skip to content

Last Updated: November 7, 2026

Dainik Savera Times Logo

ਭਾਰਤ ਦਾ ਮਾਣ: ਅਨੁਪਮ ਖੇਰ ਨੇ ਲੰਡਨ ‘ਚ ਜਿੱਤਿਆ ਸਰਵੋਤਮ ਸਹਾਇਕ ਅਦਾਕਾਰ ਦਾ ਖਿਤਾਬ, ਫਿਲਮ ‘ਕੈਲੋਰੀ’ ਦੀ ਹੋਈ ਬੱਲੇ-ਬੱਲੇ।

14 May 2026 ਅੱਪਡੇਟ ਕੀਤਾ ਗਿਆ

ਭਾਰਤ ਦਾ ਮਾਣ: ਅਨੁਪਮ ਖੇਰ ਨੇ ਲੰਡਨ ‘ਚ ਜਿੱਤਿਆ ਸਰਵੋਤਮ ਸਹਾਇਕ ਅਦਾਕਾਰ ਦਾ ਖਿਤਾਬ, ਫਿਲਮ ‘ਕੈਲੋਰੀ’ ਦੀ ਹੋਈ ਬੱਲੇ-ਬੱਲੇ।

ਨਵੀਂ ਦਿੱਲੀ (ਦੈਨਿਕ ਸਵੇਰਾ): ਮਸ਼ਹੂਰ ਅਦਾਕਾਰ ਅਨੁਪਮ ਖੇਰ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਯੂਕੇ ਏਸ਼ੀਅਨ ਫਿਲਮ ਫੈਸਟੀਵਲ ਵਿੱਚ ਫਿਲਮ ‘ਕੈਲੋਰੀ’ ਲਈ ‘ਸਰਵੋਤਮ ਸਹਾਇਕ ਅਦਾਕਾਰ’ ਦਾ ਫਲੇਮ ਅਵਾਰਡ (Flame Award) ਜਿੱਤਿਆ ਹੈ। ਜਿੱਥੇ ਅਨੁਪਮ ਖੇਰ ਨੇ ਆਪਣੀ ਅਦਾਕਾਰੀ ਲਈ ਐਵਾਰਡ ਜਿੱਤਿਆ, ਉੱਥੇ ਹੀ ਫਿਲਮ ‘ਕੈਲੋਰੀ’ ਨੂੰ ਫੈਸਟੀਵਲ ਦੀ ‘ਸਰਵੋਤਮ ਫਿਲਮ’ ਦਾ ਸਨਮਾਨ ਵੀ ਮਿਲਿਆ। ਇਸ ਫਿਲਮ ਦਾ ਨਿਰਦੇਸ਼ਨ ਈਸ਼ਾ ਮਾਰਜਾਰਾ ਨੇ ਕੀਤਾ ਹੈ।

 

View this post on Instagram

 

A post shared by Anupam Kher (@anupampkher)

 ਅਨੁਪਮ ਖੇਰ ਨੇ ਦੱਸਿਆ ਕਿ ਇਹ ਕਿਰਦਾਰ ਉਨ੍ਹਾਂ ਦੇ ਕਰੀਅਰ ਦੇ ਸਭ ਤੋਂ ਔਖੇ ਅਤੇ ਭਾਵੁਕ ਕਿਰਦਾਰਾਂ ਵਿੱਚੋਂ ਇੱਕ ਸੀ। ਉਨ੍ਹਾਂ ਮੁਤਾਬਕ ਇਹ ਰੋਲ ਅਸਲ ਜ਼ਿੰਦਗੀ ਦੇ ਤਜ਼ਰਬਿਆਂ ‘ਤੇ ਆਧਾਰਿਤ ਸੀ, ਜਿਸ ਕਾਰਨ ਇਸ ਨੂੰ ਨਿਭਾਉਣਾ ਕਾਫ਼ੀ ਚੁਣੌਤੀਪੂਰਨ ਰਿਹਾ। ਉਨ੍ਹਾਂ ਕਿਹਾ ਕਿ ਦਹਾਕਿਆਂ ਦੇ ਕੰਮ ਤੋਂ ਬਾਅਦ ਜਦੋਂ ਵਿਦੇਸ਼ੀ ਮੰਚ ‘ਤੇ ਪ੍ਰਸ਼ੰਸਾ ਮਿਲਦੀ ਹੈ, ਤਾਂ ਬਹੁਤ ਚੰਗਾ ਲੱਗਦਾ ਹੈ। ਉਨ੍ਹਾਂ ਨੇ ਫਿਲਮ ਦੀ ਪੂਰੀ ਟੀਮ ਅਤੇ ਜਿਊਰੀ ਦਾ ਧੰਨਵਾਦ ਕੀਤਾ।

ਇਸ ਜਿੱਤ ਤੋਂ ਬਾਅਦ ਨੀਨਾ ਗੁਪਤਾ ਅਤੇ ਅਸ਼ੋਕ ਪੰਡਿਤ ਵਰਗੀਆਂ ਫਿਲਮੀ ਹਸਤੀਆਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਅਵਾਰਡ ਜਿੱਤਣ ਤੋਂ ਤੁਰੰਤ ਬਾਅਦ ਅਨੁਪਮ ਖੇਰ ਹੁਣ ਸਟੇਜ ‘ਤੇ ਵਾਪਸ ਪਰਤ ਰਹੇ ਹਨ। ਉਹ 15 ਅਤੇ 16 ਮਈ ਨੂੰ ਮੁੰਬਈ ਦੇ ਟਾਟਾ ਥੀਏਟਰ ਵਿੱਚ ਆਪਣੇ ਨਾਟਕ ‘ਜਾਨੇ ਪਹਿਚਾਨੇ ਅੰਜਾਨੇ’ ਦੀ ਪੇਸ਼ਕਾਰੀ ਦੇਣਗੇ।

anupam kher

anupam kher

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.