ਧਰਮਸ਼ਾਲਾ ਨਿਊਜ਼: ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ (HPBOSE) ਨੇ 10ਵੀਂ ਜਮਾਤ ਦੇ ਨਤੀਜੇ ਜਾਰੀ ਕਰਨ ਦੀ ਅਧਿਕਾਰਤ ਤਾਰੀਖ ਦਾ ਐਲਾਨ ਕਰ ਦਿੱਤਾ ਹੈ। ਬੋਰਡ ਦੇ ਅਨੁਸਾਰ, ਨਤੀਜੇ ਅੱਜ , 10 ਮਈ 2026 ਨੂੰ ਸਵੇਰੇ 11 ਵਜੇ ਜਾਰੀ ਕੀਤੇ ਗਏ ।
ਇਸ ਸਾਲ ਰਾਜ ਦੇ ਕੁੱਲ 93,564 ਵਿਦਿਆਰਥੀ ਆਪਣੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਬੋਰਡ ਵੱਲੋਂ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ।
ਨਤੀਜਾ ਕਿੱਥੇ ਅਤੇ ਕਿਵੇਂ ਚੈੱਕ ਕਰਨਾ ਹੈ?
ਵਿਦਿਆਰਥੀ ਆਪਣਾ ਨਤੀਜਾ ਔਨਲਾਈਨ ਹੇਠਾਂ ਦਿੱਤੇ ਤਰੀਕੇ ਨਾਲ ਦੇਖ ਸਕਦੇ ਹਨ:
HPBOSE ਦੀ ਅਧਿਕਾਰਤ ਵੈੱਬਸਾਈਟ: HPBOSE official website
ਹੋਮਪੇਜ ‘ਤੇ “10th Class Result 2026” ਲਿੰਕ ‘ਤੇ ਕਲਿੱਕ ਕਰੋ
ਆਪਣਾ ਰੋਲ ਨੰਬਰ ਦਰਜ ਕਰੋ
“Submit” ਕਰਨ ਤੋਂ ਬਾਅਦ ਰਿਜ਼ਲਟ ਸਕ੍ਰੀਨ ‘ਤੇ ਆ ਜਾਵੇਗਾ
ਨਤੀਜਾ ਡਾਊਨਲੋਡ ਕਰਕੇ ਪ੍ਰਿੰਟ ਵੀ ਲਿਆ ਜਾ ਸਕਦਾ ਹੈ
ਕੌਣ ਜਾਰੀ ਕਰ ਰਿਹਾ ਹੈ ਨਤੀਜਾ?
ਬੋਰਡ ਦੇ ਸਕੱਤਰ ਡਾ. ਮੇਜਰ ਵਿਸ਼ਾਲ ਸ਼ਰਮਾ ਨੇ ਪੁਸ਼ਟੀ ਕੀਤੀ ਹੈ ਕਿ ਨਤੀਜਾ ਨਿਰਧਾਰਤ ਸਮੇਂ ‘ਤੇ ਸਵੇਰੇ 11 ਵਜੇ ਹੀ ਜਾਰੀ ਕੀਤਾ ਜਾਵੇਗਾ।
ਵਿਦਿਆਰਥੀਆਂ ਦੀ ਉਡੀਕ ਖਤਮ ਹੋਣ ਵਾਲੀ
ਇਸ ਸਾਲ ਦੇ ਵਿਦਿਆਰਥੀ ਲੰਬੇ ਸਮੇਂ ਤੋਂ 10ਵੀਂ ਦੇ ਨਤੀਜੇ ਦੀ ਉਡੀਕ ਕਰ ਰਹੇ ਸਨ, ਖਾਸ ਕਰਕੇ 12ਵੀਂ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਉਤਸੁਕਤਾ ਹੋਰ ਵਧ ਗਈ ਸੀ।ਨਤੀਜਾ ਜਾਰੀ ਹੋਣ ਦੇ ਸਮੇਂ ਵੈੱਬਸਾਈਟ ‘ਤੇ ਭੀੜ ਵਧ ਸਕਦੀ ਹੈ, ਇਸ ਲਈ ਕੁਝ ਮਿੰਟ ਬਾਅਦ ਦੁਬਾਰਾ ਕੋਸ਼ਿਸ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
मेष: दिन शुभ रहेगा...