skip to content

Last Updated: November 27, 2026

Dainik Savera Times Logo

Amritsar : ਫਾਇਰਿੰਗ ਦੌਰਾਨ ਇੱਕ ਨੌਜਵਾਨ ਦਾ ਕਤਲ, 4 ਜ਼ਖ਼ਮੀ ; ਘਰੋਂ ਰਾਜ਼ੀਨਾਮਾ ਕਰਵਾਉਣ ਗਿਆ ਸੀ ਮ੍ਰਿਤਕ ਸਾਬੂ

19 April 2026 ਅੱਪਡੇਟ ਕੀਤਾ ਗਿਆ

Amritsar : ਫਾਇਰਿੰਗ ਦੌਰਾਨ ਇੱਕ ਨੌਜਵਾਨ ਦਾ ਕਤਲ, 4 ਜ਼ਖ਼ਮੀ ; ਘਰੋਂ ਰਾਜ਼ੀਨਾਮਾ ਕਰਵਾਉਣ ਗਿਆ ਸੀ ਮ੍ਰਿਤਕ ਸਾਬੂ

Amritsar News : ਅੰਮ੍ਰਿਤਸਰ ਦੇ ਡਰਮਾ ਵਾਲੇ ਬਜਾਰ ਗੁਰਨਾਮ ਨਗਰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਕਿਸੇ ਝਗੜੇ ਦਾ ਰਾਜ਼ੀਨਾਮਾ ਕਰਵਾਉਣ ਗਏ ਸਾਬੂ ਨਾਮ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਤੇ ਉਸਦੇ ਸਾਥੀਆਂ ‘ਤੇ ਵੀ ਤਾਬੜਤੋੜ ਫਾਇਰੰਗ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਜਿਸਦੇ ਚੱਲਦੇ ਪਰਿਵਾਰਕ ਮੈਂਬਰਾਂ ਵਿਚ ਕਾਫੀ ਰੋਸ ਦਾ ਮਾਹੌਲ ਹੈ ਤੇ ਉਹਨਾਂ ਵੱਲੋਂ ਆਰੋਪੀਆਂ ਉਪਰ ਕਾਰਵਾਈ ਦੀ ਮੰਗ ਕੀਤੀ ਹੈ।

ਘਰੋਂ ਰਾਜੀਨਾਵੇਂ ਲਈ ਗਿਆ ਸੀ ਨੌਜਵਾਨ

ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਦੇ ਭਰਾ ਲਖਬੀਰ ਅਤੇ ਇਲਾਕਾ ਨਿਵਾਸੀਆ ਨੇ ਦੱਸਿਆ ਕਿ ਉਹਨਾਂ ਦੇ ਭਰਾ ਸਾਬੂ ਨੂੰ ਕੁਝ ਸਾਥੀ ਘਰੋਂ ਝਗੜੇ ਦਾ ਰਾਜ਼ੀਨਾਮਾ ਕਰਵਾਉਣ ਲਈ ਲੈ ਕੇ ਗਏ ਸਨ ਪਰ ਅੱਗੇ ਕੁਝ ਨੌਜਵਾਨਾਂ ਵੱਲੋਂ ਤਾਬੜਤੋੜ ਗੋਲੀਆਂ ਚਲਾ ਕੇ ਸਾਬੂ ਦਾ ਕਤਲ ਕਰ ਦਿੱਤਾ ਅਤੇ ਉਸਦੇ ਚਾਰ ਸਾਥੀ ਬੁਰੀ ਤਰਾਂ ਨਾਲ ਜਖ਼ਮੀ ਹੋਏ ਹਨ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਇਥੇ ਉਹਨਾਂ ਪੁਲਿਸ ਅਤੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਸਾਡਾ ਭਰਾ ਬੇਕਸੂਰ ਸੀ ਅਤੇ ਘਰ ਵਿਚ ਇਕੱਲਾ ਕਮਾਉਣ ਵਾਲਾ ਸੀ, ਜਦੋਂ ਤਕ ਉਸਦੇ ਕਾਤਲਾਂ ਨੂੰ ਸਜਾ ਨਹੀਂ ਮਿਲਦੀ, ਉਦੋਂ ਤਕ ਅਸੀ ਸੰਸਕਾਰ ਨਹੀ ਕਰਾਂਗੇ ਅਤੇ ਸੜਕਾਂ ‘ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਨੀਦਰਲੈਂਡ ਦੌਰੇ ‘ਤੇ CM ਭਗਵੰਤ ਮਾਨ : ਅੱਜ ਉਦਯੋਗਪਤੀਆਂ ਨੂੰ ਮਿਲਣਗੇ ; ਪੰਜਾਬ ‘ਚ ਵਿਦੇਸ਼ੀ ਨਿਵੇਸ਼ ਵਧਣ ਲਈ ਤਿਆਰ

ਇਸ ਸਬੰਧੀ ਫਿਲਹਾਲ ਥਾਣਾ ਬੀ ਡਵੀਜ਼ਨ ਦੇ ਐਸਐਚਓ ਦਾ ਕਹਿਣਾ ਹੈ ਕਿ ਮੌਕੇ ‘ਤੇ ਪਹੁੰਚ ਜਾਂਚ ਕਰ ਰਹੇ ਹਾਂ ਜਲਦ ਜਾਂਚ ਪੂਰੀ ਹੋਣ ਦੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.