ਨਵੀਂ ਦਿੱਲੀ (ਦੈਨਿਕ ਸਵੇਰਾ): ਆਉਣ ਵਾਲੇ ਆਈਪੀਐਲ 2026 ਦੇ ਮੁਕਾਬਲੇ ਵਿੱਚ 10 ਮਈ ਨੂੰ ਚੇਪਾਕ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ (CSK) ਅਤੇ ਲਖਨਊ ਸੁਪਰ ਜਾਇੰਟਸ (LSG) ਵਿਚਕਾਰ ਮਹੱਤਵਪੂਰਨ ਟੱਕਰ ਹੋਵੇਗੀ। ਪਲੇਆਫ ਦੀ ਦੌੜ ਤੇਜ਼ ਹੋਣ ਕਾਰਨ ਇਹ ਮੈਚ ਦੋਵੇਂ ਟੀਮਾਂ ਲਈ ਬਹੁਤ ਅਹਿਮ ਹੈ।
ਮੈਚ ਤੋਂ ਪਹਿਲਾਂ CSK ਨੇ ਆਪਣੇ ਫੈਨਜ਼ ਲਈ ਇੱਕ ਖਾਸ ਐਡਵਾਇਜ਼ਰੀ ਜਾਰੀ ਕੀਤੀ ਹੈ। ਫ੍ਰੈਂਚਾਈਜ਼ੀ ਨੇ ਸੋਸ਼ਲ ਮੀਡੀਆ ਰਾਹੀਂ ਅਪੀਲ ਕੀਤੀ ਹੈ ਕਿ ਦਰਸ਼ਕ ਸਟੇਡੀਅਮ ਵਿੱਚ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਵਿਅਕਤੀ ਨਾਲ ਜੁੜੇ ਬੈਨਰ, ਝੰਡੇ ਜਾਂ ਹੋਰਡਿੰਗ ਨਾ ਲੈ ਕੇ ਆਉਣ। ਉਨ੍ਹਾਂ ਨੇ ਲਿਖਿਆ ਹੈ ਕਿ “ਸਾਡੇ ਨਾਲ ਕ੍ਰਿਕਟ ਅਤੇ ਖੇਡ ਭਾਵਨਾ ਦਾ ਜਸ਼ਨ ਮਨਾਓ ਅਤੇ ਪੂਰੇ ‘ਯੈਲੋਵ’ ਨਾਲ ਮੈਚ ਦਾ ਆਨੰਦ ਲਵੋ।”
ਪੜੋਂ :
HPBOSE 10ਵੀਂ ਨਤੀਜਾ 2026: ਅੱਜ ਹੋਵੇਗਾ ਜਾਰੀ ਰਿਜ਼ਲਟ, ਇੰਝ ਕਰੋ ਚੈੱਕ
HPBOSE 10ਵੀਂ ਨਤੀਜਾ 2026: ਅੱਜ ਹੋਵੇਗਾ ਜਾਰੀ ਰਿਜ਼ਲਟ, ਇੰਝ ਕਰੋ ਚੈੱਕ
ਇਹ ਗਾਈਡਲਾਈਨ ਉਸ ਸਮੇਂ ਆਈ ਹੈ ਜਦੋਂ ਅਦਾਕਾਰ ਤੋਂ ਨੇਤਾ ਬਣੇ ਥਲਾਪਤੀ ਵਿਜੇ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਹਨ। ਉਨ੍ਹਾਂ ਦੀ ਪਾਰਟੀ ‘ਤਮਿਝਗਾ ਵੇਤਰੀ ਕੜਗਮ’ (TVK) ਨੂੰ ਚੋਣਾਂ ਵਿੱਚ ਵੱਡੀ ਸਫਲਤਾ ਮਿਲੀ ਹੈ ਅਤੇ 10 ਮਈ ਨੂੰ ਉਹ ਮੁੱਖ ਮੰਤਰੀ ਵਜੋਂ ਸ਼ਪਥ ਲੈਣ ਵਾਲੇ ਹਨ। ਇਸ ਰਾਜਨੀਤਿਕ ਮਾਹੌਲ ਦੇ ਵਿਚਕਾਰ CSK ਨੇ ਇਹ ਖਾਸ ਅਪੀਲ ਕੀਤੀ ਹੈ ਤਾਂ ਜੋ ਸਟੇਡੀਅਮ ਦਾ ਮਾਹੌਲ ਸ਼ਾਂਤਮਈ ਅਤੇ ਖੇਡ-ਕੇਂਦਰਿਤ ਰਹੇ।
ਪਲੇਆਫ ਦੀ ਦੌੜ ਵਿੱਚ CSK ਇਸ ਵੇਲੇ 10 ਮੈਚਾਂ ਵਿੱਚ 10 ਅੰਕਾਂ ਨਾਲ ਛੇਵੇਂ ਸਥਾਨ ‘ਤੇ ਹੈ ਅਤੇ ਟੀਮ ਦਾ ਨੈੱਟ ਰਨ ਰੇਟ +0.151 ਹੈ। ਰੁਤੁਰਾਜ ਗਾਇਕਵਾਡ ਦੀ ਅਗਵਾਈ ਵਾਲੀ CSK ਆਪਣੇ ਘਰੇਲੂ ਮੈਦਾਨ ‘ਤੇ ਜਿੱਤ ਹਾਸਲ ਕਰਕੇ ਪਲੇਆਫ ਦੀਆਂ ਉਮੀਦਾਂ ਮਜ਼ਬੂਤ ਕਰਨਾ ਚਾਹੇਗੀ। ਦੂਜੇ ਪਾਸੇ, ਰਿਸ਼ਭ ਪੰਤ ਦੀ ਅਗਵਾਈ ਵਾਲੀ LSG ਵੀ ਵਿਰੋਧੀ ਟੀਮਾਂ ਦਾ ਖੇਡ ਬਿਗਾੜਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ।

-stadium-csk-fans-appeal
मेष: दिन शुभ रहेगा...