skip to content

Last Updated: November 7, 2026

Dainik Savera Times Logo

Viral Video : ਬਠਿੰਡਾ ‘ਚ ਵਪਾਰੀ ਨੇ ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਪਾਈ ਵੀਡੀਓ, DSP ‘ਤੇ ਲਾਏ ਇਹ ਇਲਜ਼ਾਮ

25 April 2026 ਅੱਪਡੇਟ ਕੀਤਾ ਗਿਆ

Viral Video : ਬਠਿੰਡਾ ‘ਚ ਵਪਾਰੀ ਨੇ ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਪਾਈ ਵੀਡੀਓ, DSP ‘ਤੇ ਲਾਏ ਇਹ ਇਲਜ਼ਾਮ

Punjab News : ਬਠਿੰਡਾ ਵਿਖੇ ਇੱਕ ਵਪਾਰੀ ਵੱਲੋਂ ਪੁਲਿਸ ਅਧਿਕਾਰੀ, ਕੋਰਟ ਕੰਪਲੈਕਸ ਦੇ ਮੁਲਾਜ਼ਮ ਤੇ ਕੁਝ ਹੋਰ ਲੋਕਾਂ ਵੱਲੋਂ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਤੰਗ ਪਰੇਸ਼ਾਨ ਕਰਨ ਤੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵੱਲੋਂ ਆਪਣੀ ਮੌਤ ਤੋਂ ਪਹਿਲਾਂ ਜਿੱਥੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਪਾਈ ਗਈ ਹੈ ਉਥੇ ਹੀ ਇੱਕ ਨੋਟ ਵੀ ਲਿਖਿਆ ਹੋਇਆ ਹੈ, ਜਿਸ ਵਿੱਚ ਉਸਨੇ ਆਪਣੀ ਮੌਤ ਦੇ ਜਿੰਮੇਵਾਰ ਪੁਲਿਸ ਦੇ ਕੁਝ ਅਧਿਕਾਰੀ ਕੋਰਟ ਕੰਪਲੈਕਸ ਦੇ ਮੁਲਾਜ਼ਮ ਤੇ ਕੁਝ ਹੋਰ ਲੋਕਾਂ ਨੂੰ ਦੱਸਿਆ ਹੈ।

Shaniwar Upay : ਅੱਜ ਸ਼ਨੀਵਾਰ ਦੇ ਦਿਨ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ ; ਨਹੀਂ ਤਾਂ ਵੱਧ ਸਕਦਾ ਨਿਆਂ ਦੇਵਤਾ ਦਾ ਪ੍ਰਕੋਪ

ਜਾਣਕਾਰੀ ਅਨੁਸਾਰ D.L. ਐਂਡ ਕੰਪਨੀ ਦੇ ਮਾਲਿਕ ਸੋਨੂ ਬਾਂਸਲ ਵੱਲੋਂ ਅੱਜ ਕੁਝ ਪੁਲਿਸ ਅਧਿਕਾਰੀ ਤੇ ਮੁਲਾਜ਼ਮਾਂ ਅਤੇ ਤਹਿਸੀਲ ਕੰਪਲੈਕਸ ਦੇ ਕੁਝ ਮੁਲਾਜ਼ਮਾਂ ਤੋਂ ਤੰਗ ਆ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਹੈ, ਪਰਿਵਾਰਿਕ ਮੈਂਬਰਾਂ ਨੇ ਹੁਣ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਸਾਰੇ ਆਰੋਪੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਵਿਦੇਸ਼ੀ ਦੌਰੇ ‘ਤੇ ਨਿਕਲੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ; ਆਪਸੀ ਮੁੱਦਿਆਂ ‘ਤੇ ਬਿਹਤਰ ਤਾਲਮੇਲ ਮੁੱਖ ਉਦੇਸ਼

ਪੀੜਤਾਂ ਵੱਲੋਂ ਇਨਸਾਫ ਦੀ ਮੰਗ ਕਰਦਿਆਂ ਸਿਵਿਲ ਹਸਪਤਾਲ ਬਠਿੰਡਾ ਅੱਗੇ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਲਾਸ਼ ਦਾ ਪੋਸਟਮਾਰਟਮ ਨਹੀਂ ਕਰਾਉਣਗੇ ਤੇ ਨਾ ਹੀ ਸੰਸਕਾਰ ਕਰਨਗੇ। ਦੂਜੇ ਪਾਸੇ, ਪੁਲਿਸ ਅਧਿਕਾਰੀ DSP ਸਿਟੀ-2 ਅਰੁਣ ਮੁੰਡਨ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.