ਨੈਸ਼ਨਲ ਨਿਊਜ਼ : ਦਿੱਲੀ-ਐਨਸੀਆਰ ਵਿੱਚ ਟਰੱਕਾਂ ਅਤੇ ਮਾਲ ਢੋਆ-ਢੁਆਈ ਵਾਲੇ ਵਾਹਨਾਂ ਨੇ 21, 22 ਅਤੇ 23 ਮਈ ਲਈ ਤਿੰਨ ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਇਸ ਹੜਤਾਲ ਵਿੱਚ ਕਰੀਬ 16 ਲੱਖ ਵਾਹਨ ਸ਼ਾਮਲ ਹਨ ਜੋ ਰੋਜ਼ਾਨਾ ਦਿੱਲੀ ਨੂੰ ਫਲ, ਸਬਜ਼ੀਆਂ, ਦੁੱਧ ਅਤੇ ਹੋਰ ਜ਼ਰੂਰੀ ਸਮਾਨ ਸਪਲਾਈ ਕਰਦੇ ਹਨ।ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਇਹ ਹੜਤਾਲ ਗ੍ਰੀਨ ਸੈੱਸ (ਵਾਤਾਵਰਣ ਟੈਕਸ) ਵਿੱਚ ਵਾਧੇ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਹੈ।
ਆਜ਼ਾਦਪੁਰ ਮੰਡੀ ‘ਤੇ ਵੱਡਾ ਅਸਰ
ਦਿੱਲੀ ਦੀ ਸਭ ਤੋਂ ਵੱਡੀ ਫਲ ਅਤੇ ਸਬਜ਼ੀ ਮੰਡੀ ਆਜ਼ਾਦਪੁਰ ਮੰਡੀ ਵਿੱਚ ਰੋਜ਼ਾਨਾ ਲਗਭਗ 7,000 ਵਾਹਨ ਆਉਂਦੇ ਹਨ।ਹੜਤਾਲ ਕਾਰਨ ਆਉਣ ਵਾਲੀਆਂ ਸਪਲਾਈ ਗੱਡੀਆਂ ਘੱਟ ਹੋ ਰਹੀਆਂ ਹਨ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਘਾਟ ਹੋਰ ਵੱਧ ਸਕਦੀ ਹੈ ਕੁਝ ਜ਼ਰੂਰੀ ਵਸਤੂਆਂ ਦੀ ਕੀਮਤਾਂ ਵਿੱਚ ਵਾਧੇ ਦੀ ਸੰਭਾਵਨਾ ਵਪਾਰੀਆਂ ਅਨੁਸਾਰ, ਹਾਲਾਤ ਆਮ ਦਿਨਾਂ ਵਰਗੇ ਨਹੀਂ ਰਹੇ ਅਤੇ ਮਾਰਕੀਟ ਵਿੱਚ ਚਲਚਲਾਹਟ ਘੱਟ ਹੋ ਗਈ ਹੈ।
ਗ੍ਰੀਨ ਸੈੱਸ ਨੂੰ ਲੈ ਕੇ ਵਿਵਾਦ
ਟਰਾਂਸਪੋਰਟਰਾਂ ਦਾ ਦੋਸ਼ ਹੈ ਕਿ ਸਰਕਾਰ ਨੇ ਗ੍ਰੀਨ ਸੈੱਸ ਦੇ ਨਾਮ ‘ਤੇ ਵੱਡੀ ਰਕਮ ਇਕੱਠੀ ਕੀਤੀ ਹੈ ਪਰ ਇਸ ਦਾ ਸਹੀ ਇਸਤੇਮਾਲ ਨਹੀਂ ਹੋਇਆ।
ਕੁੱਲ ਇਕੱਠੀ ਰਕਮ: ₹1,753 ਕਰੋੜ
ਖਰਚ ਹੋਇਆ: ₹715 ਕਰੋੜ
ਬਚੀ ਹੋਈ ਰਕਮ ਦਾ ਕੋਈ ਸਪਸ਼ਟ ਹਿਸਾਬ ਨਹੀਂ
ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਡੀਜ਼ਲ ਦੀਆਂ ਕੀਮਤਾਂ ਨਾਲੋਂ ਵੱਧ ਬੋਝ ਟੋਲ ਅਤੇ ਗ੍ਰੀਨ ਸੈੱਸ ਪਾ ਰਹੇ ਹਨ, ਜਿਸ ਨਾਲ ਹਰ ਟਰੱਕ ‘ਤੇ 5,000 ਤੋਂ 6,000 ਰੁਪਏ ਵਾਧੂ ਖਰਚ ਆ ਰਿਹਾ ਹੈ।
ਗ੍ਰੀਨ ਸੈੱਸ ਕੀ ਹੈ?
ਗ੍ਰੀਨ ਸੈੱਸ ਜਾਂ Environmental Compensation Charge (ECC) ਇੱਕ ਵਾਤਾਵਰਣ ਟੈਕਸ ਹੈ ਜੋ ਦਿੱਲੀ ਵਿੱਚ ਪ੍ਰਦੂਸ਼ਣ ਘਟਾਉਣ ਲਈ ਲਗਾਇਆ ਜਾਂਦਾ ਹੈ।
ਹਾਲੀਆ ਵਾਧੇ ਅਨੁਸਾਰ ,ਹਲਕੇ ਵਾਹਨ: ₹1,400 → ₹2,000 ਭਾਰੀ ਵਾਹਨ: ₹2,600 → ₹4,000 ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਇਸ ਵਾਧੇ ਨਾਲ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ।
ਸੰਭਾਵਿਤ ਪ੍ਰਭਾਵ
ਜੇ ਹੜਤਾਲ ਲੰਮੀ ਚੱਲੀ ਤਾਂ ,ਦਿੱਲੀ-ਐਨਸੀਆਰ ਵਿੱਚ ਸਬਜ਼ੀ ਅਤੇ ਫਲਾਂ ਦੀ ਕਮੀ ਕੀਮਤਾਂ ਵਿੱਚ ਤੇਜ਼ ਵਾਧਾ। ਦੁੱਧ ਅਤੇ ਹੋਰ ਜ਼ਰੂਰੀ ਵਸਤੂਆਂ ਦੀ ਸਪਲਾਈ ‘ਤੇ ਅਸਰ ਹੜਤਾਲ ਦਾ ਸਿੱਧਾ ਅਸਰ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ‘ਤੇ ਪੈ ਸਕਦਾ ਹੈ। ਸਰਕਾਰ ਅਤੇ ਟਰਾਂਸਪੋਰਟਰਾਂ ਵਿਚਾਲੇ ਜੇਕਰ ਜਲਦੀ ਸਮਝੌਤਾ ਨਾ ਹੋਇਆ ਤਾਂ ਸਪਲਾਈ ਚੇਨ ਹੋਰ ਵੀ ਪ੍ਰਭਾਵਿਤ ਹੋ ਸਕਦੀ ਹੈ।