਰਨ ਤੋਂ ਪਹਿਲਾਂ ਕਿਸੇ ਹੋਰ ਨੂੰ ਭੇਜੀਆਂ ਗਈਆਂ ਸਨ ਜਾਂ ਨਹੀਂ।

ਵਿਦਿਆਰਥਣਾਂ ਵਿੱਚ ਡਰ ਦਾ ਮਾਹੌਲ

ਘਟਨਾ ਤੋਂ ਬਾਅਦ ਹੋਸਟਲ ਵਿੱਚ ਰਹਿ ਰਹੀਆਂ ਵਿਦਿਆਰਥਣਾਂ ਵਿੱਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਵੱਧ ਗਈ ਹੈ। ਕਈ ਵਿਦਿਆਰਥੀਆਂ ਨੇ ਕੈਂਪਸ ਵਿੱਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ।ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਵੀ ਯੂਨੀਵਰਸਿਟੀ ਪ੍ਰਬੰਧਨ ਤੋਂ ਜਵਾਬ ਮੰਗੇ ਜਾ ਰਹੇ ਹਨ।

ਫੋਰੈਂਸਿਕ ਰਿਪੋਰਟ ਤੋਂ ਖੁਲ੍ਹੇਗਾ ਸੱਚ

ਹੁਣ ਇਸ ਮਾਮਲੇ ਵਿੱਚ ਸਭ ਦੀ ਨਜ਼ਰ ਪੁਲਿਸ ਜਾਂਚ ਅਤੇ ਫੋਰੈਂਸਿਕ ਰਿਪੋਰਟ ‘ਤੇ ਟਿਕੀ ਹੋਈ ਹੈ। ਜੇਕਰ ਮੋਬਾਈਲ ਫੋਨਾਂ ਤੋਂ ਕੋਈ ਹੋਰ ਡਾਟਾ ਜਾਂ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਮਾਮਲਾ ਹੋਰ ਵੀ ਗੰਭੀਰ ਹੋ ਸਕਦਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.